[ludhiana-khanna] - ਰਾਕੇਸ਼ ਬਣੇ ਸ਼ਿਵ ਸੈਨਾ ਯੁਵਾ ਮੋਰਚਾ ਦੇ ਸੀਨੀਅਰ ਯੂਥ ਵਾਈਸ ਪ੍ਰਧਾਨ ਪੰਜਾਬ

  |   Ludhiana-Khannanews

ਲੁਧਿਆਣਾ (ਰਿਸ਼ੀ)-ਸ਼ਿਵ ਸੈਨਾ ਯੁਵਾ ਮੋਰਚਾ ਵਲੋਂ ਇਕ ਮੀਟਿੰਗ ਕਰਦੇ ਹੋਏ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਆਰ. ਡੀ. ਪੁਰੀ ਅਤੇ ਰਾਸ਼ਟਰੀ ਚੇਅਰਮੈਨ ਐੱਸ. ਡੀ. ਪੁਰੀ ਨੇ ਕਿਹਾ ਕਿ ਸ਼ਿਵ ਸੈਨਾ ਯੁਵਾ ਮੋਰਚਾ ਦੀ ਵਧਦੀ ਹੋਈ ਹਰਮਨਪਿਆਰਤਾ ਨੂੰ ਦੇਖਦੇ ਹੋਏ ਸੈਂਕਡ਼ੇ ਪਰਿਵਾਰਾਂ ਨੇ ਸ਼ਿਵ ਸੈਨਾ ਯੁਵਾ ਮੋਰਚਾ ਦਾ ਪੱਲਾ ਫਡ਼ ਲਿਆ ਹੈ, ਜਿਸ ਵਿਚ ਰਾਕੇਸ਼ ਕੁਮਾਰ ਬੱਬੂ ਨੂੰ ਸ਼ਿਵ ਸੈਨਾ ਯੁਵਾ ਮੋਰਚਾ ਦਾ ਸੀਨੀਅਰ ਯੂਥ ਵਾਈਸ ਪ੍ਰਧਾਨ ਬਣਾਇਆ ਗਿਆ ਅਤੇ ਲਖਵਿੰਦਰ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ। ਪੁਰੀ ਨੇ ਕਿਹਾ ਕਿ ਸ਼ਿਵ ਸੈਨਾ ਯੁਵਾ ਮੋਰਚਾ ਵਲੋਂ ਚਲਾਈ ਗਈ ਅੱਤਵਾਦ ਅਤੇ ਨਸ਼ਿਆਂ ਖਿਲਾਫ ਮੁਹਿੰਮ ਨੂੰ ਜਾਰੀ ਰੱਖਣ ਲਈ ਪਾਰਟੀ ਵਲੋਂ ਭਰਤੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਵਿਚ ਵਰਕਰਾਂ ਨੂੰ ਵੱਡੀਆਂ ਜ਼ਿੰਮੇਦਾਰੀਆਂ ਦਿੱਤੀਆਂ ਜਾ ਸਕਦੀਆਂ ਹਨ। ਇਸ ਮੌਕੇ ਐੱਸ. ਕੇ. ਮਲਹੋਤਰਾ, ਸੋਨੂੰ ਕੁਮਾਰ, ਰਵੀ ਭੰਡਾਰੀ, ਸੁਨੀਲ ਰਾਵਤ, ਸੰਦੀਪ ਓਸਵਾਲ, ਕੁਲਦੀਪ ਓਸਵਾਲ, ਵਰਿੰਦਰ ਬਾਲੀ, ਗੌਰਵ ਮਲਹੋਤਰਾ, ਦਲੀਪ ਕੁਮਾਰ, ਮਹਿੰਦਰ ਸਿੰਘ, ਯੁਵਰਾਜ ਸੈਣੀ, ਅੰਕਿਤ ਬਾਂਸਲ ਤੇ ਵਿਨੋਦ ਜੋਸ਼ੀ ਆਦਿ ਸਾਮਲ ਸਨ।

ਫੋਟੋ - http://v.duta.us/f5EdGgEA

ਇਥੇ ਪਡ੍ਹੋ ਪੁਰੀ ਖਬਰ — - http://v.duta.us/ErCifgAA

📲 Get Ludhiana-Khanna News on Whatsapp 💬