[jalandhar] - ਪ੍ਰਾਪਰਟੀ ਡੀਲਰ ਦੀ ਗੱਡੀ ਨੂੰ ਪਹਿਲਾਂ ਮਾਰੀ ਟੱਕਰ, ਬਾਅਦ ’ਚ ਦੋਸਤਾਂ ਨੂੰ ਬੁਲਾ ਕੇ ਕੁੱਟਮਾਰ ਕਰ ਕੇ ਖੋਹੀ ਚੇਨ

  |   Jalandharnews

ਜਲੰਧਰ (ਜ. ਬ.)-ਵੀਰਵਾਰ ਦੀ ਰਾਤ ਕਰੀਬ ਸਵਾ 8 ਵਜੇ ਲੁਟੇਰਿਆਂ ਨੇ ਪ੍ਰਾਪਰਟੀ ਡੀਲਰ ਨੂੰ ਲੁੱਟਣ ਦੇ ਇਰਾਦੇ ਨਾਲ ਪਹਿਲਾਂ ਤਾਂ ਉਸ ਦੀ ਕਾਰ ਨੂੰ ਟੱਕਰ ਮਾਰ ਦਿੱਤੀ ਤੇ ਬਾਅਦ ’ਚ ਕੁੱਟਮਾਰ ਦੌਰਾਨ ਪ੍ਰਾਪਰਟੀ ਡੀਲਰ ਦੀ 2 ਤੋਲੇ ਸੋਨੇ ਦੀ ਚੇਨ ਖੋਹ ਕੇ ਭੱਜ ਗਏ। ਪ੍ਰਾਪਰਟੀ ਡੀਲਰ ਨੇ ਤੁਰੰਤ ਇਸ ਦੀ ਸੂਚਨਾ ਕੰਟਰੋਲ ਰੂਮ ਨੂੰ ਦਿੱਤੀ ਜਿਸ ਤੋਂ ਬਾਅਦ ਥਾਣਾ ਨੰ. 6 ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਪ੍ਰਾਪਰਟੀ ਡੀਲਰ ਗੌਰਵ ਘਈ ਵਾਸੀ ਦਿਓਲ ਨਗਰ ਨੇ ਦੱਸਿਆ ਕਿ ਉਹ ਆਪਣੇ ਘਰ ਜਾ ਰਿਹਾ ਸੀ। ਰਾਤ ਕਰੀਬ ਸਵਾ 8 ਵਜੇ ਜਦੋਂ ਉਹ ਆਪਣੀ ਕਾਰ ਰਾਹੀਂ ਬੂਟਾ ਪਿੰਡ ਦੇ ਬਾਹਰ ਪਹੁੰਚਿਆ ਤਾਂ ਇਕ ਐਕਟਿਵਾ ਚਾਲਕ ਨੇ ਉਸ ਦੀ ਕਾਰ ਵਿਚ ਟੱਕਰ ਮਾਰ ਦਿੱਤੀ। ਉਸ ਨੇ ਤੁਰੰਤ ਆਪਣੀ ਕਾਰ ਰੋਕੀ ਤਾਂ ਐਕਟਿਵਾ ਚਾਲਕ ਇਕ ਨੌਜਵਾਨ ਨੇ ਉਸ ਨਾਲ ਗਾਲੀ-ਗਲੋਚ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਉਸ ਨੇ ਆਵਾਜ਼ ਮਾਰ ਕੇ ਕੁੱਝ ਦੂਰੀ ’ਤੇ ਖੜ੍ਹੇ 3 ਦੋਸਤਾਂ ਨੂੰ ਬੁਲਾ ਲਿਆ, ਜਿਨ੍ਹਾਂ ਨੇ ਆਉਂਦੇ ਹੀ ਗੌਰਵ ’ਤੇ ਹਮਲਾ ਕਰ ਦਿੱਤਾ। ਗੌਰਵ ਨੇ ਇਸ ਦੌਰਾਨ ਰੌਲਾ ਪਾਇਆ ਤਾਂ ਲੁਟੇਰੇ ਉਸ ਦੀ ਸੋਨੇ ਦੀ ਚੇਨ ਖੋਹ ਕੇ ਭੱਜ ਗਏ। ਥਾਣਾ ਨੰ. 6 ਦੇ ਇੰਚਾਰਜ ਉਂਕਾਰ ਸਿੰਘ ਬਰਾੜ ਦਾ ਕਹਿਣਾ ਹੈ ਕਿ ਉਥੇ ਝਗੜਾ ਤਾਂ ਜ਼ਰੂਰ ਹੋਇਆ ਪਰ ਗੌਰਵ ਚੇਨ ਖੋਹਣ ਦੇ ਦੋਸ਼ ਲਾ ਰਿਹਾ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।

ਫੋਟੋ - http://v.duta.us/zfGf0gAA

ਇਥੇ ਪਡ੍ਹੋ ਪੁਰੀ ਖਬਰ — - http://v.duta.us/EP2ZwAAA

📲 Get Jalandhar News on Whatsapp 💬