[jalandhar] - ਜਲੰਧਰ 'ਚ ਮੁਸਲਿਮ ਭਾਈਚਾਰੇ ਨੇ ਪਾਕਿ ਦਾ ਸਾੜਿਆ ਪੁਤਲਾ

  |   Jalandharnews

ਜਲੰਧਰ (ਮਜਹਰ)—ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਸੀ.ਆਰ.ਪੀ.ਐੱਫ ਦੇ ਜਵਾਨਾਂ 'ਤੇ ਹੋਏ ਆਤਮਘਾਤੀ ਹਮਲੇ ਦੇ ਖਿਲਾਫ ਅੱਜ ਖਾਮਬੜਾ ਦੀ ਮਸਜਿਦ ਏ ਕੂਬਾ 'ਚ ਜੁਮਾ ਨਮਾਜ ਦੇ ਬਾਅਦ ਸੈਂਕੜੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੇ ਕਾਂਗਰਸ ਦੇ ਸੀਨੀਅਰ ਲੀਡਰ ਅਤੇ ਪੰਜਾਬ ਵਕਫ ਬੋਰਡ ਦੇ ਮੈਂਬਰ ਮੁਹੰਮਦ ਕਲੀਮ ਆਜ਼ਾਦ ਦੀ ਅਗਵਾਈ 'ਚ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਲਗਾਏ ਅਤੇ ਅੱਤਵਾਦ ਦਾ ਪੁਤਲਾ ਸਾੜਿਆ। ਕਲੀਮ ਆਜ਼ਾਦ ਨੇ ਇਸ ਹਮਲੇ ਦੀ ਨਿੰਦਾ ਕੀਤੀ ਅਤੇ ਸ਼ਹੀਦ ਹੋਣ ਵਾਲੇ ਕਈ ਜਵਾਨਾਂ ਦੇ ਪਰਿਵਾਰਾਂ ਦੇ ਨਾਲ ਹਮਦਰਦੀ ਕਰਦੇ ਹੋਏ ਕਿਹਾ ਕਿ ਇਸ ਸਮੇਂ 'ਚ ਉਨ੍ਹਾਂ ਦੇ ਪਰਿਵਾਰ ਨਾਲ ਬਰਾਬਰ ਦੇ ਸ਼ਰੀਕ ਹਾਂ।

ਕਲੀਮ ਆਜ਼ਾਦ ਨੇ ਕਿਹਾ ਕਿ ਭਾਰਤ ਦੀਆਂ ਸਰਹੱਦਾਂ ਦੀ ਹਿਫਾਜ਼ਤ ਕਰਨ ਵਾਲੇ ਬੇਗੁਨਾਹਾਂ ਅਤੇ ਮਾਸੂਮ ਜਵਾਨਾਂ ਦਾ ਕਤਲ ਪੂਰੇ ਵਤਨ ਲਈ ਅਫਸੋਸ ਵਾਲੀ ਗੱਲ ਹੈ। ਇਸ ਦੁੱਖ ਦੇ ਸਮੇਂ 'ਚ ਵਤਨ ਦੇ ਜਵਾਨਾਂ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਖੜ੍ਹੇ ਹਾਂ। ਕਲੀਮ ਆਜ਼ਾਦ ਨੇ ਕਿਹਾ ਕਿ ਅੱਜ ਜਿਸ ਤਰ੍ਹਾਂ ਆਪਣੇ ਵਤਨ 'ਚ ਬੇਖੌਫ ਹੋ ਕੇ ਜ਼ਿੰਦਗੀ ਗੁਜਾਰ ਰਹੇ ਹਾਂ ਉਨ੍ਹਾਂ ਦੇ ਪਿੱਛੇ ਸਾਡੇ ਵਤਨ ਦੇ ਜਵਾਨਾਂ ਦੀ ਬੇਪਨਾਹ ਕੁਰਬਾਨੀਆਂ ਹਨ। ਉਹ ਸਾਡੀ ਹਿਫਾਜ਼ਤ ਲਈ ਆਪਣੇ ਜਾਨ ਦੀ ਬਾਜ਼ੀ ਲਗਾ ਦਿੰਦੇ ਹਨ, ਇਸ ਲਈ ਸਾਡਾ ਉਨ੍ਹਾਂ 'ਤੇ ਹੱਕ ਹੈ ਕਿ ਅਸੀਂ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਕੇ ਆਪਣੇ ਵਤਨ ਦੀ ਖਾਤਰ ਹਰ ਤਰ੍ਹਾਂ ਦੀ ਕੁਰਬਾਨੀ ਦੇਣ ਲਈ ਤਿਆਰ ਹਾਂ।...

ਫੋਟੋ - http://v.duta.us/22pnPgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/k9aTHwAA

📲 Get Jalandhar News on Whatsapp 💬