[kapurthala-phagwara] - ਮਾਤਾ ਭਦਰਕਾਲੀ ਦੇ ਜਨਮ ਦਿਵਸ ਸਬੰਧੀ ਸਮਾਰੋਹ 25 ਨੂੰ

  |   Kapurthala-Phagwaranews

ਕਪੂਰਥਲਾ (ਸੇਖੜੀ)–ਮਾਤਾ ਭਦਰਕਾਲੀ ਦੇ ਜਨਮ ਦਿਵਸ ਸਬੰਧੀ ਇਕ ਵਿਸ਼ਾਲ ਧਾਰਮਿਕ ਸਮਾਰੋਹ ਦਾ ਆਯੋਜਨ ਸ਼ੇਖੂਪੁਰ ਵਿਖੇ ਸਥਿਤ ਮਾਤਾ ਦੇ ਮੰਦਰ ਵਿਚ ਸਵੇਰੇ 6.30 ਤੋਂ ਰਾਤ 12 ਵਜੇ ਤਕ ਕਰਵਾਇਆ ਜਾਵੇਗਾ। ਇਹ ਜਾਣਕਾਰੀ ਦਿੰਦੇ ਹੋਏ ਸ਼੍ਰੀ ਦੁਰਗਾ ਮੰਡਲ ਮਾਤਾ ਭੱਦਰਕਾਲੀ ਵੈਲਫੇਅਰ ਸੁਸਾਇਟੀ ਸ਼ੇਖੂਪੁਰਾ ਦੇ ਪ੍ਰਧਾਨ ਮੁਕੇਸ਼ ਆਨੰਦ ਤੇ ਵਿੱਤ ਸਚਿਵ ਅਸ਼ੋਕ ਸ਼ਰਮਾ ਨੇ ਦੱਸਿਆ ਕਿ 25 ਫਰਵਰੀ ਸੋਮਵਾਰ ਨੂੰ ਸਵੇਰੇ 6.30 ਤੋਂ 8 ਵਜੇ ਤਕ ਦੁਰਗਾ ਸਤੂਤੀ ਦਾ ਪਾਠ ਹੋਵੇਗਾ ਤੇ 8 ਤੋਂ 9 ਵਜੇ ਤਕ ਅਵਿਨਾਸ਼ ਸ਼ਰਮਾ ਐਂਡ ਪਾਰਟੀ ਮਹਾਮਾਈ ਦੀਆਂ ਭੇਟਾਂ ਦਾ ਗੁਣਗਾਨ ਕੀਤਾ ਜਾਵੇਗਾ। ਸਵੇਰੇ 10 ਵਜੇ ਹਵਨ ਸ਼ੁਰੂ ਹੋਵੇਗਾ ਤੇ ਦੁਪਹਿਰ 12 ਵਜੇ ਹਵਨ ਵਿਚ ਪੂਰਨ ਆਹੂਤੀ ਪਾਈ ਜਾਵੇਗੀ। ਇਸ ਤੋਂ ਬਾਅਦ ਮਹਾਮਾਹੀ ਦਾ ਲੰਗਰ ਸ਼ੁਰੂ ਹੋਵੇਗਾ। ਅਸ਼ੋਕ ਸ਼ਰਮਾ ਨੇ ਦੱਸਿਆ ਕਿ ਰਾਤ ਨੂੰ 8 ਤੋਂ 12 ਵਜੇ ਤਕ ਮਾਂ ਦੀ ਚੌਕੀ ਹੋਵੇਗੀ, ਜਿਸ ਵਿਚ ਲੁਧਿਆਣਾ ਵਾਲੇ ਦੀਪਕ ਗੋਗਨਾ ਐਂਡ ਪਾਰਟੀ ਮਹਾਮਾਈ ਦਾ ਗੁਣਗਾਨ ਕਰਨਗੇ।ਕੇਕ ਦਾ ਭੋਗ ਨਹੀਂ ਲੱਗੇਗਾ : ਮੁਕੇਸ਼ ਆਨੰਦਇਸ ਦੌਰਾਨ ਮੰਦਰ ਕਮੇਟੀ ਦੇ ਪ੍ਰਧਾਨ ਮੁਕੇਸ਼ ਆਨੰਦ ਤੇ ਵਿੱਤ ਸਚਿਵ ਅਸ਼ੋਕ ਸ਼ਰਮਾ ਨੇ ਦੱਸਿਆ ਕਿ ਮਾਤਾ ਭੱਦਰਕਾਲੀ ਦੇ ਜਨਮ ਦਿਨ ਵਾਲੇ ਸਮਾਰੋਹ ਵਿਚ ਕੇਕ ਦਾ ਭੋਗ ਸ਼ਾਸਤਰਾਂ ਅਨੁਸਾਰ ਗਲਤ ਹੈ। ਸ਼ਰਧਾਲੂਆਂ ਵਲੋਂ ਹਲਵਾ ਪੂਰੀ, ਮਠਿਆਈਆਂ, ਫਲਾਂ ਤੇ ਡਰਾਈ ਫਰੂਟ ਦਾ ਭੋਗ ਲਗਾਇਆ ਜਾ ਸਕਦਾ ਹੈ।

ਫੋਟੋ - http://v.duta.us/QdwblQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/VW9avgAA

📲 Get Kapurthala-Phagwara News on Whatsapp 💬