[moga] - ਪੰਚਾਇਤੀ ਰਾਜ ਸੰਸਥਾਵਾਂ ਦੇ ਨਵੇਂ ਚੁਣੇ ਨੁਮਾਇੰਦਿਆਂ ਲਈ ਟ੍ਰੇਨਿੰਗ ਸ਼ੁਰੂ

  |   Moganews

ਮੋਗਾ (ਬਾਵਾ/ਜਗਸੀਰ)-ਪੰਚਾਇਤੀ ਸੰਸਥਾਵਾਂ ਦੀ ਮਜ਼ਬੂਤੀ ਲਈ ਪੰਜਾਬ ਸਰਕਾਰ ਦੀਆਂ ਵਿਸ਼ੇਸ਼ ਹਦਾਇਤਾਂ ’ਤੇ ਪੰਚਾਇਤੀ ਰਾਜ ਸੰਸਥਾਵਾਂ ਦੇ ਨਵੇਂ ਚੁਣੇ ਗਏ ਨੁਮਾਇੰਦਿਆਂ ਤੇ ਪੰਚਾਇਤ ਅਧਿਕਾਰੀਆਂ ਨੂੰ ਟ੍ਰੇਨਿੰਗ ਦੇਣ ਲਈ ਬਲਾਕ ਨਿਹਾਲ ਸਿੰਘ ਵਾਲਾ ਵਿਖੇ ਬੀ.ਡੀ.ਪੀ.ਓ. ਕਿਰਪਾਲ ਸਿੰਘ ਤੇ ਜ਼ਿਲਾ ਰਿਸੋਰਸ ਪਰਸਨ ਰਮਨਦੀਪ ਕੌਰ ਦੀ ਅਗਵਾਈ ਹੇਠ ਟ੍ਰੇਨਿੰਗ ਪ੍ਰੋਗਰਾਮ ਸ਼ੁਰੂ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਚਾਇਤ ਸੈਕਟਰੀ ਯੂਨੀਅਨ ਦੇ ਜ਼ਿਲਾ ਪ੍ਰਧਾਨ ਸੁਖਜੀਵਨ ਸਿੰਘ ਰੌਤਾ ਨੇ ਦੱਸਿਆ ਕਿ 21 ਫਰਵਰੀ ਤੱਕ ਚੱਲਣ ਵਾਲੇ ਇਸ ਟ੍ਰੇਨਿੰਗ ਪ੍ਰੋਗਰਾਮ ’ਚ ਨੁਮਾਇੰਦਿਆਂ ਨੂੰ ਪੰਚਾਇਤੀ ਰਾਜ ਐਕਟ, ਪੰਜਾਬ ਵਿਲੇਜ ਕਾਮਨ ਲਾਅ ਐਕਟ, ਗ੍ਰਾਮ ਸਭਾ, ਗ੍ਰਾਮ ਪੰਚਾਇਤ ਪ੍ਰਣਾਲੀ, ਮੀਟਿੰਗਾਂ, ਕੋਰਮਾ, ਮਾਤਾ ਤੇ ਸਥਾਈ ਕਮੇਟੀਆਂ ਆਦਿ ਵਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਟ੍ਰੇਨਿੰਗ ਪ੍ਰੋਗਰਾਮ ’ਚ ਬਲਾਕ ਨਿਹਾਲ ਸਿੰਘ ਵਾਲਾ ਦੀਆਂ 38 ਪੰਚਾਇਤਾਂ ਦੇ ਨੁਮਾਇੰਦੇ ਹਿੱਸਾ ਲੈ ਰਹੇ ਹਨ। ਇਨ੍ਹਾਂ ਨੁਮਾਇੰਦਿਆਂ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ, ਸੈਲਫ ਹੈਲਪ ਗਰੁੱਪ, ਸਮਾਜਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਵਿਭਾਗ ਦੀਆਂ ਯੋਜਨਾਵਾਂ, ਸਿਹਤ ਵਿਭਾਗ ਵੱਲੋਂ 6 ਚੱਲ ਰਹੀਆਂ ਸਕੀਮਾਂ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੀਆਂ ਸਕੀਮਾ, 6 ਮਨਰੇਗਾ, ਕੈਸ਼ਲੈੱਸ ਤੇ ਡਿਜੀਟਲ ਲੈਣ-ਦੇਣ ਤੇ ਵਿੱਤੀ ਨਿਯਮਾਂ ਬਾਰੇ ਵੀ ਜਾਣਕਾਰੀ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਟ੍ਰੇਨਿੰਗ ਕੈਂਪ ’ਚ ਹਿੱਸਾ ਲੈਣ ਵਾਲੇ ਪੰਚਾਂ-ਸਰਪੰਚਾਂ ਨੂੰ ਨਕਦ ਰਾਸ਼ੀ ਤੇ ਭੋਜਨ ਵੀ ਵਿਭਾਗ ਵੱਲੋਂ ਦਿੱਤਾ ਜਾ ਰਿਹਾ ਹੈ। ਇਸ ਕੈਂਪ ’ਚ ਐੱਸ.ਆਈ.ਆਰ. ਡੀ. ਵੱਲੋਂ ਜ਼ਿਲਾ ਪੱਧਰ ’ਤੇ ਰਿਸੋਰਸ ਪਰਸਨ ਰਮਨਦੀਪ ਕੌਰ ਤੇ ਬਲਾਕ ਪੱਧਰ ’ਤੇ ਸੁਖਦੀਪ ਕੌਰ ਨੂੰ ਰਿਸੋਰਸ ਪਰਸਨ ਤਾਇਨਾਤ ਕੀਤਾ ਗਿਆ ਹੈ। ਇਸ ਮੌਕੇ ਗੈਸਟ ਫੈਕਲਟੀ ਰਿਟਾਇਰਡ ਗੁਰਜੀਤ ਸਿੰਘ ਐੱਸ.ਈ.ਪੀ.ਓ., ਮੱਖਣ ਸਿੰਘ ਐੱਸ.ਡੀ.ਓ., ਜੱਗਾ ਸਿੰਘ, ਦਫਤਰ ਵੱਲੋਂ ਬੂਟਾ ਸਿੰਘ ਵੀ.ਡੀ.ਓ. ਦਵਿੰਦਰ ਸਿੰਘ ਜੇ.ਈ., ਗੁਰਭੇਜ ਸਿੰਘ ਏ.ਪੀ.ਓ. ਮਨਰੇਗਾ, ਪੰਚਾਇਤ ਸੈਕਟਰੀ ਯੂਨੀਅਨ ਦੇ ਜ਼ਿਲਾ ਪ੍ਰਧਾਨ ਸੁਖਜੀਵਨ ਸਿੰਘ ਰੌਂਤਾ, ਰੁਲਦੂ ਸਿੰਘ ਵੀ.ਡੀ.ਓ., ਨਰਿੰਦਰਪਾਲ ਸਿੰਘ ਐੱਸ.ਈ.ਪੀ.ਓ. ਤੇ ਚਮਕੌਰ ਸਿੰਘ ਪਟਵਾਰੀ ਆਦਿ ਨੇ ਹਿੱਸਾ ਲਿਆ।

ਫੋਟੋ - http://v.duta.us/p7PyBgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/GwRM0QAA

📲 Get Moga News on Whatsapp 💬