[moga] - ਕਸ਼ਯਪ ਰਾਜਪੂਤ ਸਭਾ ਨੇ ਵਿਧਾਇਕ ਦਾ ਕੀਤਾ ਸਨਮਾਨ

  |   Moganews

ਮੋਗਾ (ਗੋਪੀ ਰਾਊਕੇ)-ਕਸ਼ਯਪ ਰਾਜਪੂਤ ਸਭਾ ਮੋਗਾ ਦੀ ਮੀਟਿੰਗ ਅੱਜ ਜ਼ਿਲਾ ਪ੍ਰਧਾਨ ਨਿਰਮਲ ਸਿੰਘ ਮੀਨੀਆਂ ਦੀ ਅਗਵਾਈ ’ਚ ਹੋਈ। ਮੀਟਿੰਗ ਦੌਰਾਨ ਮੋਗਾ ਹਲਕੇ ਦੇ ਵਿਧਾਇਕ ਡਾ. ਹਰਜੋਤ ਕਮਲ ਨੂੰ ਕਾਂਗਰਸ ਪਾਰਟੀ ਦੀ ਪਬਲੀਸਿਟੀ ਕਮੇਟੀ ਦਾ ਮੈਂਬਰ ਨਿਯੁਕਤ ਹੋਣ ’ਤੇ ਵਧਾਈ ਦਿੰਦੇ ਹੋਏ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਧਾਇਕ ਡਾ. ਕਮਲ ਨੇ ਕਿਹਾ ਕਿ ਜੋ ਉਨ੍ਹਾਂ ਨੂੰ ਸਭਾ ਵਲੋਂ ਮਾਣ-ਸਨਮਾਨ ਦਿੱਤਾ ਗਿਆ, ਉਹ ਉਸਦੇ ਲਈ ਸਦਾ ਧੰਨਵਾਦੀ ਰਹਿਣਗੇ। ਇਸ ਮੌਕੇ ਡਾ. ਮਲੂਕ ਸਿੰਘ ਲੁਹਾਰਾ, ਅਵਤਾਰ ਸਿੰਘ ਮਲਹੋਤਰਾ, ਜਗਰੂਪ ਸਿੰਘ ਖੋਖਰ, ਰਾਮਪਾਲ ਧਵਨ, ਬਲਜੀਤ ਸਿੰਘ ਬੱਲੀ, ਪ੍ਰੇਮ ਸਿੰਘ, ਜਸਵੀਰ ਸਿੰਘ, ਜਸਪ੍ਰੀਤ ਸਿੰਘ, ਓਮ ਪ੍ਰਕਾਸ਼, ਸੁਖਵੀਰ ਸਿੰਘ, ਰਾਮ ਸ਼ਰਣ, ਡਾ. ਦਰਸ਼ਨ ਲਾਲ, ਗੁਰਤੇਜ ਸਿੰਘ, ਰਾਜ ਕੁਮਾਰ ਸ਼ਰਮਾ, ਦਰਸ਼ਨ ਸਿੰਘ, ਸੁਰਿੰਦਰ ਪਵਾਰ, ਟਿੰਕਾ ਰਾਮ, ਜਗਸੀਰ ਸਿੰਘ ਤੇ ਅਮਰਜੀਤ ਸਿੰਘ ਆਦਿ ਹਾਜ਼ਰ ਸਨ।

ਫੋਟੋ - http://v.duta.us/ThwdxAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/bOTEagAA

📲 Get Moga News on Whatsapp 💬