[jalandhar] - ਕਮਿਸ਼ਨਰੇਟ ਪੁਲਸ ਨੂੰ ਮਿਲੀ ਵੱਡੀ ਕਾਮਯਾਬੀ

  |   Jalandharnews

ਜਲੰਧਰ (ਮਹੇਸ਼)– ਕਮਿਸ਼ਨਰੇਟ ਪੁਲਸ ਨੇ ਅੱਜ ਇਕ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਕਰੋੜਾਂ ਰੁਪਏ ਦੀ ਡੇਢ ਕਿਲੋ ਹੋਰੈਇਨ ਸਮੇਤ ਰਿਸ਼ਤੇ ’ਚ ਜੀਜਾ-ਸਾਲਾ ਲੱਗਦੇ ਸਮੱਗਲਰਾਂ ਨੂੰ ਫੜਿਆ ਹੈ, ਜੋ ਕਿ ਪ੍ਰਤਾਪਪੁਰਾ ਅੱਡੇ ’ਤੇ ਬੱਸ ’ਚੋਂ ਉਤਰ ਕੇ ਪੈਦਲ ਜਾ ਰਹੇ ਸਨ, ਸ਼ੱਕ ਪੈਣ ’ਤੇ ਪੁੱਛਗਿੱਛ ਤੇ ਚੈਕਿੰਗ ਲਈ ਰੋਕਿਆ ਤਾਂ ਉਨ੍ਹਾਂ ਤਲਾਸ਼ੀ ਦੇਣ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਉਹ ਕਿਸੇ ਗਜ਼ਟਿਡ ਅਫਸਰ ਨੂੰ ਹੀ ਆਪਣੀ ਤਲਾਸ਼ੀ ਲੈਣ ਦੇਣਗੇ, ਜਿਸ ਦੇ ਬਾਅਦ ਮੌਕੇ ’ਤੇ ਏ. ਐੱਸ. ਪੀ. ਕੈਂਟ ਦਲਵੀਰ ਸਿੰਘ ਸਿੱਧੂ ਨੂੰ ਬੁਲਾਇਆ ਗਿਆ ਤੇ ਉਨ੍ਹਾਂ ਦੀ ਮੌਜੂਦਗੀ ’ਚ ਦੋਵਾਂ ਦੀ ਤਲਾਸ਼ੀ ਲੈਣ ’ਤੇ ਹੈਰੋਇਨ ਬਰਾਮਦ ਹੋਈ, ਜੋ ਕਿ ਉਨ੍ਹਾਂ ਨੇ ਆਪਣੇ ਲੱਕ ਨਾਲ ਬੰਨ੍ਹੇ ਕੱਪੜੇ ’ਚ ਕਵਰ ਕੀਤੀ ਹੋਈ ਸੀ। ਮੁਲਜ਼ਮਾਂ ਦੀ ਗ੍ਰਿਫਤਾਰੀ ਜਲੰਧਰ ਦੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਪੁਲਸ ਲਾਈਨ ’ਚ ਆਯੋਜਿਤ ਇਕ ਪੱਤਰਕਾਰ ਿਮਲਣੀ ’ਚ ਦਿਖਾਈ। ਉਨ੍ਹਾਂ ਨਾਲ ਡੀ. ਐੱਸ. ਪੀ. ਇਨਵੈਸਟੀਗੇਸ਼ਨ ਗੁਰਮੀਤ ਸਿੰਘ, ਏ. ਡੀ. ਸੀ. ਪੀ. ਸਿਟੀ-2 ਸੂਡਰਵਿਜੀ, ਏ. ਸੀ. ਪੀ. ਦਲਵੀਰ ਸਿੰਘ ਸਿੱਧੂ, ਐੱਸ. ਐੱਚ. ਓ. ਸਦਰ ਬਿਮਲ ਕਾਂਤ ਤੇ ਜੰਡਿਆਲਾ ਪੁਲਸ ਚੌਕੀ ਮੁਖੀ ਰੇਸ਼ਮ ਸਿੰਘ ਵੀ ਮੌਜੂਦ ਸਨ।