[ludhiana-khanna] - 1.10 ਕਰੋਡ਼ ਦੀ ਹੈਰੋਇਨ ਸਮੇਤ ਗ੍ਰਿਫਤਾਰ

  |   Ludhiana-Khannanews

ਲੁਧਿਆਣਾ (ਅਨਿਲ)-ਪੰਜਾਬ ਸਰਕਾਰ ਵਲੋਂ ਸੂਬੇ ’ਚ ਨਸ਼ਿਆਂ ਨੂੰ ਖਤਮ ਕਰਨ ਲਈ ਸਥਾਪਤ ਕੀਤੀ ਗਈ ਸਪੈਸ਼ਲ ਟਾਸਕ ਫੋਰਸ ਦੀ ਟੀਮ ਨੇ ਬੀਤੀ ਰਾਤ ਇਕ ਵੱਡੀ ਸਫਲਤਾ ਹਾਸਲ ਕਰਦਿਆਂ ਇਕ ਨਸ਼ਾ ਸਮੱਗਲਰ ਨੂੰ 1 ਕਰੋਡ਼ 10 ਲੱਖ ਦੀ ਹੈਰੋਇਨ ਦੀ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਅੱਜ ਐੱਸ. ਟੀ. ਐੱਫ. ਲੁਧਿਆਣਾ-ਫਿਰੋਜ਼ਪੁਰ ਰੇਂਜ ਦੇ ਇੰਚਾਰਜ ਹਰਬੰਸ ਸਿੰਘ ਰੀਹਲ ਨੇ ਦੱਸਿਆ ਕਿ ਪੁਲਸ ਨੂੰ ਮੁਖਬਰ ਖਾਸ ਨੇ ਸੂਚਨਾ ਦਿੱਤੀ ਕਿ ਥਾਣਾ ਹੈਬੋਵਾਲ ਅਧੀਨ ਆਉਂਦੇ ਪਿੰਡ ਲਾਦੀਆਂ ਕਲਾਂ ਦਾ ਰਹਿਣ ਵਾਲਾ ਇਕ ਨਸ਼ਾ ਸਮੱਗਲਰ ਨਸ਼ੇ ਦੀ ਖੇਪ ਲੈ ਕੇ ਇਸੇ ਪਿੰਡ ਆ ਰਿਹਾ ਹੈ, ਜਿਸ ਤੋਂ ਬਾਅਦ ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਪਿੰਡ ਲਾਦੀਆਂ ਕਲਾਂ ’ਚ ਜੀ. ਟੀ. ਰੋਡ ’ਤੇ ਸਪੈਸ਼ਲ ਨਾਕਾਬੰਦੀ ਕੀਤੀ ਤਾਂ ਇਸੇ ਦੌਰਾਨ ਸਾਹਮਣਿਓਂ ਇਕ ਸਿਲਵਰ ਰੰਗ ਦੇ ਮੋਟਰਸਾਈਕਲ ’ਤੇ ਇਕ ਵਿਅਕਤੀ ਆਉਂਦਾ ਦਿਖਾਈ ਦਿੱਤਾ। ਜਦੋਂ ਉਕਤ ਚਾਲਕ ਨੂੰ ਸ਼ੱਕ ਦੇ ਆਧਾਰ ’ਤੇ ਚੈਕਿੰਗ ਲਈ ਰੁਕਣ ਦਾ ਇਸ਼ਾਰਾ ਕੀਤਾ ਤਾਂ ਮੁਲਜ਼ਮ ਉਥੋਂ ਆਪਣੇ ਮੋਟਰਸਾਈਕਲ ਸਮੇਤ ਭੱਜ ਗਿਆ ਪਰ ਪੁਲਸ ਦੀ ਮੁਸਤੈਦੀ ਕਾਰਨ ਤੁਰੰਤ ਉਸ ਨੂੰ ਕਾਬੂ ਕਰ ਲਿਆ ਗਿਆ। ਉਸ ਦੇ ਮੋਟਰਸਾਈਕਲ ’ਚ ਕਾਗਜ਼ ਰੱਖਣ ਵਾਲੀ ਜਗ੍ਹਾ ਤੋਂ 210 ਗ੍ਰਾਮ ਹੈਰੋਇਨ ਦੀ ਖੇਪ ਬਰਾਮਦ ਕੀਤੀ। ਪੁਲਸ ਨੇ ਤੁਰੰਤ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ, ਜਿਸ ਦੀ ਪਛਾਣ ਅਨਿਲ ਕੁਮਾਰ (30) ਪੁੱਤਰ ਸਤਪਾਲ ਵਾਸੀ ਕਿਰਾਏਦਾਰ ਗੁਰਜੀਤ ਸਿੰਘ ਦਾ ਮਕਾਨ ਪਿੰਡ ਲਾਦੀਆਂ ਕਲਾਂ ਵਜੋਂ ਕੀਤੀ ਗਈ, ਜਿਸ ਦੇ ਖਿਲਾਫ ਥਾਣਾ ਹੈਬੋਵਾਲ ’ਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕਰ ਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।