[ludhiana-khanna] - ਸਰਕਾਰੀ ਨੌਕਰੀ ਦਾ ਝਾਂਸਾ ਦੇ ਕੇ 21 ਬੱਚਿਆਂ ਤੋਂ ਠੱਗੇ 47.50 ਲੱਖ

  |   Ludhiana-Khannanews

ਸਮਾਣਾ (ਦਰਦ) : ਸ਼ਹਿਰ ਦੀ ਇਕ ਕੰਪਿਊਟਰ ਸੈਂਟਰ ਮਾਲਕਣ ਦੀ ਪੁੱਤਰੀ ਸਮੇਤ ਕੰਪਿਊਟਰ ਸੈਂਟਰ ਵਿਚ ਟ੍ਰੇਨਿੰਗ ਲੈ ਰਹੇ 21 ਬੱਚਿਆਂ ਨੂੰ ਸਰਕਾਰੀ ਪੱਕੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ 47.50 ਲੱਖ ਰੁਪਏ ਠੱਗਣ ਦਾ ਇਕ ਮਾਮਲਾ ਸਾਹਮਣੇ ਆਇਆ ਹੈ। ਸਿਟੀ ਪੁਲਸ ਵਲੋਂ ਕਕਰਲਾ ਨਿਵਾਸੀ ਪਿਉ-ਪੁੱਤਰ ਸਮੇਤ 5 ਵਿਅਕਤੀਆਂ ਖਿਲਾਫ ਠੱਗੀ ਦਾ ਮਾਮਲਾ ਦਰਜ ਕੀਤਾ ਗਿਆ ਹੈ।

ਜਾਣਕਾਰੀ ਅਨੁਸਾਰ ਅਨੰਦ ਕਾਲੋਨੀ ਦੇ ਪ੍ਰਤਿਭਾ ਕੰਪਿਊਟਰ ਦੀ ਮਾਲਕਣ ਬੀਨਾ ਰਾਣੀ ਵਲੋਂ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਉਨ੍ਹਾਂ ਦੇ ਸੈਂਟਰ 'ਚ ਕਕਰਾਲਾ ਪਿੰਡ ਦੇ ਅੰਗਰੇਜ਼ ਮਾਨ ਤੇ ਉਸ ਦਾ ਪੁੱਤਰ ਦਲਜੋਤ ਮਾਨ ਅਕਸਰ ਆਉਂਦੇ-ਜਾਂਦੇ ਰਹਿੰਦੇ ਸਨ। ਸੈਂਟਰ 'ਚ ਸਿੱਖਿਆ ਤੇ ਟ੍ਰੇਨਿੰਗ ਲੈ ਰਹੇ ਬੱਚਿਆਂ ਨੂੰ ਸਰਕਾਰੀ ਹਸਪਤਾਲਾਂ 'ਚ, ਸੈਨਾ, ਏਅਰ ਫੋਰਸ, ਜੰਗਲਾਤ ਵਿਭਾਗ, ਰੇਲਵੇ, ਸੇਵਾ ਕੇਂਦਰਾਂ, ਬਿਜਲੀ ਬੋਰਡ, ਫੂਡ ਸਪਲਾਈ ਤੇ ਬੈਂਕਾਂ ਆਦਿ 'ਚ ਪੱਕੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ 21 ਲੜਕੇ-ਲੜਕਿਆਂ ਤੋਂ ਐਡਵਾਂਸ 'ਚ 2 ਤੋਂ ਲੈ ਕੇ ਸਾਢੇ 4 ਲੱਖ ਰੁਪਏ ਤੱਕ ਠਗਦਿਆਂ ਕੁੱਲ 47.50 ਲੱਖ ਰੁਪਏ ਠੱਗ ਲਏ। ਇੱਥੋਂ ਤੱਕ ਕਿ ਉਨ੍ਹਾਂ ਨੂੰ ਫਰਜ਼ੀ ਟ੍ਰੇਨਿੰਗ ਲਈ ਜਾਮਨਗਰ (ਗੁਜਰਾਤ) ਵੀ ਲੈ ਗਏ। ਝੂਠੇ ਫਰਜ਼ੀ ਆਫਰ ਲੈਂਟਰ ਵੀ ਦਿੱਤੇ ਗਏ। ਇਸ ਧੋਖਾਦੇਹੀ ਵਿਚ ਉਕਤ ਪਿਉ-ਪੁੱਤਰ ਨੇ ਆਪਣੇ ਨਾਲ ਹਿਸਾਰ ਨਿਵਾਸੀ ਵਿਕਰਮ ਦਲਾਲ, ਵਿਵੇਕ ਯਾਦਵ ਅਤੇ ਕ੍ਰਿਪਾਲ ਸਿੰਘ ਨੂੰ ਵੀ ਸ਼ਾਮਲ ਕਰ ਲਿਆ।...

ਫੋਟੋ - http://v.duta.us/0tALrQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/jNLeIgAA

📲 Get Ludhiana-Khanna News on Whatsapp 💬