ਕਪੂਰਥਲਾ ਤੇ ਮੋਗਾ ਦੇ ਰਹਿਣ ਵਾਲੇ ਹਨ ਮੁਲਜ਼ਮਡੇਢ ਕਿਲੋ ਹੈਰੋਇਨ ਸਮੇਤ ਫੜੇ ਗਏ ਮੁਲਜ਼ਮ ਜ਼ਿਲਾ ਕਪੂਰਥਲਾ ਤੇ ਮੋਗਾ ਦੇ ਰਹਿਣ ਵਾਲੇ ਹਨ। ਏ. ਸੀ. ਪੀ. ਦਲਵੀਰ ਸਿੰਘ ਸਿੱਧੂ ਤੇ ਇੰਸਪੈਕਟਰ ਬਿਮਲਕਾਂਤ ਵੱਲੋਂ ਪੁੱਛਗਿੱਛ ਕਰਨ ’ਤੇ ਮੁਲਜ਼ਮਾਂ ਨੇ ਆਪਣੀ ਪਛਾਣ ਸੁਬੇਗ ਸਿੰਘ ਉਰਫ ਬੱਬਾ ਪੁੱਤਰ ਜੋਗਿੰਦਰ ਸਿੰਘ ਵਾਸੀ ਲਾਟੀਆਂ, ਥਾਣਾ ਸੁਲਤਾਨਪੁਰ ਲੋਧੀ ਜ਼ਿਲਾ ਕਪੂਰਥਲਾ ਤੇ ਜਤਿੰਦਰ ਸਿੰਘ ਉਰਫ ਗੋਬਿੰਦਾ ਪੁੱਤਰ ਬਲਬੀਰ ਸਿੰਘ ਵਾਸੀ ਪਿੰਡ ਦੋਲੇਵਾਲਾ ਜ਼ਿਲਾ ਮੋਗਾ ਦੇ ਰੂਪ ’ਚ ਦੱਸੀ ਹੈ। ਸੁਬੇਗ ਸਿੰਘ ਕੋਲੋਂ ਇਕ ਕਿਲੋ ਤੇ ਜਤਿੰਦਰ ਸਿੰਘ ਤੋਂ ਅੱਧਾ ਕਿਲੋ ਹੈਰੋਇਨ ਬਰਾਮਦ ਹੋਈ ਹੈ।ਬੱਬਾ ਤੇ ਗੋਬਿੰਦਾ ਦਾ ਅੱਜ ਲਿਆ ਜਾਵੇਗਾ ਪੁਲਸ ਰਿਮਾਂਡਰਿਸ਼ਤੇ ’ਚ ਜੀਜਾ-ਸਾਲਾ ਲੱਗਦੇ ਮੁਲਜ਼ਮ ਬੱਬਾ ਤੇ ਗੋਬਿੰਦਾ ਦੇ ਖਿਲਾਫ ਥਾਣਾ ਸਦਰ ’ਚ ਐੱਨ. ਡੀ. ਪੀ. ਐੱਸ. ਐਕਟ ਦੇ ਤਹਿਤ ਕੇਸ ਦਰਜ ਲਿਆ ਗਿਆ ਹੈ। ਉਨ੍ਹਾਂ ਕੋਲੋਂ ਪੁੱਛਗਿੱਛ ਲਈ ਸ਼ੁੱਕਰਵਾਰ ਨੂੰ ਸਵੇਰੇ ਮਾਣਯੋਗ ਅਦਾਲਤ ’ਚ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ। ਉਨ੍ਹਾਂ ਕੋਲੋਂ ਨਸ਼ਾ ਰਿਕਵਰੀ ਨੂੰ ਲੈ ਕੇ ਹੋਰ ਸੁਰਾਗ ਵੀ ਹੱਥ ਲੱਗਣ ਦੀ ਉਮੀਦ ਜਤਾਈ ਜਾ ਰਹੀ ਹੈ।ਬੱਬਾ ’ਤੇ 2008 ਤੇ 2014 ’ਚ ਵੀ ਦਰਜ ਹੋਏ ਸੀ ਕੇਸਸੁਬੇਗ ਸਿੰਘ ਬੱਬਾ ਪਹਿਲਾਂ ਵੀ ਜੇਲ ਜਾ ਚੁੱਕਾ ਹੈ। ਥਾਣਾ ਸੁਲਤਾਨਪੁਰ ਲੋਧੀ ਦੀ ਪੁਲਸ ਨੇ 5 ਜੂਨ 2014 ਨੂੰ ਉਸ ਕੋਲੋਂ 40 ਗ੍ਰਾਮ ਨਸ਼ੇ ਵਾਲਾ ਪਾਊਡਰ ਬਰਾਮਦ ਕੀਤਾ ਸੀ, ਜਿਸ ’ਚ ਉਸ ਨੂੰ ਤਿੰਨ ਮਹੀਨਿਆਂ ਦੀ ਸਜ਼ਾ ਹੋਈ ਸੀ। ਥਾਣਾ ਧਰਮਕੋਟ (ਮੋਗਾ) ਵੱਲੋਂ 21 ਜੂਨ 2008 ਨੂੰ ਬੱਬਾ ’ਤੇ ਦਰਜ ਕੀਤੇ ਗਏ ਕੇਸ ’ਚ ਉਸ ਕੋਲੋਂ 175 ਕਿਲੋ ਚੂਰਾ-ਪੋਸਤ ਬਰਾਮਦ ਹੋਇਆ ਸੀ। ਉਸ ’ਚ 10 ਸਾਲ ਦੀ ਸਜ਼ਾ ਤੇ 1 ਲੱਖ ਰੁਪਏ ਜੁਰਮਾਨਾ ਹੋਇਆ ਸੀ। 5 ਸਾਲ ਦੀ ਸਜ਼ਾ ਕੱਟਣ ਤੋਂ ਬਾਅਦ ਹਾਈਕੋਰਟ ਤੋਂ ਅਪੀਲ ’ਤੇ ਜ਼ਮਾਨਤ ਲੈ ਕੇ ਆਇਆ ਸੀ।ਲੇਬਰ ਕਰਦਾ-ਕਰਦਾ ਬਣ ਗਿਆ ਨਸ਼ਾ ਸਮੱਗਲਰ6ਵੀਂ ਪਾਸ 35 ਸਾਲਾ ਸੁਬੇਗ ਸਿੰਘ ਬੱਬਾ ਲੇਬਰ ਦਾ ਕੰਮ ਕਰਦਾ ਸੀ, ਜਿਸ ਦੌਰਾਨ ਉਹ ਖੁਦ ਨਸ਼ਾ ਕਰਨ ਲੱਗ ਪਿਆ ਤੇ ਬਾਅਦ ’ਚ ਜ਼ਿਆਦਾ ਪੈਸੇ ਕਮਾਉਣ ਦੇ ਲਾਲਚ ਨੇ ਉਸ ਨੂੰ ਨਸ਼ਾ ਸਮੱਗਲਰ ਬਣਾ ਦਿੱਤਾ। ਉਹ ਬਾਹਰ ਤੋਂ ਨਸ਼ਾ ਲੈ ਕੇ ਪਿੰਡਾਂ ਦੇ ਨੌਜਵਾਨਾਂ ਨੂੰ ਸਪਲਾਈ ਕਰਦਾ ਸੀ। ਪੈਸਿਆਂ ਦੇ ਲਾਲਚ ’ਚ ਜੀਜੇ ਨਾਲ ਜੁੜਿਆ ਸੀ ਗੋਬਿੰਦਾਪੈਸਿਆਂ ਦੇ ਲਾਲਚ ’ਚ 20 ਸਾਲਾ ਗੋਬਿੰਦਾ ਆਪਣੇ ਜੀਜਾ ਬੱਬਾ ਦੇ ਨਾਲ ਜੁੜ ਗਿਆ। ਉਹ ਆਈ. ਟੀ. ਆਈ. ’ਚ ਵੈਲਡਰ ਟ੍ਰੇਡ ਦਾ 2 ਸਾਲ ਦਾ ਕੋਰਸ ਵੀ ਕਰ ਚੁੱਕਾ ਹੈ। ਉਸ ਦਾ ਪਿਤਾ ਪਿੰਡ ’ਚ ਹੀ ਕਰਿਆਨੇ ਦੀ ਦੁਕਾਨ ਕਰਦਾ ਹੈ। ਗੋਬਿੰਦਾ ਦਾ ਵੱਡਾ ਭਰਾ ਵੀ ਨਸ਼ੇ ਕਰਨ ਦਾ ਆਦੀ ਹੈ। ਗੋਬਿੰਦਾ ਨੇ ਕਿਹਾ ਕਿ ਉਸ ਖਿਲਾਫ ਥਾਣਾ ਮਖੂ ਜ਼ਿਲਾ ਫਿਰੋਜ਼ਪੁਰ ’ਚ 400 ਨਸ਼ੇ ਵਾਲੀਆਂ ਗੋਲੀਆਂ ਦਾ ਕੇਸ ਦਰਜ ਹੈ। ਕਿੱਥੋਂ ਲੈ ਕੇ ਆਏ ਹੈਰੈਇਨਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਮੁਲਜ਼ਮ ਬੱਬਾ ਤੇ ਉਸ ਦਾ ਸਾਲਾ ਗੋਬਿੰਦਾ ਕਿੱਥੋਂ ਹੈਰੋਇਨ ਲੈ ਕੇ ਆਏ ਤੇ ਕਿਸ ਨੂੰ ਸਪਲਾਈ ਕਰਨੀ ਸੀ, ਨੂੰ ਲੈ ਕੇ ਪੁਲਸ ਡੂੰਘਾਈ ਨਾਲ ਜਾਂਚ ਕਰੇਗੀ। ਹੈਰੋਇਨ ਦੀ ਸਮੱਗਲਿੰਗ ਉਹ ਕਦੋਂ ਤੋਂ ਕਰ ਰਹੇ ਹਨ, ਦੀ ਵੀ ਜਾਂਚ ਕੀਤੀ ਜਾਵੇਗੀ। ਪੁਲਸ ਦੋਵਾਂ ਦਾ ਰਿਕਾਰਡ ਵੀ ਚੈੱਕ ਕਰੇਗੀ।

ਫੋਟੋ - http://v.duta.us/yfZKFwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/cDoQJQAA

📲 Get Jalandhar News on Whatsapp 💬