[moga] - ਲੋਕਲ ਐੱਨ.ਜੀ.ਓਜ਼ ਨੇ ਕੀਤੀ ਜੇਲ ਸੁਪਰਡੈਂਟ ਨਾਲ ਮੀਟਿੰਗ

  |   Moganews

ਮੋਗਾ (ਗੋਪੀ, ਬਿੰਦਾ)-ਸ਼ਹਿਰ ਦੀਆਂ ਕੁਝ ਸਮਾਜ ਸੇਵੀ ਸੰਸਥਾਂਵਾਂ ਵਲੋਂ ਜੇਲ ਸੁਪਰਡੈਂਟ ਪਰਮਜੀਤ ਸਿੰਘ ਸਿੱਧੂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਸੁਪਰਡੈਂਟ ਪਰਮਜੀਤ ਸਿੰਘ ਸਿੱਧੂ ਨੇ ਕੈਦੀਆਂ ਲਈ ਯੋਗਾ ਕੈਂਪ, ਮੈਡੀਕਲ ਕੈਂਪ, ਅਵੇਅਰਨੈਂਸ ਕੈਂਪ ਤੇ ਹੋਰ ਮੈਡੀਟੇਸ਼ਨ ਕੈਂਪ ਲਾਉਣ ਸਬੰਧੀ ਯੋਜਨਾ ਬਣਾਈ ਗਈ। ਇਸ ਮੌਕੇ ਵੱਖ-ਵੱਖ ਸੰਸਥਾਵਾਂ ਵਲੋਂ ਜੇਲ ’ਚ ਭਲਾਈ ਦੀ ਸਕੀਮਾਂ ਚਲਾਉਣ ਬਾਰੇ ਸਹਿਮਤੀ ਦਿੱਤੀ ਗਈ। ਜੇਲ ਸੁਪਰਡੈਂਟ ਨੇ ਦੱਸਿਆ ਕਿ ਫਰਵਰੀ ਤੋਂ ਮਾਰਚ 2020 ਤੱਕ ਦਾ ਇੱਕ ਕੈਲੰਡਰ ਤਿਆਰ ਕੀਤਾ ਜਾਵੇਗਾ ਜਿਸ ’ਚ ਵੱਖ-ਵੱਖ ਸੰਸਥਾਂਵਾਂ ਵਲੋਂ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ। ਇਸ ਮੌਕੇ ਅਨਮੋਲ ਯੋਗਾ ਸੇਵਾ ਸਮਿਤੀ ਦੀ ਪ੍ਰਧਾਨ ਅਨਮੋਲ ਸ਼ਰਮਾ ਨੇ ਯੋਗਾਂ ਕੈਂਪ ਲਾਏ ਜਾਣ ਦੀ ਪੇਸ਼ ਕੀਤੀ। ਇਸ ਮੌਕੇ ਐੱਸ. ਕੇ. ਬਾਂਸਲ ਐੱਨ. ਜੀ. ਓ, ਵੇਦ ਪ੍ਰਕਾਸ਼ ਸ਼ੇਠੀ, ਅਮਰਜੀਤ ਜੱਸਲ, ਕਪਿਲ ਭਾਰਤੀ ਤੋਂ ਇਲਾਵਾ ਵੱਖ-ਵੱਖ ਸੰਸਥਾਵਾਂ ਦੇ ਅਹੁਦੇਦਾਰ ਹਾਜ਼ਰ ਸਨ।

ਫੋਟੋ - http://v.duta.us/phF2ZAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/Ah99kAAA

📲 Get Moga News on Whatsapp 💬