[ludhiana-khanna] - ਮਹਾਦੇਵ ਸੇਵਾ ਦਲ ਨੇ ਮਾਂ ਬਗਲਾਮੁਖੀ ਤੇ ਮਾਂ ਕਾਂਗਡ਼ਾ ਦਰਬਾਰ ’ਚ ਜਗਰਾਤੇ ਦਾ ਦਿੱਤਾ ਸੱਦਾ

  |   Ludhiana-Khannanews

ਲੁਧਿਆਣਾ (ਰਿਸ਼ੀ)-ਮਹਾਦੇਵ ਸੇਵਾ ਦਲ ਸੈਕਟਰ 32 ਦੇ ਪ੍ਰਧਾਨ ਚੇਤਨ ਬਵੇਜਾ ਨੇ ਮੈਂਬਰਾਂ ਸਮੇਤ ਮੁੱਖ ਪੁਜਾਰੀ ਆਚਾਰੀਆ ਵਿਪਨ ਸ਼ਾਸਤਰੀ ਜ਼ਰੀਏ ਹਿਮਾਚਲ ਪ੍ਰਦੇਸ਼ ਦੇ ਵਣਖੰਡੀ ’ਚ ਬਿਰਾਜਮਾਨ ਮਾਂ ਬਗਲਾਮੁਖੀ ਨੂੰ ਪਿੰਡ ਚਹਿਲਾਂ ਸਥਿਤ ਮੁਕਤੇਸ਼ਵਰ ਮੁਕਤੀ ਧਾਮ (ਸਮਰਾਲਾ) ’ਚ 4 ਮਾਰਚ ਨੂੰ ਆਯੋਜਿਤ ਹੋਣ ਵਾਲੇ ਜਗਰਾਤੇ ’ਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਇਸ ਦੌਰਾਨ ਮਾਂ ਕਾਂਗਡ਼ਾ ਦੇ ਦਰਬਾਰ ’ਚ ਵੀ ਜਗਰਾਤੇ ਦਾ ਸੱਦਾ ਮਹਾਦੇਵ ਸੇਵਾ ਦਲ ਦੇ ਮੈਂਬਰਾਂ ਨੇ ਦਿੱਤਾ। ਮੁੱਖ ਪੁਜਾਰੀ ਆਚਾਰੀਆ ਵਿਪਨ ਸ਼ਾਸਤਰੀ ਨੇ ਚੇਤਨ ਬਵੇਜਾ ਵਲੋਂ ਧਰਮ ਪ੍ਰਚਾਰ ਤੇ ਯੁਵਾ ਪੀਡ਼੍ਹੀ ਨੂੰ ਸਨਾਤਨ ਸੰਸਕ੍ਰਿਤੀ ਨਾਲ ਜੋਡ਼ਨ ਦੇ ਯਤਨਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਬਵੇਜਾ ਪਰਿਵਾਰ ਕਲਯੁਗ ’ਚ ਹਜ਼ਾਰਾਂ ਭਗਤਾਂ ਨਾਲ ਸਮੂਹਿਕ ਤੌਰ ’ਤੇ ਭੋਲੇ ਨਾਥ ਦੇ ਨਾਂ ਦਾ ਪ੍ਰਚਾਰ ਕਰ ਕੇ ਸੱਚੇ ਧਰਮ ਦੀ ਭੂਮਿਕਾ ਨਿਭਾ ਰਿਹਾ ਹੈ। ਚੇਤਨ ਨੇ ਜਗਰਾਤੇ ਦੀ ਰੂਪ-ਰੇਖਾ ਦੱਸਦੇ ਹੋਏ ਕਿਹਾ ਕਿ ਜਗਰਾਤੇ ਵਾਲੇ ਸਥਲ ’ਤੇ ਭੋਲੇਨਾਥ ਦੀ ਬਾਲ ਸੈਨਾ ਭੋਲੇ ਨਾਥ ਨੂੰ ਪ੍ਰਿਯ ਤਾਂਡਵ ਪੇਸ਼ ਕਰ ਕੇ ਮੰਤਰ ਮੁਗਧ ਕਰੇਗੀ। ਇਸ ਮੌਕੇ ਦਿਨੇਸ਼ ਗੋਪਾਲ ਤੇ ਹਿਤੇਸ਼, ਜਤਿੰਦਰ ਦੁੱਗਲ, ਪੰਕਜ ਗਿਲੋਹਤਰਾ, ਰਾਜ ਕੁਮਾਰ ਗੁਪਤਾ, ਬੰਨੀ ਬਵੇਜਾ, ਬਲਦੇਵ ਭੋਲਾ, ਯੋਗੇਸ਼ ਸੈਣੀ, ਅਜੇ ਕੁਮਾਰ, ਯੋਗਿੰਦਰ ਕੁਮਾਰ, ਕਰਨ ਅਗਰਵਾਲ, ਪ੍ਰਦੀਪ ਮਿਤਲ, ਤਰੁਣ ਕੁਮਾਰ, ਵਾਸੂ ਗਰਗ, ਵਿਵੇਕ ਰਾਵਲਾ, ਨਰੇਸ਼ ਗਰਗ, ਸਤੀਸ਼ ਸ਼ਰਮਾ, ਸੁਭਾਸ਼ ਸ਼ਰਮਾ ਤੇ ਵਿਸ਼ਾਲ ਸੇਠ ਆਦਿ ਮੌਜੂਦ ਸਨ।

ਫੋਟੋ - http://v.duta.us/txML5QAA

ਇਥੇ ਪਡ੍ਹੋ ਪੁਰੀ ਖਬਰ — - http://v.duta.us/DMZXJgAA

📲 Get Ludhiana-Khanna News on Whatsapp 💬