[jalandhar] - ਟੁੱਟ ਕਲਾਂ ’ਚ ਅੱਜ ਹੋਣਗੇ ਅੰਤਰਰਾਸ਼ਟਰੀ ਪਹਿਲਵਾਨਾਂ ਦੇ ਕੁਸ਼ਤੀ ਮੁਕਾਬਲੇ : ਸਰਪੰਚ ਕੈਲੇ

  |   Jalandharnews

ਜਲੰਧਰ (ਟੁੱਟ)-ਬਲਾਕ ਨਕੋਦਰ ਅਧੀਨ ਪੈਂਦੇ ਪਿੰਡ ਟੁੱਟ ਕਲਾਂ ਵਿਖੇ ਸਖੀ ਸੁਲਤਾਨ ਲਾਲਾਂ ਵਾਲਾ ਪੀਰ ਲੱਖ ਦਾਤਾ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਐੱਨ. ਆਰ. ਆਈਜ਼., ਗ੍ਰਾਮ ਪੰਚਾਇਤ ਤੇ ਨਗਰ ਵਾਸੀਆਂ ਦੇ ਸਹਿਯੋਗ ਨਾਲ 15 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ। ਅੱਜ ਇੱਥੇ ਸਰਪੰਚ ਬਲਵੰਤ ਸਿੰਘ ਕੈਲੇ ਤੇ ਸਾਬਕਾ ਬਲਾਕ ਸੰਮਤੀ ਮੈਂਬਰ ਬਲਦੀਸ਼ ਸਿੰਘ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਇਸ ਮੌਕੇ ਵਿਧਾਨ ਸਭਾ ਹਲਕਾ ਨਕੋਦਰ ਕਾਗਰਸ ਇੰਚਾ. ਜਗਬੀਰ ਸਿੰਘ ਬਰਾਡ਼ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਤੇ ਪ੍ਰਸਿੱਧ ਪਹਿਲਵਾਨ ਕੁਸ਼ਤੀ ਦੇ ਜੌਹਰ ਵਿਖਾਉਣਗੇ। ਸ਼ਾਮ 4 ਵਜੇ ਜੇਤੂ ਪਹਿਲਵਾਨਾਂ ਨੂੰ ਗ੍ਰਾਮ ਪੰਚਾਇਤ ਵਲੋਂ ਇਨਾਮ ਵੰਡੇ ਜਾਣਗੇ।

ਫੋਟੋ - http://v.duta.us/NNbDHQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/Z_qpVgAA

📲 Get Jalandhar News on Whatsapp 💬