[moga] - ਰਿਸ਼ੂ ਅਗਰਵਾਲ ਨੇ ਅਗਰਵਾਲ ਭਾਈਚਾਰੇ ਸਮੇਤ ਕੀਤੀ ਸਰੂਪ ਚੰਦ ਸਿੰਗਲਾ ਨਾਲ ਮੁਲਾਕਾਤ

  |   Moganews

ਮੋਗਾ (ਗੋਪੀ ਰਾਊਕੇ)-ਅਗਰਵਾਲ ਸਭਾ ਪੰਜਾਬ ਇਕਾਈ ਮੋਗਾ ਦੇ ਯੂਥ ਪ੍ਰਧਾਨ ਰਿਸ਼ੂ ਅਗਰਵਾਲ ਵਲੋਂ ਅੱਜ ਅਗਰਵਾਲ ਸਭਾ ਪੰਜਾਬ ਦੇ ਪੰਜਾਬ ਪ੍ਰਧਾਨ ਸਰੂਪ ਚੰਦ ਸਿੰਗਲਾ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ। ਪੰਜਾਬ ਆਰਗੇਨਾਈਜ਼ਰ ਸੁਰੇਸ਼ ਗੁਪਤਾ ਦੀ ਅਗਵਾਈ ’ਚ ਹੋਈ ਇਸ ਮੁਲਾਕਾਤ ਦੌਰਾਨ ਜਨਰਲ ਸਕੱਤਰ ਭਰਤ ਗੁਪਤਾ, ਰਿਸ਼ੂ ਅਗਰਵਾਲ ਅਤੇ ਸਮੁੱਚੀ ਟੀਮ ਵਲੋਂ ਸਰੂਪ ਚੰਦ ਸਿੰਗਲਾ ਨੂੰ ਮੋਗਾ ਸ਼ਹਿਰ ’ਚ ਅਗਰਵਾਲ ਸਮਾਜ ਦੀ ਭਲਾਈ ਲਈ ਸ਼ੁਰੂ ਕੀਤੇ ਜਾ ਰਹੇ ਨਵੇਂ ਪ੍ਰੋਜੈਕਟਰਾਂ ਅਤੇ ਟੀਮ ਦੀ ਕਾਰਗੁਜਾਰੀ ਤੋਂ ਜਾਣੂੰ ਕਰਵਾਇਆ ਗਿਆ। ਜਿਸ ਉਪਰੰਤ ਸਰੂਪ ਚੰਦ ਸਿੰਗਲਾ ਨੇ ਰਿਸ਼ੂ ਅਗਰਵਾਲ ਸਮੇਤ ਸਮੂੰਹ ਟੀਮ ਦੀ ਕਾਰਗੁਜ਼ਾਰੀ ਤੇ ਤਸੱਲੀ ਪ੍ਰਗਟਾਉਂਦਿਆਂ ਉਨ੍ਹਾਂ ਨੂੰ ਵੱਧ ਚਡ਼੍ਹਕੇ ਕੰਮ ਕਰਨ ਦਾ ਹੌਸਲਾ ਦਿੱਤਾ। ਇਸ ਮੌਕੇ ਸੁਮਿਤ ਮਿੱਤਲ, ਵਾਈਸ ਪ੍ਰਧਾਨ ਯੂਥ ਵਿੰਗ ਮੋਗਾ ਅਮਿਤ ਗਰਗ, ਯੂਥ ਪ੍ਰਧਾਨ ਬਾਘਾਪੁਰਾਣਾ ਪਵਨ ਗੋਇਲ, ਤਰੁਣ ਗਰਗ, ਮੋਹਿਤ ਗਰਗ, ਅਸ਼ਵਨੀ ਗਰਗ ਆਦਿ ਹਾਜ਼ਰ ਸਨ।

ਫੋਟੋ - http://v.duta.us/Z9RLzAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/7BEcvAAA

📲 Get Moga News on Whatsapp 💬