[ludhiana-khanna] - ਅਣਗਹਿਲੀ ਕਰਨ ਵਾਲੇ ਪੁਲਸ ਅਧਿਕਾਰੀ ਨੂੰ ਡਿਸਮਿਸ ਕਰਵਾਉਣ ਤੱਕ ਪੂਰੀ ਵਾਹ ਲਾਵੇਗਾ ਮਹਿਲਾ ਕਮਿਸ਼ਨ : ਮੈਡਮ ਮਨੀਸ਼ਾ ਗੁਲਾਟੀ

  |   Ludhiana-Khannanews

ਲੁਧਿਆਣਾ (ਕਾਲੀਆ)-ਈਸੇਵਾਲ ਸਮੂਹਿਕ ਜਬਰ-ਜ਼ਨਾਹ ਦੇ ਮਾਮਲੇ ਸਬੰਧੀ ਮਹਿਲਾ ਕਮਿਸ਼ਨ ਚੇਅਰਪਰਸਨ ਮੈਡਮ ਮਨੀਸ਼ਾ ਗੁਲਾਟੀ ਨੇ ਅੱਜ ਦੇਰ ਸ਼ਾਮ ਸਥਾਨਕ ਪੁਲਸ ਉਪ ਕਪਤਾਨ ਦਫਤਰ ਵਿਖੇ ਪੁੱਜ ਕੇ ਪ੍ਰੈੱਸ ਕਾਨਫਰੰਸ ਕੀਤੀ। ਇਥੇ ਉਨ੍ਹਾਂ ਪੁਲਸ ਵਲੋਂ ਕੀਤੀ ਗਈ ਕਾਰਵਾਈ ’ਤੇ ਤਸੱਲੀ ਪ੍ਰਗਟ ਕੀਤੀ ਪਰ ਉਨ੍ਹਾਂ ਤਿੱਖੇ ਲਫਜ਼ਾਂ ’ਚ ਕਿਹਾ ਕਿ ਜੇਕਰ ਕਿਸੇ ਪੁਲਸ ਅਧਿਕਾਰੀ ਦੀ ਇਸ ਮਾਮਲੇ ਸਬੰਧੀ ਅਣਗਹਿਲੀ ਪਾਈ ਗਈ ਤਾਂ ਉਸ ਨੂੰ ਡਿਸਮਿਸ ਕਰਵਾਉਣ ਤੱਕ ਮਹਿਲਾ ਕਮਿਸ਼ਨ ਪੂਰੀ ਵਾਹ ਲਾਵੇਗਾ।ਉਨ੍ਹਾਂ ਪ੍ਰੈੱਸ ਕਾਨਫਰੰਸ ਦੌਰਾਨ ਐੱਸ. ਐੱਸ. ਪੀ. ਵਰਿੰਦਰ ਸਿੰਘ ਬਰਾਡ਼, ਐੱਸ. ਪੀ. ਤਰੁਣ ਰਤਨ ਤੇ ਡੀ. ਐੱਸ. ਪੀ. ਹਰਕਮਲ ਕੌਰ ਬਰਾਡ਼ ਦੀ ਹਾਜ਼ਰੀ ’ਚ ਕਿਹਾ ਕਿ ਸਮੂਹਿਕ ਜਬਰ-ਜ਼ਨਾਹ ’ਚ ਸ਼ਾਮਲ ਮੁਲਜ਼ਮਾਂ ਦਾ 7-10 ਦਿਨਾਂ ਦੇ ਅੰਦਰ-ਅੰਦਰ ਚਲਾਨ ਪੇਸ਼ ਕੀਤਾ ਜਾਵੇ। ਮੁਲਜ਼ਮਾਂ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਉਣ ਲਈ ਮਹਿਲਾ ਕਮਿਸ਼ਨ ਆਪਣਾ ਬਣਦਾ ਰੋਲ ਅਦਾ ਕਰੇਗਾ। ਉਨ੍ਹਾਂ ਅੱਜ ਪੀਡ਼ਤ ਲਡ਼ਕੀ ਨੂੰ ਮਿਲਣਾ ਸੀ ਪਰ ਕਿਸੇ ਕਾਰਨ ਨਹੀਂ ਮਿਲ ਸਕੇ।

ਫੋਟੋ - http://v.duta.us/h5aqAQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/mxSOrgAA

📲 Get Ludhiana-Khanna News on Whatsapp 💬