[ludhiana-khanna] - ਬੀਬੀ ਭੱਠਲ ਦੇ ਬੀਬੀ ਬਰਨਾਲਾ ਨਾਲ ਹੋਵੇਗਾ ਮੁਕਾਬਲਾ!

  |   Ludhiana-Khannanews

ਲੁਧਿਆਣਾ (ਜ. ਬ.)-ਪੰਜਾਬ ’ਚ ਲੋਕ ਸਭਾ ਚੋਣਾਂ ਨੂੰ ਲੈ ਕੇ ਹਲਚਲ ਹੋਣੀ ਸ਼ੁਰੂ ਹੋ ਗਈ ਹੈ, ਜਿਸ ਕਾਰਨ ਮਾਲਵੇ ਦੇ ਸੰਗਰੂਰ ਲੋਕ ਸਭਾ ਹਲਕੇ ਤੋਂ ਇਸ ਵਾਰ ਚੋਣ ਲਡ਼ਨ ਲਈ 2 ਵੱਡੇ ਰਾਜਸੀ ਪਰਿਵਾਰ ਆਪਣਾ ਰਾਜਸੀ ਭਵਿੱਖ ਦਾਅ ’ਤੇ ਲਾਉਣ ਜਾ ਰਹੇ ਹਨ, ਜਿਸ ਦੀ ਚਰਚਾ ਰਾਜਸੀ ਗਲਿਆਰਿਆਂ ’ਚ ਸਿਖਰ ’ਤੇ ਹੈ।ਲੋਕ ਸਭਾ ਹਲਕਾ ਸੰਗਰੂਰ ਤੋਂ ਹਾਲ ਦੀ ਘਡ਼ੀ ‘ਆਪ’ ਦੇ ਐੱਮ. ਪੀ. ਭਗਵੰਤ ਮਾਨ ਹਨ, ਜਿਨ੍ਹਾਂ ਦਾ ਇਸ ਹਲਕੇ ’ਚ ਮੁਡ਼ ਉਮੀਦਵਾਰ ਬਣਨਾ ਲਗਭਗ ਤੈਅ ਮੰਨਿਆ ਜਾ ਰਿਹਾ ਹੈ, ਜਦੋਂਕਿ ਸੱਤਾਧਾਰੀ ਕਾਂਗਰਸ ਪਾਰਟੀ ਵਲੋਂ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਦੇ ਨਾਂ ’ਤੇ ਮੋਹਰ ਲੱਗਣਾ ਰਾਜਸੀ ਹਲਕੇ ’ਚ ਵੱਡਾ ਇਸ਼ਾਰਾ ਕੀਤਾ ਜਾ ਰਿਹਾ ਹੈ ਕਿਉਂਕਿ ਉਨ੍ਹਾਂ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਦਿੱਲੀ ਬੈਠੀ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਨਾਲ ਗੂਡ਼੍ਹੀ ਸਾਂਝ ਕਿਸੇ ਤੋਂ ਲੁਕੀ ਨਹੀਂ। ਇਸੇ ਤਰ੍ਹਾਂ ਇਸ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਢੀਂਡਸਾ ’ਤੇ ਟੇਕ ਰੱਖ ਕੇ ਚੱਲ ਰਿਹਾ ਸੀ ਪਰ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਨੇ ਦੋ-ਟੁਕ ਫੈਸਲਾ ਸੁਣਾ ਦਿੱਤਾ ਕਿ ਉਨ੍ਹਾਂ ਦਾ ਪਰਿਵਾਰ ਚੋਣ ਨਹੀਂ ਲਡ਼ੇਗਾ ਤੇ ਉਨ੍ਹਾਂ ਨੇ ਅਕਾਲੀ ਦਲ ਨੂੰ ਅਲਵਿਦਾ ਵੀ ਆਖ ਦਿੱਤਾ ਹੈ। ਹੁਣ ਸ਼੍ਰੋਮਣੀ ਅਕਾਲੀ ਦਲ ਹਲਕੇ ’ਚ ਬੈਠੇ ਅਕਾਲੀ ਆਗੂਆਂ ਦੀ ਨਬਜ਼ ਪਛਾਣ ਕੇ ਸਾਬਕਾ ਮੁੱਖ ਮੰਤਰੀ ਮਰਹੂਮ ਸੁਰਜੀਤ ਸਿੰਘ ਬਰਨਾਲਾ, ਜੋ ਪੰਜ ਸੂਬਿਆਂ ਦੇ ਗਵਰਨਰ ਵੀ ਰਹੇ ਹਨ, ਦੀ ਧਰਮ ਪਤਨੀ ਬੀਬੀ ਸੁਰਜੀਤ ਕੌਰ ਬਰਨਾਲਾ ਸਾਬਕਾ ਵਿਧਾਇਕਾ ਨੂੰ ਲੋਕ ਸਭਾ ਸੀਟ ਦੇਣ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਿਹਾ ਹੈ ਕਿਉਂਕਿ ਸ. ਬਰਨਾਲਾ ਇਥੇ ਲੋਕ ਸਭਾ ਹਲਕੇ ਤੋਂ 3 ਵਾਰ ਐੱਮ. ਪੀ. ਤੇ 5 ਵਾਰ ਵਿਧਾਇਕ ਬਣੇ ਸਨ। ਇਥੇ ਹੀ ਬਸ ਨਹੀਂ, ਉਨ੍ਹਾਂ ਦੀ ਧਰਮ ਪਤਨੀ ਬੀਬੀ ਬਰਨਾਲਾ ਵੀ ਵਿਧਾਇਕਾ ਰਹਿ ਚੁੱਕੀ ਹੈ ਤੇ ਉਨ੍ਹਾਂ ਦਾ ਬੇਟਾ ਗਗਨਦੀਪ ਸਿੰਘ ਬਰਨਾਲਾ ਧੂਰੀ ਤੋਂ 2002 ’ਚ ਐੱਮ. ਐੱਲ. ਏ. ਰਿਹਾ ਹੈ। ®ਜੇਕਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਾਦਲ ਨੇ ਬੀਬੀ ਬਰਨਾਲਾ ਨੂੰ ਟਿਕਟ ਦੇ ਦਿੱਤੀ ਤਾਂ ਦੋ ਵੱਡੇ ਪਰਿਵਾਰ ਦੀਆਂ ਬੀਬੀਆਂ ਦੇ ਰਾਜਸੀ ਸਿੰਙ ਫਸਣਾ ਤੈਅ ਹੋਵੇਗਾ। ਜੇਕਰ ਟਕਸਾਲੀਆਂ ਨੇ ਝੰਡਾ ਗੱਡ ਦਿੱਤਾ ਤਾਂ ਉਨ੍ਹਾਂ ਨਾਲ ਕੌਣ ਜਾਵੇਗਾ, ਇਹ ਸਵਾਲ ਅਜੇ ਗਰਭ ’ਚ ਪਲ ਰਿਹਾ ਹੈ ਪਰ ਬੀਬੀ ਬਰਨਾਲਾ ਦੇ ਨਾਲ-ਨਾਲ ਬਲਦੇਵ ਸਿੰਘ ਮਾਨ ਸਾਬਕਾ ਮੰਤਰੀ ਵੀ ਰਾਜਸੀ ਗੋਟੀਆਂ ਫਿੱਟ ਕਰ ਰਹੇ ਦੱਸੇ ਜਾ ਰਹੇ ਹਨ।

ਫੋਟੋ - http://v.duta.us/QP4HGQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/4sg2CgAA

📲 Get Ludhiana-Khanna News on Whatsapp 💬