[kapurthala-phagwara] - ਮਾਤਾ ਰਮਾਬਾਈ ਅੰਬੇਡਕਰ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਸਮਾਗਮ ਆਯੋਜਿਤ

  |   Kapurthala-Phagwaranews

ਕਪੂਰਥਲਾ (ਮੱਲ੍ਹੀ)-ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਸੋਸਾਇਟੀ ਰੇਲ ਕੋਚ ਫੈਕਟਰੀ ਵੱਲੋਂ ਚਲਾਏ ਜਾ ਰਹੇ ਮੁਫਤ ਟਿਊਸ਼ਨ ਸੈਂਟਰ ਪਿੰਡ ਨਾਨੋ ਮੱਲ੍ਹੀਆਂ ਵਿਖੇ ਬਾਬਾ ਸਾਹਿਬ ਡਾ. ਅੰਬੇਡਕਰ ਦੀ ਸੁਪਤਨੀ ਮਾਤਾ ਰਮਾਬਾਈ ਅੰਬੇਡਕਰ ਜੀ ਦਾ ਜਨਮ ਦਿਵਸ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ, ਜਿਸਦੀ ਪ੍ਰਧਾਨਗੀ ਸੁਸਾਇਟੀ ਦੇ ਪ੍ਰਧਾਨ ਕ੍ਰਿਸ਼ਨ ਲਾਲ ਜੱਸਲ, ਜਨਰਲ ਸਕੱਤਰ ਧਰਮਪਾਲ ਪੈਂਥਰ, ਸੀਨੀਅਰ ਉਪ ਪ੍ਰਧਾਨ ਸੰਤੋਖ ਰਾਮ ਜਨਾਗਲ ਤੇ ਸੈਂਟਰ ਇੰਚਾਰਜ ਮਿਸ ਰਜਨੀ ਸਹੋਤਾ ਨਾਨੋ ਮੱਲ੍ਹੀਆਂ ਆਦਿ ਨੇ ਸਾਂਝੇ ਤੌਰ ’ਤੇ ਕੀਤੀ। ਪ੍ਰਧਾਨਗੀ ਮੰਡਲ ਨੇ ਮਾਤਾ ਰਮਾਬਾਈ ਜੀ ਦੀ ਤਸਵੀਰ ਨੂੰ ਫੁੱਲ ਮਾਲਾਵਾਂ ਭੇਟ ਕੀਤੀਆਂ ਗਈਆਂ। ਸਟੇਜ ਦਾ ਸੰਚਾਲਨ ਅਧਿਆਪਕਾ ਮਿਸ ਅੰਜੂ ਸਹੋਤਾ ਨੇ ਕੀਤਾ ਤੇ ਕਾਰਵਾਈ ਨੂੰ ਵਿਧੀਵਤ ਤਰੀਕੇ ਨਾਲ ਚਲਾਇਆ। ਇਸ ਦੌਰਾਨ ਕ੍ਰਿਸ਼ਨ ਲਾਲ ਜੱਸਲ, ਧਰਮਪਾਲ ਪੈਂਥਰ ਤੇ ਨਿਰਵੈਰ ਸਿੰਘ ਆਦਿ ਨੇ ਸਾਂਝੇ ਤੌਰ ’ਤੇ ਮਾਤਾ ਰਮਾਬਾਈ ਜੀ ਦੇ ਜਨਮ ਦਿਵਸ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਮਾਤਾ ਜੀ ਬਿਲਕੁਲ ਅਨਪਡ਼੍ਹ ਤੇ ਘਰੇਲੂ ਔਰਤ ਸਨ ਪਰ ਉਨ੍ਹਾਂ ਦੇ ਘਰ ਦੀ ਜ਼ਿੰਮੇਵਾਰੀ ਨੂੰ ਪੂਰੀ ਤਰ੍ਹਾਂ ਸੰਭਾਲਿਆ ਹੋਇਆ ਸੀ। ਮਾਤਾ ਜੀ ਨੇ ਲੋਕਾਂ ਦੇ ਘਰਾਂ ’ਚ ਕੰਮ ਤੇ ਗੋਬਰ ਪੱਥ ਕੇ ਘਰ ਦਾ ਗੁਜ਼ਾਰਾ ਚਲਾਇਆ, ਆਪਣੀ ਕਮਾਈ ’ਚੋਂ ਥੋੜ੍ਹਾ ਬਹੁਤਾ ਪੈਸਾ ਬਚਾ ਕੇ ਬਾਬਾ ਸਾਹਿਬ ਨੂੰ ਪੜ੍ਹਾਈ ਲਈ ਖਰਚ ਵੀ ਭੇਜਦੀ ਸੀ, ਬੇਸ਼ੱਕ ਮਾਤਾ ਜੀ ਦੇ ਆਪਣੇ ਚਾਰ ਬੱਚੇ ਭੁੱਖ ਤੇ ਦਵਾਈ ਦੁੱਖੋਂ ਮਰ ਗਏ ਪਰ ਬਾਬਾ ਸਾਹਿਬ ਨੂੰ ਦੁਨੀਆ ਦਾ ਮਹਾਨ ਇਨਸਾਨ ਬਣਾਉਣ ’ਚ ਅਹਿਮ ਭੂਮਿਕਾ ਨਿਭਾਈ। ਇਸ ਮੌਕੇ ’ਤੇ ਗਰੀਬ ਪਰਿਵਾਰ ਦੀ ਲਡ਼ਕੀ ਨੂੰ ਆਤਮ ਨਿਰਭਰ ਬਣਾਉਣ ਲਈ ਸਿਲਾਈ ਮਸ਼ੀਨ ਦੇ ਪੈਰ ਵੀ ਭੇਟ ਕੀਤੇ ਤਾਂਕਿ ਉਹ ਕੱਪਡ਼ੇ ਸਿਲਾਈ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਸਕੇ। ਸੈਂਟਰ ਦੀ ਇੰਚਾਰਜ ਮਿਸ ਰਜਨੀ ਸਹੋਤਾ ਨੇ ਸਭ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪਿੰਡ ਵਾਸੀਆਂ ਨੂੰ ਅੰਬੇਡਕਰ ਸੁਸਾਇਟੀ ਵਲੋਂ ਵਿਦਿਆ ਦੇ ਨਾਲ-ਨਾਲ ਸਮਾਜ ਸੇਵਾ ਲਈ ਕੀਤੇ ਜਾ ਰਹੇ ਕਾਰਜਾਂ ’ਚ ਵੱਧ ਤੋਂ ਵੱਧ ਸਹਿਯੋਗ ਕਰਨਾ ਚਾਹੀਦਾ ਹੈ। ਇਸ ਮੌਕੇ ਉਪ ਪ੍ਰਧਾਨ ਨਿਰਮਲ ਸਿੰਘ, ਪੂਰਨ ਚੰਦ ਬੋਧ, ਕਰਨੈਲ ਸਿੰਘ ਬੇਲਾ, ਰਾਜੇਸ਼ ਕੁਮਾਰ, ਸੰਧੂਰਾ ਸਿੰਘ, ਪ੍ਰਮੋਦ ਸਿੰਘ, ਹਰਜਿੰਦਰ ਸਿੰਘ, ਪਾਲੋ ਤੇ ਬਲਦੇਵ ਕੌਰ ਆਦਿ ਵੱਡੀ ਗਿਣਤੀ ’ਚ ਬੱਚੇ ਤੇ ਮਹਿਲਾਵਾਂ ਸ਼ਾਮਲ ਹੋਈਆਂ।

ਫੋਟੋ - http://v.duta.us/CJaXWAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/zGYLBAAA

📲 Get Kapurthala-Phagwara News on Whatsapp 💬