[ludhiana-khanna] - ਗੁਲਜ਼ਾਰ ਕਾਲਜ ਦਾ 2 ਦਿਨਾਂ ਰੋਬੋਮੇਨੀਆ ਅੱਜ ਤੋਂ

  |   Ludhiana-Khannanews

ਲੁਧਿਆਣਾ (ਵਿੱਕੀ)-ਲੁਧਿਆਣਾ ਦੇ ਮਿਊਂਸੀਪਲ ਦੇ ਇੰਡੌਰ ਸਟੇਡੀਅਮ ਵਿਚ ਪੋਲੈਂਡ ਦੇ ਡਾਂਸਰ ਅਤੇ ਮਸ਼ਹੂਰ ਪੰਜਾਬ ਗਾਇਕ ਸ਼ੈਰੀ ਮਾਨ ਦੇ ਗੀਤਾਂ ਨਾਲ ਰੌਣਕਾਂ ਲੱਗਣਗੀਆਂ। 16 ਫਰਵਰੀ ਨੂੰ ਹੋਣ ਵਾਲੇ ਇਸ ਪ੍ਰੋਗਰਾਮ ’ਚ ਇਕ ਪਾਸੇ ਪੋਲੈਂਡ ਦੇ ਡਾਂਸਰ ਰੋਮਾਨੀਆ ਘਾਨਾ, ਸੈਨਗਲ ਅਤੇ ਭੂਟਾਨ ਦਾ ਪਰੰਪਰਾਗਤ ਲੋਕ ਨਾਚ ਦੇ ਜ਼ਰੀਏ ਕਲਾ ਦੀ ਪੇਸ਼ਕਾਰੀ ਕਰਨਗੇ। ਦੂਜੇ ਪਾਸੇ ਮਸ਼ਹੂਰ ਗਾਇਕ ਸ਼ੈਰੀ ਮਾਨ ਪੰਜਾਬੀ ਗੀਤਾਂ ਦੀ ਪੇਸ਼ਕਾਰੀ ਕਰ ਕੇ ਦਰਸ਼ਕਾਂ ਦਾ ਮੰਨਰੋਜੰਨ ਕਰਨਗੇ। ਇਹ ਜਾਣਕਾਰੀ ਗੁਲਜ਼ਾਰ ਗਰੁੱਪ ਆਫ ਇੰਸਟੀਚਿਊਟ ਦੇ ਐਗਜੀਕਿਊਟਿਵ ਡਾਇਰੈਕਟਰ ਗੁਰਕੀਰਤ ਸਿੰਘ ਨੇ ਦਿੱਤੀ। ਗੁਰਕੀਰਤ ਸਿੰਘ ਨੇ ਦੱਸਿਆ ਕਿ ਗੁਲਜ਼ਾਰ ਗਰੁੱਪ ਵਲੋਂ 15 ਤੇ 16 ਫਰਵਰੀ ਨੂੰ ਈਵੈਂਟ ਕਰਵਾਏ ਜਾ ਰਹੇ ਹਨ। ਜਿਸ ਵਿਚ 15 ਫਰਵਰੀ ਨੂੰ ਰੋਬੋਮੇਨੀਆ ਬੈਨਰ ’ਚ ਖੰਨਾ ਕੈਂਪਸ ਵਿਚ ਤਕਨੀਕੀ ਅਤੇ ਸੰਸਕ੍ਰਿਤੀ ਗਤੀਵਿਧੀਆਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ, ਜਿਸ ’ਚ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀ ਹਿੱਸਾ ਲੈ ਰਹੇ ਹਨ। ਦੂਜੇ ਦਿਨ ਪੋਲੈਂਡ ਦੇ ਡਾਂਸਰ ਯੋਰੂਪੀਅਨ ਦੇਸ਼ਾਂ ਦੇ ਪਰੰਪਰਾਗਤ ਨਾਚ ਦੇ ਨਾਲ-ਨਾਲ ਅਫਰੀਕੀ, ਨੇਪਾਲੀ ਅਤੇ ਯਮਨ ਦੇਸ਼ਾਂ ਤੋਂ ਸਿੱਖਿਆ ਹਾਸਲ ਕਰਨ ਆਏ ਵਿਦਿਆਰਥੀ ਵੀ ਆਪਣੇ ਦੇਸ਼ਾਂ ਦੇ ਡਾਂਸ ਪੇਸ਼ ਕਰਨਗੇ। ਇਸ ਤੋਂ ਇਲਾਵਾ ਫੈਸ਼ਨ ਸ਼ੋਅ ਦਾ ਵੀ ਆਯੋਜਨ ਰਹੇਗਾ। ਜਦਕਿ ਪੰਜਾਬ ਦੇ ਵਿਰਸੇ ਦੀ ਸ਼ਾਨ ਗਤਕਾ ਦੀ ਵਿਸ਼ੇਸ਼ ਪੇਸ਼ਕਾਰੀ ਰਹੇਗੀ। ਗੁਰਕੀਰਤ ਸਿੰਘ ਅਨੁਸਾਰ ਵੱਡੇ ਪੱਧਰ ’ਤੇ ਦਰਸ਼ਕਾਂ ਦੇ ਆਗਮਨ ਦੇਖਦੇ ਹੋਏ ਇਸ ਨਾਲ ਸਬੰਧਤ ਹਰ ਤਰ੍ਹਾਂ ਦੀ ਤਿਆਰੀ ਮੁਕੰਮਲ ਕਰ ਲਈ ਗਈ ਹੈ।

ਫੋਟੋ - http://v.duta.us/wVgD2QAA

ਇਥੇ ਪਡ੍ਹੋ ਪੁਰੀ ਖਬਰ — - http://v.duta.us/i7nzxAAA

📲 Get Ludhiana-Khanna News on Whatsapp 💬