[jalandhar] - ਬੜਾ ਪਿੰਡ ਰੋਡ 'ਤੇ 15 ਦਿਨਾਂ 'ਚ ਹੋਈ 5ਵੀਂ ਚੋਰੀ, ਲੋਕਾਂ 'ਚ ਦਹਿਸ਼ਤ

  |   Jalandharnews

ਗੋਰਾਇਆ (ਮੁਨੀਸ਼ ਕੌਸ਼ਲ) - ਗੋਰਾਇਆ 'ਚ ਚੋਰਾਂ ਵਲੋਂ ਸੋਨੀ ਮੋਟਰ ਸ਼ੋ ਰੂਮ ਨੂੰ ਨਿਸ਼ਾਨਾ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸੋਨੀ ਮੋਟਰ ਦੇ ਮਾਲਕ ਵਿਜੈ ਸੋਨੀ ਨੇ ਦੱਸਿਆ ਕਿ ਉਸ ਨੂੰ ਕਿਸੇ ਨੇ ਫੋਨ ਕਰਕੇ ਦੱਸਿਆ ਕਿ ਉਨ੍ਹਾਂ ਦੇ ਸ਼ੋ ਰੂਮ 'ਚ ਚੋਰੀ ਹੋ ਗਈ ਹੈ। ਉਨ੍ਹਾਂ ਦੇਖਿਆ ਕਿ ਸ਼ੋ ਰੂਮ ਦੇ ਤਾਲੇ ਟੁੱਟੇ ਹੋਏ ਹਨ ਅਤੇ ਅੰਦਰੋ ਸਾਰਾ ਸਾਮਾਨ ਬਿਖਰਿਆ ਹੋਇਆ ਸੀ। ਉਸ ਨੇ ਦੱਸਿਆ ਕਿ ਚੋਰਾਂ ਦੇ ਪੈਰਾਂ ਦੇ ਨਿਸ਼ਾਨ ਜ਼ਮੀਨ 'ਤੇ ਲੱਗੇ ਹੋਏ ਸਨ ਜੋ ਉਪਰੋਂ ਆਏ ਅਤੇ ਸ਼ੋ ਰੂਮ 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੇ ਡੀਵੀਆਰ ਦੀ ਹਾਰਡ ਡਿਸਕ, 3 ਗੋਲਕਾਂ 'ਚੋਂ ਨਕਦੀ, ਨਵੀਆਂ ਘੜੀਆਂ ਤੋਂ ਇਲਾਵਾ ਹੋਰ ਬਹੁਤ ਸਾਰਾ ਸਾਮਾਨ ਚੋਰੀ ਕਰਕੇ ਲੈ ਗਏ। ਸੋਨੀ ਨੇ ਕਿਹਾ ਕਿ ਬੜਾ ਪਿੰਡ ਰੋਡ 'ਤੇ 15 ਦਿਨਾਂ ਦੇ ਅੰਦਰ-ਅੰਦਰ ਇਹ 5ਵੀਂ ਵੀ ਚੋਰੀ ਦੀ ਵਾਰਦਾਤ ਸਾਹਮਣੇ ਆਈ ਹੈ, ਜਿਸ ਕਰਕੇ ਦੁਕਾਨਦਾਰਾਂ 'ਚ ਦਹਿਸ਼ਤ ਦਾ ਮਾਹੌਲ ਹੈ। ਉਨ੍ਹਾਂ ਪੁਲਸ ਦੇ ਸੀਨੀਅਰ ਅਧਿਕਾਰੀਆਂ ਪਾਸੋਂ ਚੋਰਾਂ ਨੂੰ ਫੜਨ ਅਤੇ ਵਾਰਦਾਤਾਂ ਨੂੰ ਰੋਕਣ ਦੀ ਮੰਗ ਕੀਤੀ ਹੈ।

ਫੋਟੋ - http://v.duta.us/X_PG3wAA

ਇਥੇ ਪਡ੍ਹੋ ਪੁਰੀ ਖਬਰ — - http://v.duta.us/ZTyKywAA

📲 Get Jalandhar News on Whatsapp 💬