[ludhiana-khanna] - ਮੋਬਾਇਲ ਟਾਵਰ ਤੋਂ ਬੈਟਰੀਆਂ ਚੋਰੀ ਕਰਨ ਵਾਲੇ ਕਾਬੂ

  |   Ludhiana-Khannanews

ਲੁਧਿਆਣਾ (ਸੰਦੀਪ)-ਬੀਤੇ ਦਿਨ ਪਿੰਡ ਚੱਕ ਸਰਵਣ ਨਾਥ ਕੋਲ ਲੱਗੇ ਇਕ ਮੋਬਾਇਲ ਟਾਵਰ ਦੀਆਂ ਅਣਪਛਾਤੇ ਚੋਰਾਂ ਨੇ ਬੈਟਰੀਆਂ ਨੂੰ ਚੋਰੀ ਕਰ ਲਈਆਂ ਸਨ। ਚੋਰਾਂ ਨੂੰ ਪੁਲਸ ਚੌਕੀ ਰਾਮਗਡ਼੍ਹ ਨੇ ਮੁਸਤੈਦੀ ਦਿਖਾਉਂਦਿਆਂ 24 ਘੰਟਿਆਂ ਅੰਦਰ ਹੀ ਕਾਬੂ ਕਰ ਕੇ ਉਨ੍ਹਾਂ ਕੋਲੋਂ ਟਾਵਰ ਦੀਆਂ ਚੋਰੀ ਹੋਈਆਂ ਬੈਟਰੀਆਂ ਬਰਾਮਦ ਕਰ ਲਈਆਂ ਹਨ। ਪੁਲਸ ਚੌਕੀ ਰਾਮਗਡ਼੍ਹ ਦੇ ਇੰਚਾਰਜ ਸਬ-ਇੰਸਪੈਕਟਰ ਹਰਭਜਨ ਸਿੰਘ ਨੇ ਦੱਸਿਆ ਕਿ ਬੈਟਰੀਆਂ ਚੋਰੀ ਕਰਨ ਵਾਲੇ ਗਿਰੋਹ ਦੇ ਮੈਂਬਰਾਂ ਦੀ ਪਛਾਣ ਪਵਨ ਕੁਮਾਰ ਵਾਸੀ ਪਿੰਡ ਰਾਵਤ ਨੇਡ਼ੇ ਕੱਕਾ ਧੋਲਾ ਲੁਧਿਆਣਾ, ਸੁਲਤਾਨ ਅਲੀ ਵਾਸੀ ਮੁਹੱਲਾ ਸਦੁੱਲਾਗੰਜ ਪਿੰਡ ਜਲਾਲਾਬਾਦ ਜ਼ਿਲਾ ਸਹਿਜ਼ਾਪੁਰ ਯੂ. ਪੀ. ਹਾਲ ਵਾਸੀ ਤਾਜਪੁਰ ਰੋਡ ਲੁਧਿਆਣਾ, ਰਵੀ ਕੁਮਾਰ ਵਾਸੀ ਅੰਸ਼ਲ ਕਾਲੋਨੀ ਭਾਮੀਆਂ ਖੁਰਦ ਲੁਧਿਆਣਾ, ਅਕਸ਼ੈ ਕੁਮਾਰ ਪਿੰਡ ਰਾਵਤ ਲੁਧਿਆਣਾ, ਵਿੱਕੀ ਵਾਸੀ ਪਿੰਡ ਰਾਵਤ ਲੁਧਿਆਣਾ ਵਜੋਂ ਹੋਈ, ਜਿਨ੍ਹਾਂ ਵਿਚੋਂ ਤਿੰਨ ਨੂੰ ਪੁਲਸ ਨੇ ਕਾਬੂ ਕਰ ਲਿਆ ਹੈ ਤੇ ਇਨ੍ਹਾਂ ਦੇ 2 ਹੋਰ ਸਾਥੀਆਂ ਨੂੰ ਕਾਬੂ ਕਰਨ ਵਾਸਤੇ ਛਾਪੇਮਾਰੀ ਜਾਰੀ ਹੈ। ਇਨ੍ਹਾਂ ਦੇ ਕਬਜ਼ੇ ’ਚੋ ਇਕ ਚਿੱਟੇ ਰੰਗ ਦਾ ਟੈਂਪੂ ਤੇ 4 ਹਰੇ ਰੰਗ ਦੇ ਬੈਟਰੀਆਂ ਰੱਖਣ ਵਾਲੇ ਬਕਸੇ ਤੇ ਟਾਵਰ ਦੀਆਂ ਚੋਰੀ ਹੋਈਆਂ 24 ਬੈਟਰੀਆਂ ਨੂੰ ਬਰਾਮਦ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਫੋਟੋ - http://v.duta.us/vOk6ZwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/ZbeS6AAA

📲 Get Ludhiana-Khanna News on Whatsapp 💬