[moga] - ਲੋਹਗਡ਼੍ਹ ਦੀ ਅਗਵਾਈ ’ਚ ਧਰਮਕੋਟ ਨਾਲ ਲੱਗਿਆ ਪਛਡ਼ਿਆ ਸ਼ਬਦ ਹਟੇਗਾ : ਤਿਵਾਡ਼ੀ, ਸਤਨਾਮ

  |   Moganews

ਮੋਗਾ (ਗਾਂਧੀ, ਸੰਜੀਵ, ਜ.ਬ.)-ਹਲਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗਡ਼੍ਹ ਦੀ ਅਗਵਾਈ ’ਚ ਹਲਕਾ ਧਰਮਕੋਟ ਵਿਕਾਸ ਦੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ। ਹਲਕਾ ਵਿਧਾਇਕ ਦੀ ਸਾਫ ਛਵੀ ਤੇ ਹਲਕੇ ਦਾ ਤਨਦੇਹੀ ਨਾਲ ਵਿਕਾਸ ਕਰਵਾਉਣ ਦੇ ਜਜ਼ਬੇ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵਲੋਂ ਧਰਮਕੋਟ ਨੂੰ 8.50 ਕਰੋਡ਼ ਤੇ ਫਤਿਹਗਡ਼੍ਹ ਪੰਜਤੂਰ ਨੂੰ 1.50 ਕਰੋਡ਼ ਦੀ ਗ੍ਰਾਂਟ ਜਾਰੀ ਕੀਤੀ ਹੈ। ਆਉਂਦੇ ਸਮੇਂ ’ਚ ਕੋਟ ਈਸੇ ਖਾਂ ’ਚ ਵੀ ਜਿੰਨੇ ਵਿਕਾਸ ਕਾਰਜ ਰੁਕੇ ਪਏ ਹਨ ਉਹ ਵੀ ਹਲਕਾ ਵਿਧਾਇਕ ਦੀ ਅਗਵਾਈ ’ਚ ਛੇਤੀ ਹੀ ਸ਼ੁਰੂ ਹੋ ਜਾਣਗੇ ਤੇ ਹੋਰ ਵਿਕਾਸ ਕਾਰਜਾਂ ਲਈ ਕੋਟ ਈਸੇ ਖਾਂ ’ਚ ਵੀ ਪੈਸੇ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਧਰਮਕੋਟ ਹਲਕਾ ਵਿਕਾਸ ਪੱਖੋਂ ਪੂਰੇ ਪੰਜਾਬ ’ਚ ਪਹਿਲੇ ਨੰਬਰ ’ਤੇ ਜਾਣਿਆ ਜਾਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੂਬਾ ਸਕੱਤਰ ਕ੍ਰਿਸ਼ਨ ਤਿਵਾਡ਼ੀ ਤੇ ਸੀਨੀਅਰ ਕਾਂਗਰਸੀ ਆਗੂ ਤੇ ਮੈਂਬਰ ਪੰਚਾਇਤ ਪਿੰਡ ਜਾਣੀਆਂ ਸਤਨਾਮ ਸਿੰਘ ਨੇ ‘ਜਗ ਬਾਣੀ’ ਨਾਲ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਫਤਿਹਗਡ਼੍ਹ ਕੋਰੋਟਾਣਾ ਵਿਖੇ ਜੋ ਡਿਗਰੀ ਕਾਲਜ ਬਣ ਰਿਹਾ ਹੈ ਉਸ ਨੂੰ ਹਲਕਾ ਧਰਮਕੋਟ ’ਚ ਲਿਆਉਣ ਲਈ ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗਡ਼੍ਹ ਦਾ ਬਹੁਤ ਵੱਡਾ ਹੱਥ ਹੈ। ਇਹ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਅਤੇ ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗਡ਼੍ਹ ਦੀ ਦੂਰ-ਅੰਦੇਸ਼ੀ ਸੋਚ ਦਾ ਨਤੀਜਾ ਹੀ ਹੈ ਕਿ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਇਹ ਡਿਗਰੀ ਕਾਲਜ ਹਲਕਾ ਧਰਮਕੋਟ ’ਚ ਬਣਾਇਆ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਹਲਕਾ ਵਿਧਾਇਕ ਦੀ ਅਗਵਾਈ ’ਚ ਹਲਕਾ ਧਰਮਕੋਟ ਵਿਕਾਸ ਦੀਆਂ ਬੁਲੰਦੀਆਂ ਨੂੰ ਛੂਹੇਗਾ ਤੇ ਪਿਛਲੇ ਲੰਬੇ ਸਮੇਂ ਤੋਂ ਜੋ ਹਲਕੇ ਧਰਮਕੋਟ ਦੇ ਨਾਲ ਪਛਡ਼ਿਆ ਸ਼ਬਦ ਲੱਗਿਆ ਹੈ ਉਹ ਵੀ ਜਲਦ ਹੀ ਹਟ ਜਾਵੇਗਾ।

ਫੋਟੋ - http://v.duta.us/7cwM8QAA

ਇਥੇ ਪਡ੍ਹੋ ਪੁਰੀ ਖਬਰ — - http://v.duta.us/dRhNBgAA

📲 Get Moga News on Whatsapp 💬