[ludhiana-khanna] - ਹਲਕਾ ਵਾਈਜ਼ ਵਿਕਾਸ ਕਾਰਜ ਕਰਵਾਉਣ ਲਈ ਪੁਰਾਣੀ ਗਲਤੀ ਨਹੀਂ ਦੁਹਰਾਉਣਗੇ ਅਧਿਕਾਰੀ

  |   Ludhiana-Khannanews

ਲੁਧਿਆਣਾ (ਹਿਤੇਸ਼)-ਕੈਪਟਨ ਅਮਰਿੰਦਰ ਸਿੰਘ ਵਲੋਂ ਵਿਕਾਸ ਕਾਰਜਾਂ ਲਈ ਵਿਧਾਇਕਾਂ ਨੂੰ 5-5 ਕਰੋਡ਼ ਰੁਪਏ ਦੇਣ ਦਾ ਜੋ ਐਲਾਨ ਕੀਤਾ ਗਿਆ ਹੈ, ਉਸ ਫੰਡ ਨੂੰ ਖਰਚ ਕਰਨ ਲਈ ਬਾਕੀ ਪੈਟਰਨ ਤਾਂ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਵਰਗਾ ਹੀ ਰਹੇਗਾ ਪਰ ਨਗਰ ਨਿਗਮ ਅਧਿਕਾਰੀਆਂ ਨੇ ਐੱਫ. ਐਂਡ ਸੀ. ਸੀ. ਤੇ ਜਨਰਲ ਹਾਊਸ ਨੂੰ ਬਾਈਪਾਸ ਕਰਨ ਦੀ ਪੁਰਾਣੀ ਗਲਤੀ ਨਾ ਦੁਹਰਾਉਣ ਦਾ ਫੈਸਲਾ ਕੀਤਾ ਹੈ।ਦੱਸਣਾ ਉਚਿਤ ਹੋਵੇਗਾ ਕਿ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਕਰਵਾਏ ਗਏ ਹਲਕਾ ਵਾਈਜ਼ ਵਿਕਾਸ ਕੰਮਾਂ ਨੂੰ ਪਹਿਲੇ ਪਡ਼ਾਅ ’ਚ ਤਾਂ ਐੱਫ. ਐਂਡ ਸੀ. ਸੀ. ਤੇ ਜਨਰਲ ਹਾਊਸ ਰਾਹੀਂ ਮਨਜ਼ੂਰੀ ਦਿੱਤੀ ਗਈ ਪਰ ਬਾਅਦ ’ਚ ਜਲਦੀ ਕੰਮ ਪੂਰਾ ਕਰਵਾਉਣ ਦਾ ਹਵਾਲਾ ਦਿੰਦਿਆਂ ਵਿਕਾਸ ਕਾਰਜਾਂ ਦੇ ਐਸਟੀਮੇਟ ਬਣਾ ਕੇ ਟੈਂਡਰ ਲਾਉਣ ਤੇ ਵਰਕ ਆਰਡਰ ਜਾਰੀ ਕਰਨ ਨੂੰ ਲੈ ਕੇ ਅਦਾਇਗੀ ਜਾਰੀ ਕਰਨ ਦਾ ਸਾਰਾ ਕੰਟਰੋਲ ਡਿਪਟੀ ਕਮਿਸ਼ਨਰ ਤੇ ਨਗਰ ਨਿਗਮ ਕਮਿਸ਼ਨਰ ਨੂੰ ਦੇ ਦਿੱਤਾ ਗਿਆ। ਇਸ ਕੇਸ ’ਚ ਉਸ ਸਮੇਂ ਅਕਾਲੀ ਦਲ ਦੇ ਮੇਅਰ ਵਲੋਂ ਖੁੱਲ੍ਹੇਆਮ ਇਤਰਾਜ਼ ਜਤਾਇਆ ਗਿਆ ਪਰ ਕੋਈ ਅਸਰ ਨਹੀਂ ਪਿਆ, ਜਿਸ ਨੂੰ ਲੈ ਕੇ ਕਾਂਗਰਸ ਸਰਕਾਰ ਬਣਨ ’ਤੇ ਇਹ ਮੁੱਦਾ ਚੁੱਕਿਆ ਗਿਆ ਕਿ ਜਦੋਂ ਵਿਕਾਸ ਕਾਰਜਾਂ ਦੇ ਐਸਟੀਮੇਟ ਬਣਾ ਕੇ ਟੈਂਡਰ ਲਾਉਣ ਤੇ ਵਰਕ ਆਰਡਰ ਜਾਰੀ ਕਰਨ ਤੋਂ ਲੈ ਕੇ ਅਦਾਇਗੀ ਜਾਰੀ ਕਰਨ ਦੀ ਸਾਰੀ ਪ੍ਰਕਿਰਿਆ ਨਗਰ ਨਿਗਮ ਰਾਹੀਂ ਹੋ ਰਹੀ ਹੈ ਤਾਂ ਮਨਜ਼ੂਰੀ ਲੈਣ ਲਈ ਐੱਫ. ਐਂਡ ਸੀ. ਸੀ. ਤੇ ਜਨਰਲ ਹਾਊਸ ਨੂੰ ਕਿਵੇਂ ਬਾਈਪਾਸ ਕੀਤਾ ਜਾ ਸਕਦਾ ਹੈ। ਇਸ ’ਤੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸੁਪਰਡੈਂਟ ਇੰਜੀਨੀਅਰਾਂ ਨੂੰ ਸਸਪੈਂਡ ਕਰਨ ਸਮੇਤ ਕਮਿਸ਼ਨਰ ਪੱਧਰ ਦੇ ਅਧਿਕਾਰੀਆਂ ਖਿਲਾਫ ਕਾਰਵਾਈ ਕਰਨ ਲਈ ਸਰਕਾਰ ਨੂੰ ਸਿਫਾਰਸ਼ ਭੇਜ ਦਿੱਤੀ। ਹਾਲਾਂਕਿ ਉਸ ਸਮੇਂ ਇਹ ਅਫਸਰ ਆਪਣਾ ਬਚਾਅ ਕਰਨ ’ਚ ਕਾਮਯਾਬ ਹੋ ਗਏ ਸਨ ਪਰ ਹੁਣ ਕੈਪਟਨ ਵਲੋਂ ਵਿਧਾਇਕਾਂ ਨੂੰ ਦਿੱਤੇ ਜਾਣ ਵਾਲੇ 5-5 ਕਰੋਡ਼ ਨਾਲ ਹਲਕਾ ਵਾਈਜ਼ ਵਿਕਾਸ ਕਾਰਜ ਕਰਵਾਉਣ ਦੀ ਪ੍ਰਕਿਰਿਆ ਦੌਰਾਨ ਅਧਿਕਾਰੀਆਂ ਨੇ ਪੁਰਾਣੀ ਗਲਤੀ ਦੁਹਰਾਉਣ ਤੋਂ ਤੌਬਾ ਕਰ ਲਈ ਹੈ। ਇਸ ਤਹਿਤ ਹਲਕਾ ਵਾਈਜ਼ ਵਿਕਾਸ ਕਾਰਜਾਂ ਲਈ ਫੰਡ ਜਾਰੀ ਕਰਵਾਉਣ ਲਈ ਜੋ ਐਸਟੀਮੇਟ ਡੀ. ਸੀ. ਨੂੰ ਭੇਜੇ ਗਏ, ਉਨ੍ਹਾਂ ਲਈ ਪਹਿਲਾਂ ਐਂਟੀਸੀਪੇਸ਼ਨ ਤਹਿਤ ਐੱਫ. ਐਂਡ ਸੀ. ਸੀ. ਦੀ ਮਨਜ਼ੂਰੀ ਲਈ ਜਾਵੇਗੀ। ਇਹੀ ਪ੍ਰਕਿਰਿਆ ਟੈਂਡਰ ਲਾਉਣ ਤੇ ਵਰਕ ਆਰਡਰ ਜਾਰੀ ਕਰਨ ਲਈ ਵੀ ਅਪਨਾਉਣ ਦੀ ਗੱਲ ਨਗਰ ਨਿਗਮ ਅਧਿਕਾਰੀਆਂ ਵਲੋਂ ਕਹੀ ਜਾ ਰਹੀ ਹੈ।

ਫੋਟੋ - http://v.duta.us/El3towAA

ਇਥੇ ਪਡ੍ਹੋ ਪੁਰੀ ਖਬਰ — - http://v.duta.us/lc8GnAAA

📲 Get Ludhiana-Khanna News on Whatsapp 💬