[kapurthala-phagwara] - ਟਰੈਫਿਕ ਮੁਲਾਜ਼ਮਾਂ ਦੀ ਤਾਇਨਾਤੀ ਲਈ ਐੱਸ. ਪੀ. ਡੀ. ਬੈਂਸ ਨੂੰ ਸੌਂਪਿਆ ਮੰਗ-ਪੱਤਰ

  |   Kapurthala-Phagwaranews

ਕਪੂਰਥਲਾ (ਸ਼ਰਮਾ)-ਹੈੱਲਪ ਲਾਈਨ ਐਂਟੀ-ਕੁਰੱਪਸ਼ਨ ਦੇ ਜਲੰਧਰ ਜ਼ੋਨ ਦੇ ਚੇਅਰਮੈਨ ਬਲਵਿੰਦਰ ਸਿੰਘ ਬਿੱਟੂ ਖੱਖ ਨੇ ਨਡਾਲਾ ’ਚ ਵਿਗਡ਼ੀ ਟਰੈਫਿਕ ਸਮੱਸਿਆ ਦੇ ਸੁਧਾਰ ਲਈ, ਟਰੈਫਿਕ ਮੁਲਾਜ਼ਮਾਂ ਦੀ ਮੁਡ਼ ਤਾਇਨਾਤੀ ਲਈ ਐੱਸ. ਪੀ. (ਡੀ) ਸਤਨਾਮ ਸਿੰਘ ਬੈਂਸ ਨੂੰ ਮੰਗ-ਪੱਤਰ ਸੌਂਪਿਆ ਗਿਆ । ਮੰਗ-ਪੱਤਰ ਰਾਹੀਂ ਉਨ੍ਹਾਂ ਮੰਗ ਕੀਤੀ ਕਿ ਨਡਾਲਾ ਚੌਕ ’ਚ ਟਰੈਫਿਕ ਸਮੱਸਿਆ ਦੇ ਸੁਧਾਰ ਲਈ ਟਰੈਫਿਕ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਜਾਵੇ ਤਾਂ ਜੋ ਪਿਛਲੇ ਕਾਫੀ ਸਮੇਂ ਤੋਂ ਟਰੈਫਿਕ ਸਮੱਸਿਅਵਾਂ ਤੋਂ ਜੂਝ ਰਹੇ ਲੋਕਾਂ ਨੂੰ ਨਿਰਯਾਤ ਮਿਲ ਸਕੇ। ਉਨ੍ਹਾਂ ਕਿਹਾ ਟਰੈਫਿਕ ਦੀ ਸਮੱਸਿਆ ਹੋਣ ਨਾਲ ਹਾਦਸਿਆਂ ਦਾ ਡਰ ਬਣਿਆ ਰਹਿੰਦਾ ਹੈ। ਦੱਸ ਦੇਈਏ ਕਿ ਕੁਝ ਚਿਰ ਪਹਿਲਾਂ ਨਡਾਲਾ ਵਿਖੇ ਤਿੰਨ ਮੁਲਾਜ਼ਮ ਤਾਇਨਾਤ ਸਨ, ਜੋ ਸਮੇਂ ਦੇ ਨਾਲ ਹਟਾ ਦਿੱਤੇ ਗਏ। ਇਸ ਦੌਰਾਨ ਐੱਸ. ਪੀ. (ਡੀ.) ਕਪੂਰਥਲਾ ਸਤਨਾਮ ਸਿੰਘ ਬੈਂਸ ਅਤੇ ਡੀ. ਅੈੱਸ. ਪੀ. ਲਖਵਿੰਦਰ ਸਿੰਘ ਸੰਧੂ ਨੇ ਵਿਸ਼ਵਾਸ ਦਿਵਾਇਆ ਕਿ ਜਲਦ ਹੀ ਨਡਾਲਾ ’ਚ ਟਰੈਫਿਕ ਮੁਲਾਜ਼ਮਾਂ ਦੀ ਤਾਇਨਾਤੀ ਕਰ ਦਿੱਤੀ ਜਾਵੇਗੀ । ਇਸ ਮੌਕੇ ਚੇਅਰਮੈਨ ਜੋਗਿੰਦਰ ਸਿੰਘ, ਸੁਖਦੇਵ ਅਭੀ ਤੇ ਹੋਰ ਹਾਜ਼ਰ ਸਨ।

ਫੋਟੋ - http://v.duta.us/3ZuW1gAA

ਇਥੇ ਪਡ੍ਹੋ ਪੁਰੀ ਖਬਰ — - http://v.duta.us/rKGC4QAA

📲 Get Kapurthala-Phagwara News on Whatsapp 💬