[moga] - ਬੱਚਿਆਂ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਕਰਵਾਇਆ ਮੁਕਾਬਲਾ

  |   Moganews

ਮੋਗਾ (ਗੋਪੀ ਰਾਊਕੇ)-ਦ ਲਰਨਿੰਗ ਫੀਲਡ ਏ ਗਲੋਬਲ ਸਕੂਲ ’ਚ ਬੱਚਿਆਂ ਦੀ ਪ੍ਰਤਿਭਾ ਨੂੰ ਨਿਖਾਰਨ ਦੇ ਮੰਤਵ ਨਾਲ ਮੁਕਾਬਲਾ ਕਰਵਾਇਆ ਗਿਆ। ਇਸ ਦੌਰਾਨ ਬੱਚਿਆ ਨੂੰ ਉਪਕਰਨ ਕੈਲੀਡੋਸਕੋਪ ਦੁਆਰਾ ਵੱਖ-ਵੱਖ ਪ੍ਰਕਾਰ ਦੇ ਸਿਮੇਟ੍ਰੀਕਲ ਪੈਟਰਨ ਦੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ। ਟੀਚਰ ਹਰਦੀਪ ਕਟਾਰੀਆ ਨੇ ਬੱਚਿਆ ਨੂੰ ਦੱਸਿਆ ਕਿ ਕੈਲੀਡੋਸਕੋਪ ’ਚ ਕਿਸ ਪ੍ਰਕਾਰ ਨਾਲ ਦੋ ਆਬਜੈਕਟ ਦਾ ਇਸਤੇਮਾਲ ਕੀਤਾ ਜਾਂਦਾ ਹੈ। ਮਿਰਰ ਦੇ ਰਿਫਲੈਕਸ਼ਨ ਨਾਲ ਸਿਮੇਟ੍ਰੀਕਲ ਪੈਟਰਨ ਬਣਾ ਕੇ ਰੇਖਾ ਗਣਿਤ ਦੀਆਂ ਵੱਖ-ਵੱਖ ਵਿਧੀਆਂ ਨੂੰ ਵਧੀਆ ਢੰਗ ਨਾਲ ਸਮਝਿਆ ਜਾ ਸਕਦਾ ਹੈ। ਇਸਨੂੰ ਉਨ੍ਹਾਂ ਵੱਖ-ਵੱਖ ਕੈਲੀਡੋਸਕੋਪ ਦੁਆਰਾ ਬੱਚਿਆਂ ਨੂੰ ਵੀ ਵਿਖਾਇਆ ਤੇ ਉਸਦਾ ਅਨੁਭਵ ਸਾਂਝਾ ਕੀਤਾ। ਬੱਚਿਆਂ ਨੇ ਕੈਲੀਡੋਸਕੋਪ ਨੂੰ ਖੁਦ ਵੇਖਦੇ ਹੋਏ ਅਧਿਆਪਕਾਂ ਨੂੰ ਕਈ ਜਵਾਬ ਕੀਤੇ। ਟੀਚਰ ਹਰਦੀਪ ਕਟਾਰੀਆ ਨੇ ਬੱਚਿਆਂ ਨੂੰ ਉਨ੍ਹਾਂ ਦੇ ਸਵਾਲਾਂ ਦੇ ਸੰਤੋਸ਼ਜਨਕ ਜਵਾਬ ਦਿੱਤੇ। ਇਸ ਮੌਕੇ ਪ੍ਰਿੰਸੀਪਲ ਸਮਰਿਤੀ ਭੱਲਾ, ਅਕੈਡਮਿਕ ਡੀਨ ਅਮਿਤਾ ਮਿੱਤਲ, ਕੋਆਡੀਨੇਟਰ ਰੀਮਾ ਵਾਂਚੂ, ਮਨਮੋਹਨ, ਜੈਸਵਿਨ ਜੇਮਸ ਤੇ ਵਿਦਿਆਰਥੀ ਹਾਜ਼ਰ ਸਨ।

ਫੋਟੋ - http://v.duta.us/hYuzUwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/9e2V0AAA

📲 Get Moga News on Whatsapp 💬