[moga] - ਨਵਜੋਤ ਧਾਲੀਵਾਲ ਯੂਥ ਕਾਂਗਰਸ ਬਲਾਕ ਦੇ ਜਨਰਲ ਸਕੱਤਰ ਨਿਯੁਕਤ

  |   Moganews

ਮੋਗਾ (ਰਾਕੇਸ਼)-ਹਲਕੇ ਅੰਦਰ ਯੂਥ ਕਾਂਗਰਸ ਨੂੰ ਮਜ਼ਬੂਤੀ ਦੀਆਂ ਲੀਹਾਂ ’ਤੇ ਲਿਜਾਣ ਲਈ ਬਲਾਕ ਯੂਥ ਦੇ ਪ੍ਰਧਾਨ ਗੁਰਦੀਪ ਬਰਾਡ਼ ਵਲੋਂ ਸੂਬਾ ਨੇਤਾ ਕਮਲਜੀਤ ਬਰਾਡ਼ ਦੇ ਆਦੇਸ਼ਾਂ ਅਨੁਸਾਰ ਨੌਜਵਾਨਾਂ ਨੂੰ ਅਹੁਦੇ ਦੇ ਕੇ ਨਿਵਾਜਿਆ ਜਾ ਰਿਹਾ ਹੈ, ਤਾਂ ਕਿ ਘਰ-ਘਰ ਅੰਦਰ ਪਾਰਟੀ ਨੂੰ ਪ੍ਰਫੁੱਲਤ ਕੀਤਾ ਜਾ ਸਕੇ। ਇਸ ਲਡ਼ੀ ਤਹਿਤ ਚੰਦ ਨਵਾਂ ਵਿਖੇ ਨਵਜੋਤ ਸਿੰਘ ਧਾਲੀਵਾਲ ਨੂੰ ਬਲਾਕ ਦਾ ਜਨਰਲ ਸਕੱਤਰ ਨਿਯੁਕਤ ਕਰ ਕੇ ਨਵੀਂ ਟੀਮ ਦਾ ਗਠਨ ਕੀਤਾ ਤੇ ਨੌਜਵਾਨਾਂ ਨੂੰ ਕਿਹਾ ਕਿ ਦੇਸ਼ ਦੀ ਕਾਂਗਰਸ ਉਹ ਪਾਰਟੀ ਹੈ ਜਿਹਡ਼ੀ ਨੌਜਵਾਨ ਦਾ ਮਾਣ-ਸਨਮਾਨ ਬਹਾਲ ਕਰਦੀ ਹੋਈ ਅਹਿਮ ਅਹੁਦਿਆਂ ’ਤੇ ਲੈ ਕੇ ਜਾਂਦੀ ਹੈ। ਇਸ ਮੌਕੇ ਬਿੱਟੂ ਗਿੱਲ, ਗੁਰਲਾਲ ਬਰਾਡ਼, ਸੋਨੀ ਘੋਲੀਆ, ਸਰਪੰਚ ਹਰਪ੍ਰੀਤ ਬਰਾਡ਼, ਬਲਾਕ ਸੰਮਤੀ ਮੈਂਬਰ ਮੇਜਰ ਸਿੰਘ, ਬਲਵਿੰਦਰ ਸਿੰਘ, ਪਾਲ ਸਿੰਘ, ਸਰਬਜੀਤ ਸਿੰਘ, ਕੁਲਵਿੰਦਰ ਸਿੰਘ, ਰਮਨਦੀਪ ਸਿੰਘ ਤੇ ਸੁੱਖਾ ਬਰਾਡ਼ ਅਦਿ ਹਾਜ਼ਰ ਸਨ।

ਫੋਟੋ - http://v.duta.us/QdwblQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/guqlRgAA

📲 Get Moga News on Whatsapp 💬