[ludhiana-khanna] - ‘ਕਾਂਸ਼ੀ ਨੂੰ ਗੱਡੀ ਜਾਣੀ ਆ, ਕੋਈ ਜਾਉ ਨਸੀਬਾਂ ਵਾਲਾ’

  |   Ludhiana-Khannanews

ਲੁਧਿਆਣਾ (ਭਟਿਆਰਾ)-ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 642ਵੇਂ ਪ੍ਰਕਾਸ਼ ਉਤਸਵ ਨੂੰ ਲੈ ਕੇ ਸੈਂਕਡ਼ੇ ਸੰਗਤਾਂ ਦਾ ਜਥਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਜਨਮ ਭੂਮੀ ਸੀਰ ਗੋਵਰਧਨਪੁਰ (ਵਾਰਾਣਸੀ) ਕਾਂਸ਼ੀ ਲਈ ਸਥਾਨਕ ਰੇਲਵੇ ਸਟੇਸ਼ਨ ਫਿਲੌਰ ਤੋਂ ਟਰੇਨ ਰਾਹੀਂ ਰਵਾਨਾ ਹੋਇਆ। ਇਸ ਮੌਕੇ ਸੰਗਤਾਂ ਵਿਚ ਭਾਰੀ ਉਤਸ਼ਾਹ ਸੀ, ਜੋ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੈਕਾਰੇ ਛੱਡ ਰਹੇ ਸਨ ਅਤੇ ‘ਕਾਂਸ਼ੀ ਨੂੰ ਗੱਡੀ ਜਾਣੀ ਆ, ਕੋਈ ਜਾਉ ਨਸੀਬਾਂ ਵਾਲਾ’ ਸ਼ਬਦ ਗਾਇਨ ਕਰ ਰਹੇ ਸਨ। ਇਸ ਮੌਕੇ ਸ੍ਰੀ ਗੁਰੂ ਰਵਿਦਾਸ ਪ੍ਰਬੰਧ ਕਮੇਟੀ ਨੂਰਮਹਿਲ ਰੋਡ ਫਿਲੌਰ ਅਤੇ ਸ੍ਰੀ ਗੁਰੂ ਰਵਿਦਾਸ ਭਵਨ ਪ੍ਰਬੰਧਕ ਕਮੇਟੀ ਦੇ ਮੈਂਬਰ ਹਾਜ਼ਰ ਸਨ, ਜੋ ਸੰਗਤਾਂ ਲਈ ਚਾਹ-ਪਾਣੀ ਦੀ ਸੇਵਾ ਕਰ ਰਹੇ ਸਨ। ਸ੍ਰੀ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਨੂਰਮਹਿਲ ਰੋਡ ਫਿਲੌਰ ਦੇ ਚੇਅਰਮੈਨ ਅਤੇ ਸਾਬਕਾ ਕੌਂਸਲਰ ਪਰਮਾਨੰਦ ਪੰਮਾ ਨੇ ਦੱਸਿਆ ਕਿ ਕਾਂਸ਼ੀ ਵਿਖੇ ਸਤਗੁਰੂ ਰਵਿਦਾਸ ਜੀ ਮਹਾਰਾਜ ਦਾ 642ਵਾਂ ਪ੍ਰਕਾਸ਼ ਉਤਸਵ ਦੇਸ਼ਾਂ-ਵਿਦੇਸ਼ਾਂ ਦੀਆਂ ਸੰਗਤਾਂ ਵਲੋਂ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਮੌਕੇ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਸੰਗਤਾਂ ਦੇ ਜਥੇ ਸੇਵਾ ਕਰਨ ਲਈ ਕਾਂਸ਼ੀ ਪਹੁੰਚਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਜ਼ਿਲਾ ਜਲੰਧਰ ਦੇ ਏਰੀਏ ਨਕੋਦਰ, ਨੂਰਮਹਿਲ, ਬਿਲਗਾ, ਜ਼ਿਲਾ ਨਵਾਂਸ਼ਹਿਰ ਦੇ ਇਲਾਕੇ ਭਰ ਦੀਆਂ ਸੰਗਤਾਂ ਨੂੰ ਕਾਂਸ਼ੀ ਜਾਣ ਲਈ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਕਿਉਕਿ ਇਨ੍ਹਾਂ ਇਲਾਕਿਆਂ ਦੀਆਂ ਸੰਗਤਾਂ ਨੂੰ ਕਾਂਸ਼ੀ ਜਾਣ ਲਈ ਫਿਲੌਰ ਸਟੇਸ਼ਨ ਹੀ ਲਾਗੇ ਪੈਂਦਾ ਹੈ ਪਰ ਸੰਗਤਾਂ ਨੂੰ ਇਥੋਂ ਕੋਈ ਸਿੱਧੀ ਰੇਲ ਕਾਂਸ਼ੀ ਲਈ ਨਹੀਂ ਮਿਲਦੀ। ਉਨ੍ਹਾਂ ਕੇਂਦਰ ਅਤੇ ਸੂਬਾ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਬੈਗਮਪੁਰਾ ਐਕਸਪ੍ਰੈਸ ਦਾ ਫਿਲੌਰ ਰੇਲਵੇ ਸਟੇਸ਼ਨ ’ਤੇ ਸਟਾਪੇਜ ਕਰਵਾਇਆ ਜਾਵੇ, ਤਾਂ ਜੋ ਕਾਂਸ਼ੀ ਜਾਣ ਵਾਲੀਆਂ ਸੰਗਤਾਂ ਨੂੰ ਰਾਹਤ ਮਿਲ ਸਕੇ। ਇਸ ਮੌਕੇ ਪਰਮਾਨੰਦ ਪੰਮਾ ਤੋਂ ਇਲਾਵਾ ਤਰਸੇਮ ਲਾਲ ਪ੍ਰਧਾਨ, ਅਵਤਾਰ ਹੀਰ, ਯਸ਼ਪਾਲ ਗਿੰਡਾ ਕੌਂਸਲਰ, ਨਰੇਸ਼ ਸਿੰਮਕ, ਰਾਜ ਕੁਮਾਰ ਗਿੰਡਾ, ਨੰਬਰਦਾਰ ਤਾਰਾ ਚੰਦ ਜੱਖੂ, ਰਾਜ ਕੁਮਾਰ ਸੰਧੂ ਪ੍ਰਧਾਨ, ਚਮਨ ਲਾਲ, ਸੋਹਣ ਲਾਲ ਗਾਦਡ਼ਾ ਆਦਿ ਹਾਜ਼ਰ ਸਨ।

ਫੋਟੋ - http://v.duta.us/fReupQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/e8FnsAAA

📲 Get Ludhiana-Khanna News on Whatsapp 💬