[jalandhar] - ਅਣਮੁੱਲ ਵਿਰਾਸਤ : ਭਗਵਾਨ ਸ਼ਿਵ ਦੀ 'ਗੁਫ਼ਾ' ਅਤੇ ਮਾਈ ਸੁੰਦਰਾਂ ਦੀ 'ਬਾਉਲੀ'

  |   Jalandharnews

ਜਲੰਧਰ, ਜੰਮੂ ਕਸ਼ਮੀਰ (ਜੁਗਿੰਦਰ ਸੰਧੂ) - ਭਗਵਾਨ ਭੋਲੇ ਸ਼ੰਕਰ ਸ਼ਿਵ ਜੀ ਮਹਾਰਾਜ ਦੀ ਗੁਫ਼ਾ ਦਾ ਜ਼ਿਕਰ ਛਿੜਦਾ ਹੈ ਤਾਂ ਸਹਿਜੇ ਹੀ ਮਨ ਵਿਚ ਅਮਰਨਾਥ ਗੁਫ਼ਾ ਦੀ ਤਸਵੀਰ ਉੱਭਰ ਆਉਂਦੀ ਹੈ। ਇਹ ਗੱਲ ਬਹੁਤੇ ਲੋਕਾਂ ਦੀ ਜਾਣਕਾਰੀ ਵਿਚ ਨਹੀਂ ਹੋਵੇਗੀ ਕਿ ਭਗਵਾਨ ਸ਼ਿਵ ਦੀ ਇਕ ਹੋਰ ਗੁਫ਼ਾ ਵੀ ਬੇਹੱਦ ਇਤਿਹਾਸਿਕ ਅਤੇ ਮਹਾਨਤਾ ਪ੍ਰਾਪਤ ਹੈ ਅਤੇ ਵੱਖਰੀ ਗੱਲ ਇਹ ਵੀ ਕਿ ਇਹ ਗੁਫ਼ਾ ਭੋਲੇ ਸ਼ੰਕਰ ਨੇ ਆਪਣੇ ਹੱਥਾਂ ਨਾਲ ਬਣਾਈ ਸੀ। ਜੋ ਜਾਣਕਾਰੀ ਜਾਂ ਇਤਿਹਾਸ ਸਬੰਧਤ ਖੇਤਰ ਤੋਂ ਸੁਣਨ ਵਿਚ ਆਇਆ, ਉਸ ਅਨੁਸਾਰ ਤਾਂ ਲੋਕਾਂ ਵਿਚ ਇਹ ਵੀ ਮਾਨਤਾ ਹੈ ਕਿ ਭਗਵਾਨ ਸ਼ਿਵ ਆਪਣੇ ਪਰਿਵਾਰ ਸਮੇਤ ਇਸ ਗੁਫ਼ਾ ਵਿਚ ਬਿਰਾਜਮਾਨ ਹਨ। ਇਹ ਪਵਿੱਤਰ ਗੁਫ਼ਾ ਜੰਮੂ ਖੇਤਰ ਦੇ ਜ਼ਿਲਾ ਰਿਆਸੀ ਵਿਚ ਸਥਿਤ ਹੈ ਅਤੇ ਇਸ ਅਸਥਾਨ ਨੂੰ 'ਸ਼ਿਵ ਖੋੜੀ' ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਖੇਤਰ ਦੇ ਇਤਿਹਾਸਕ ਅਸਥਾਨ ਅਤੇ ਹਾਲਾਤ ਦੇਖਣ ਦਾ ਮੌਕਾ ਉਦੋਂ ਮਿਲਿਆ, ਜਦੋਂ ਪੰਜਾਬ ਕੇਸਰੀ ਪੱਤਰ ਸਮੂਹ ਵਲੋਂ 495ਵੇਂ ਅਤੇ 496ਵੇਂ ਟਰੱਕਾਂ ਦੀ ਰਾਹਤ ਸਮੱਗਰੀ ਵੰਡਣ ਲਈ ਰਾਜੌਰੀ ਅਤੇ ਸੁੰਦਰਬਨੀ ਜਾਣ ਦਾ ਮੌਕਾ ਮਿਲਿਆ। ਰਾਹਤ ਟੀਮ ਦੇ ਮੈਂਬਰ ਬਹੁਤ ਉਤਸ਼ਾਹਿਤ ਸਨ, ਗੁਫ਼ਾ ਦੇ ਦਰਸ਼ਨ ਕਰਨ ਲਈ। ਰਣਸੂ ਨਾਮੀ ਕਸਬੇ ਤਕ ਸੜਕ ਰਸਤੇ ਆਪਣੇ ਵਾਹਨਾਂ 'ਚ ਜਾਇਆ ਜਾ ਸਕਦਾ ਹੈ, ਜਦੋਂਕਿ ਇਸ ਤੋਂ ਅੱਗੇ ਤਿੰਨ-ਚਾਰ ਕਿਲੋਮੀਟਰ ਤਕ ਦੀ ਚੜ੍ਹਾਈ ਹੈ, ਜੋ ਪੈਦਲ ਹੀ ਪੂਰੀ ਕਰਨੀ ਪੈਂਦੀ ਹੈ। ਜੋ ਲੋਕ ਤੁਰ ਕੇ ਨਹੀਂ ਜਾ ਸਕਦੇ, ਉਹ ਖੱਚਰਾਂ ਜਾਂ ਘੋੜਿਆਂ ਦੀ ਸਵਾਰੀ ਲੈ ਲੈਂਦੇ ਹਨ। ਬੱਚਿਆਂ ਅਤੇ ਔਰਤਾਂ ਲਈ ਪਾਲਕੀ ਦਾ ਵੀ ਪ੍ਰਬੰਧ ਹੈ।...

ਫੋਟੋ - http://v.duta.us/z4Al2QAA

ਇਥੇ ਪਡ੍ਹੋ ਪੁਰੀ ਖਬਰ — - http://v.duta.us/y5XiowAA

📲 Get Jalandhar News on Whatsapp 💬