[ludhiana-khanna] - ਮਾਛੀਵਾੜਾ 'ਚ ਦਰਦਨਾਕ ਸੜਕ ਹਾਦਸੇ ਦੌਰਾਨ ਨੌਜਵਾਨ ਦੀ ਮੌਤ, 2 ਜ਼ਖਮੀਂ

  |   Ludhiana-Khannanews

ਮਾਛੀਵਾੜਾ ਸਾਹਿਬ (ਟੱਕਰ) : ਬੀਤੀ ਦੇਰ ਰਾਤ ਵਾਪਰੇ ਇਕ ਸੜਕ ਹਾਦਸੇ ਦੌਰਾਨ ਮਾਛੀਵਾੜਾ ਦੇ ਇੱਕ ਨੌਜਵਾਨ ਅਸ਼ੀਸਪਾਲ ਦੀ ਮੌਤ ਹੋ ਗਈ, ਜਦੋਂ ਕਿ ਉਸ ਦੇ 2 ਹੋਰ ਸਾਥੀ ਕਰਨ ਤੇ ਗੁਰਦਿੱਤ ਗੰਭੀਰ ਰੂਪ ਵਿਚ ਜਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਮਾਛੀਵਾੜਾ ਇੰਦਰਾ ਕਾਲੋਨੀ ਦੇ ਨਿਵਾਸੀ ਇਹ ਤਿੰਨੋ ਨੌਜਵਾਨ, ਜੋ ਕਿ ਵਿਆਹ ਸਮਾਗਮਾਂ ਵਿਚ ਵੇਟਰ ਦਾ ਕੰਮ ਕਰਦੇ ਸਨ ਅਤੇ ਦੇਰ ਰਾਤ ਇਹ ਤਿੰਨੋ ਨੌਜਵਾਨ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਕੰਮ ਤੋਂ ਪਰਤ ਰਹੇ ਸਨ ਕਿ ਸਰਹਿੰਦ ਨਹਿਰ ਕਿਨਾਰੇ ਪਿੰਡ ਪਾਲ ਮਾਜਰਾ ਕੋਲ ਇਨ੍ਹਾਂ ਦਾ ਮੋਟਰਸਾਈਕਲ ਹਾਦਸੇ ਦਾ ਸ਼ਿਕਾਰ ਹੋ ਗਿਆ।

ਇਸ ਹਾਦਸੇ ਵਿਚ ਨੌਜਵਾਨ ਅਸ਼ੀਸਪਾਲ ਦੀ ਮੌਤ ਹੋ ਗਈ, ਜਦਕਿ ਜਖ਼ਮੀ ਹੋਏ ਗੁਰਦਿੱਤ ਤੇ ਕਰਨ ਨੂੰ ਵੱਖ-ਵੱਖ ਹਸਪਤਾਲਾਂ 'ਚ ਦਾਖਲ ਕਰਵਾ ਦਿੱਤਾ ਗਿਆ। ਇਸ ਮਾਮਲੇ ਦੀ ਜਾਂਚ ਸਮਰਾਲਾ ਥਾਣੇ ਦੇ ਸਹਾਇਕ ਥਾਣੇਦਾਰ ਸੋਹਣ ਸਿੰਘ ਵਲੋਂ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੱਸਿਆ ਕਿ ਹਾਦਸੇ ਦੇ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ ਹੈ, ਫਿਲਹਾਲ ਉਨ੍ਹਾਂ ਵਲੋਂ ਮ੍ਰਿਤਕ ਅਸ਼ੀਸਪਾਲ ਦੀ ਲਾਸ਼ ਨੂੰ ਕਬਜ਼ੇ 'ਚ ਕਰ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ ਅਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਫੋਟੋ - http://v.duta.us/NI_41QAA

ਇਥੇ ਪਡ੍ਹੋ ਪੁਰੀ ਖਬਰ — - http://v.duta.us/zNve4QAA

📲 Get Ludhiana-Khanna News on Whatsapp 💬