[jalandhar] - ਸ਼ਿਵ ਸੈਨਾ ਦਾ ਵੱਡਾ ਐਲਾਨ, ਕਿਹਾ-ਪੰਜਾਬ 'ਚ ਨਹੀਂ ਵੜਨ ਦੇਣਗੇ ਪਾਕਿ ਦੀ ਬੱਸ

  |   Jalandharnews

ਜਲੰਧਰ (ਕਮਲੇਸ਼)— ਜੰਮੂ-ਕਸ਼ਮੀਰ ਦੇ ਪੁਲਵਾਮਾ ਇਲਾਕੇ 'ਚ ਸੀ. ਆਰ. ਪੀ. ਐੱਫ. ਜਵਾਨਾਂ 'ਤੇ ਹੋਏ ਵੱਡੇ ਅੱਤਵਾਦੀ ਹਮਲੇ ਤੋਂ ਬਾਅਦ ਸ਼ਿਵ ਸੈਨਾ ਪੰਜਾਬ ਨੇ ਵੱਡਾ ਫੈਸਲਾ ਲੈਂਦੇ ਹੋਏ ਕਿਹਾ ਹੈ ਕਿ ਭਾਰਤ ਸਰਕਾਰ ਹੁਣ ਪਾਕਿਸਤਾਨ ਨਾਲ ਸਾਰੇ ਸੁਰੱਖਿਆ ਪ੍ਰਬੰਧ ਤੋੜੇ ਅਤੇ ਜੇਕਰ ਅਜਿਹਾ ਨਹੀਂ ਕੀਤਾ ਗਿਆ ਤਾਂ ਸ਼ਿਵ ਸੈਨਾ ਪੰਜਾਬ 'ਚ ਪਾਕਿਸਤਾਨ ਦੀਆਂ ਬੱਸਾਂ ਨੂੰ ਕਿਸੇ ਵੀ ਹਾਲਤ 'ਚ ਵੜਨ ਨਹੀਂ ਦੇਵੇਗੀ।

ਉਸ ਦੇ ਲਈ ਸਰਕਾਰ ਚਾਹੇ ਪਰਚੇ ਦਰਜ ਕਰੇ ਜਾਂ ਸਜ਼ਾ ਦੇਵੇ। ਅਸੀਂ ਸਜ਼ਾ ਭੁਗਤਣ ਲਈ ਤਿਆਰ ਹਾਂ ਪਰ ਪਾਕਿਸਤਾਨ ਦੀਆਂ ਬੱਸਾਂ ਨੂੰ ਪੰਜਾਬ ਦੇ ਕਿਸੇ ਵੀ ਸ਼ਹਿਰ ਤੋਂ ਵੜਨ ਨਹੀਂ ਦੇਣਗੇ। ਇਹ ਫੈਸਲਾ ਅੱਜ ਬੈਠਕ 'ਚ ਲਿਆ। ਬੈਠਕ 'ਚ ਜਲੰਧਰ ਜ਼ਿਲਾ ਪ੍ਰਮੁੱਖ ਰੂਬਲ ਸੰਧੂ, ਹੈਪੀ ਸਾਈ ਮਾਨਾ ਹੁਸ਼ਿਆਰਪੁਰ ਵਿਨੈ ਕੁਮਾਰ, ਅਜੈ ਕੁਮਾਰ ਆਦਿ ਮੌਜੂਦ ਸੀ।

ਫੋਟੋ - http://v.duta.us/aWPTYAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/M5f-2gAA

📲 Get Jalandhar News on Whatsapp 💬