[moga] - ਯੂਥ ਅਗਰਵਾਲ ਸਭਾ ਨੇ ਐੱਸ. ਐੱਸ. ਪੀ ਨੂੰ ਕੀਤਾ ਸਨਮਾਨਿਤ

  |   Moganews

ਮੋਗਾ (ਰਾਕੇਸ਼)-ਜ਼ਿਲਾ ਮੋਗਾ ਦੇ ਐੱਸ. ਐੱਸ. ਪੀ ਗੁਲਨੀਤ ਸਿੰਘ ਖੁਰਾਣਾ ਦੀ ਬਦਲੀ ਮਾਨਸਾ ਵਿਖੇ ਹੋਣ ਤੋਂ ਬਾਅਦ ਸਥਾਨਕ ਯੂਥ ਅਗਰਵਾਲ ਸਭਾ ਦੀ ਸਮੁੱਚੀ ਟੀਮ ਵਲੋਂ ਪਵਨ ਗੋਇਲ ਦੀ ਅਗਵਾਈ ’ਚ ਖੁਰਾਣਾ ਨੂੰ ਸਨਮਾਨਿਤ ਕੀਤਾ ਗਿਆ ਅਤੇ ਜ਼ਿਲਾ ਮੋਗਾ ’ਚ ਕੀਤੀ ਸੇਵਾ ਦੀ ਪ੍ਰਸ਼ੰਸਾ ਕੀਤੀ ਗਈ। ਸ਼੍ਰੀ ਖੁਰਾਣਾ ਨੇ ਚਾਰਜ ਸੰਭਾਲਣ ਤੋਂ ਬਾਅਦ ਜਿਲਾ ਮੋਗਾ ਅੰਦਰ ਜਿਥੇ ਨਸ਼ਾ ਤਸੱਕਰਾਂ ਨੂੰ ਭਾਜਡ਼ਾਂ ਪਾਈਆਂ ਉਥੇ ਚੋਰ, ਲੁਟੇਰਿਆਂ, ਠੱਗਾ ਅਤੇ ਹੋਰ ਸਮਾਜ ਵਿਰੋਧੀ ਅਨਸਰਾਂ ਨੂੰ ਨੱੱਥ ਪਾਉਣ ਲਈ ਇਕ ਵੱਡਾ ਰੋਲ ਅਦਾ ਕੀਤਾ। ਇਸ ਮੌਕੇ ਜ਼ਿਲਾ ਮੋਗਾ ਦੇ ਪ੍ਰਧਾਨ ਰਿਸ਼ੂ ਅਗਰਵਾਲ, ਸੁਮਿਤ ਮਿੱਤਲ, ਅਮਿਤ ਗਰਗ, ਅਮਿਤ ਜਿੰਦਲ, ਭਾਰਤ ਗੁਪਤਾ, ਸੁਮਿਤ ਮਿੱਤਲ, ਹਰੀਸ਼ ਗੋਇਲ, ਮਨੋਜ ਗੋਇਲ, ਪ੍ਰੇਮ ਬਾਂਸਲ, ਪਵਨ ਕੁਮਾਰ , ਰੋਹਿਤ ਗਰਗ ਸ਼ਾਮਲ ਸਨ।

ਫੋਟੋ - http://v.duta.us/QdwblQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/_FvZ-wAA

📲 Get Moga News on Whatsapp 💬