[kapurthala-phagwara] - ਸਕੂਲ ’ਚ ਆਰ. ਓ. ਸਿਸਟਮ ਲਗਵਾਇਆ

  |   Kapurthala-Phagwaranews

ਕਪੂਰਥਲਾ (ਰਜਿੰਦਰ)-ਸਰਕਾਰੀ ਮਿਡਲ ਸਕੂਲ ਤਲਵੰਡੀ ਕੂਕਾ ਦੇ ਬੱਚੇ ਵੀ ਹੁਣ ਸ਼ੁੱਧ ਪਾਣੀ ਪੀ ਸਕਣਗੇ, ਕਿਉਂਕਿ ਲਾਇਨਜ਼ ਕਲੱਬ ਬੇਗੋਵਾਲ ਸੇਵਾ ਨੇ ਇਸ ਸਕੂਲ ਵਿਚ ਕਲੱਬ ਵਲੋਂ ਆਰ. ਓ. ਸਿਸਟਮ ਲਗਵਾ ਦਿੱਤਾ ਗਿਆ ਹੈ। ਸਕੂਲ ਵਿਚ ਆਰ. ਓ. ਸਿਸਟਮ ਲਗਵਾਉਣ ਲਈ ਆਯੋਜਿਤ ਕੀਤੇ ਗਏ ਪ੍ਰੋਗਰਾਮ ਦੌਰਾਨ ਬੋਲਦਿਆਂ ਕਲੱਬ ਦੇ ਪ੍ਰਧਾਨ ਵਿਰਸਾ ਸਿੰਘ ਨੇ ਕਿਹਾ ਕਿ ਇਹ ਸਕੂਲ ਕਲੱਬ ਨੇ ਅਡਾਪਟ ਕੀਤਾ ਹੋਇਆ ਹੈ, ਜਿਥੇ ਸਮੇਂ-ਸਮੇਂ ’ਤੇ ਬੱਚਿਆਂ ਦੀ ਭਲਾਈ ਲਈ ਸੇਵਾ ਦੇ ਕਾਰਜ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਕੂਲ ਵਿਚ ਬਿਨਾਂ ਫਿਲਟਰ ਕੀਤਾ ਪਾਣੀ ਬੱਚੇ ਪੀਂਦੇ ਸਨ, ਜਿਸ ਲਈ ਕਲੱਬ ਵਲੋਂ ਇਹ ਫੈਸਲਾ ਲਿਆ ਗਿਆ ਸੀ ਕਿ ਇਥੇ ਆਰ. ਓ. ਸਿਸਟਮ ਲਗਵਾਇਆ ਜਾਵੇ ਤੇ ਅੱਜ ਇਹ ਪ੍ਰਾਜੈਕਟ ਨੇਪਰੇ ਚਡ਼੍ਹ ਗਿਆ ਹੈ। ਉਨ੍ਹਾਂ ਕਿਹਾ ਕਿ ਸਾਫ ਤੇ ਸ਼ੁੱਧ ਪਾਣੀ ਸਾਨੂੰ ਕਈ ਤਰ੍ਹਾਂ ਦੀਆਂ ਅਲਾਮਤਾ ਤੋਂ ਬਚਾ ਕੇ ਰੱਖਦਾ ਹੈ। ਇਸ ਮੌਕੇ ਸੈਕਟਰੀ ਦਰਸ਼ਨ ਸਿੰਘ ਮੁਲਤਾਨੀ, ਸੰਜੀਵ ਕੁਮਾਰ ਅਰੋਡ਼ਾ, ਮਾਨ ਸਿੰਘ, ਮਨਜਿੰਦਰ ਸਿੰਘ ਨਡਾਲਾ, ਲਖਵੀਰ ਸਿੰਘ, ਸੁਖਵਿੰਦਰ ਪਾਲ, ਸਤਨਾਮ ਸਿੰਘ ਤੇ ਸਕੂਲ ਸਟਾਫ ਵਲੋਂ ਦਵਿੰਦਰ ਕੌਰ, ਹਰਪ੍ਰੀਤ ਕੌਰ, ਜਸਪ੍ਰੀਤ ਕੌਰ ਤੇ ਯਾਦਵਿੰਦਰ ਸਿੰਘ ਆਦਿ ਹਾਜ਼ਰ ਸਨ।

ਫੋਟੋ - http://v.duta.us/SPv3GgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/u2E7kgAA

📲 Get Kapurthala-Phagwara News on Whatsapp 💬