ਦੋਸ਼ੀ ’ਤੇ ਪਹਿਲਾਂ ਹੀ ਨਸ਼ਾ ਸਮੱਗਲਿੰਗ ਦੇ ਕੇਸ ਦਰਜ ਐੱਸ. ਟੀ. ਐੱਫ. ਦੇ ਇੰਚਾਰਜ ਹਰਬੰਸ ਸਿੰਘ ਰੀਹਲ ਨੇ ਦੱਸਿਆ ਕਿ ਮੁਲਜ਼ਮ ਅਨਿਲ ਕੁਮਾਰ ਲੱਕੀ ਪਿਛਲੇ ਤਿੰਨ ਸਾਲਾਂ ਤੋਂ ਨਸ਼ਾ ਵੇਚਣ ਦਾ ਕੰਮ ਕਰ ਰਿਹਾ ਹੈ, ਜਦੋਂਕਿ ਮੁਲਜ਼ਮ ’ਤੇ ਪਹਿਲਾਂ ਵੀ ਥਾਣਾ ਸਲੇਮ ਟਾਬਰੀ ’ਚ ਨਸ਼ਾ ਸਮੱਗਲਿੰਗ ਦਾ ਕੇਸ ਦਰਜ ਹੈ, ਜਿਸ ਵਿਚ ਮੁਲਜ਼ਮ ਜ਼ਮਾਨਤ ’ਤੇ ਬਾਹਰ ਆਇਆ ਹੋਇਆ ਹੈ। ਬਾਹਰ ਜਾਣ ਤੋਂ ਬਾਅਦ ਮੁਲਜ਼ਮ ਨੇ ਫਿਰ ਨਸ਼ਾ ਵੇਚਣ ਦਾ ਕੰਮ ਸ਼ੁਰੂ ਕਰ ਦਿੱਤਾ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਖੁਦ ਵੀ ਨਸ਼ਾ ਕਰਨ ਦਾ ਆਦੀ ਹੈ। ਪਹਿਲਾਂ ਮੁਲਜ਼ਮ ਭਗਤ ਸਿੰਘ ਕਾਲੋਨੀ ’ਚ ਹੇਅਰ ਡ੍ਰੈਸਰ ਦੀ ਦੁਕਾਨ ਚਲਾਉਂਦਾ ਸੀ ਤੇ ਬਾਅਦ ’ਚ ਉਸ ਨੇ ਉਹ ਕੰਮ ਛੱਡ ਕੇ ਨਸ਼ਾ ਵੇਚਣ ਦਾ ਕੰਮ ਸ਼ੁਰੂ ਕਰ ਦਿੱਤਾ। ਮੋਨੂੰ ਨਾਂ ਦੇ ਸਮੱਗਲਰ ਤੋਂ ਸਸਤੇ ਮੁੱਲ ’ਤੇ ਖਰੀਦ ਦੇ ਲਿਆਇਆ ਖੇਪ ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਮੁਲਜ਼ਮ ਅਨਿਲ ਕੁਮਾਰ ਨੇ ਦੱਸਿਆ ਕਿ ਉਹ ਇਹ ਹੈਰੋਇਨ ਦੀ ਖੇਪ ਮੋਨੂੰ ਨਾਮੀ ਨਸ਼ਾ ਸਮੱਗਲਰ ਤੋਂ ਥੋਕ ਦੇ ਭਾਅ ਸਸਤੇ ਰੇਟ ’ਤੇ ਖਰੀਦ ਕੇ ਲਿਆਇਆ ਹੈ ਅਤੇ ਅੱਗੇ ਆਪਣੇ ਗਾਹਕਾਂ ਨੂੰ ਪ੍ਰਚੂਨ ’ਚ ਮਹਿੰਗੇ ਮੁੱਲ ’ਤੇ ਵੇਚਣ ਜਾ ਰਿਹਾ ਸੀ ਕਿ ਰਸਤੇ ’ਚ ਪੁਲਸ ਨੇ ਗ੍ਰਿਫਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਕਿ ਇਸ ਦੇ ਹੋਰਨਾਂ ਸਾਥੀਆਂ ਦਾ ਵੀ ਪਤਾ ਲਾਇਆ ਜਾ ਸਕੇ।

ਫੋਟੋ - http://v.duta.us/AHhoVwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/9QiPeQAA

📲 Get Ludhiana-Khanna News on Whatsapp 💬