[moga] - ਸ਼ਹੀਦ ਜੈਮਲ ਸਿੰਘ ਦੇ ਪਿਤਾ ਦੇ ਬੋਲ, 'ਪੁੱਤ ਦੀ ਸ਼ਹਾਦਤ ਦਾ ਬਦਲਾ ਲਵੇ ਸਰਕਾਰ'

  |   Moganews

ਮੋਗਾ (ਅਮਿਤ ਸ਼ਰਮਾ)—ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਬੀਤੇ ਦਿਨ ਹੋਏ ਅੱਤਵਾਦੀ ਹਮਲੇ 'ਚ 40 ਤੋਂ ਵਧ ਸੀ.ਆਰ.ਪੀ. ਐੱਫ ਦੇ ਜਵਾਨ ਸ਼ਹੀਦ ਹੋ ਗਏ, ਜਿਨ੍ਹਾਂ 'ਚੋਂ ਮੋਗਾ ਜ਼ਿਲੇ ਦੇ ਕੋਟ ਈਸੇ ਖਾਂ ਦਾ ਇਕ ਜਵਾਨ ਜੈਮਲ ਸਿੰਘ ਸ਼ਹੀਦ ਹੋ ਗਿਆ। ਸ਼ਹੀਦ ਜੈਮਲ ਸਿੰਘ ਦੇ ਪਿਤਾ ਨੇ ਉਸ ਦੀ ਸ਼ਹਾਦਤ 'ਤੇ ਸਲਾਮ ਕੀਤਾ ਅਤੇ ਕਿਹਾ ਕਿ ਜਿੰਨੇ ਵੀ ਜਵਾਨ ਸ਼ਹੀਦ ਹੋਏ ਹਨ। ਉਨ੍ਹਾਂ ਦੀ ਸ਼ਹਾਦਤ ਬੇਕਾਰ ਨਹੀਂ ਜਾਣੀ ਚਾਹੀਦੀ। ਪਾਕਿਸਤਾਨ ਨੂੰ ਇਸ ਦਾ ਮੂੰਹਤੋੜ ਜਵਾਬ ਦੇਣਾ ਚਾਹੀਦਾ। ਇਸ ਮੌਕੇ 'ਤੇ ਸ਼ਹੀਦ ਦੇ ਪਿਤਾ ਜਸਵੰਤ ਸਿੰਘ ਨੇ ਕਿਹਾ ਕਿ ਉਹ ਇਕ ਮਹੀਨਾ ਪਹਿਲਾਂ ਹੀ ਛੁੱਟੀ 'ਤੇ ਆਇਆ ਸੀ ਅਤੇ ਵਿਆਹ 'ਚ ਆਪਣੇ ਪਰਿਵਾਰ ਨੂੰ ਮਿਲ ਕੇ ਗਿਆ। ਇਸ ਦੀ ਪਤਨੀ ਅਤੇ ਬੇਟਾ ਜਲੰਧਰ 'ਚ ਰਹਿੰਦੇ ਹਨ ਅਤੇ ਇਸ ਦੁੱਖ ਦੇ ਸਮੇਂ 'ਚ ਹਰ ਕੋਈ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਵੰਡਾਉਣ ਪਹੁੰਚ ਰਿਹਾ ਹੈ। ਇਲਾਕੇ ਦੇ ਲੋਕਾਂ ਨੇ ਵੀ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਾਕਿਸਤਾਨ ਦੀ ਨਾਪਾਕ ਹਰਕਤ ਦਾ ਉਸ ਨੂੰ ਜਲਦ ਹੀ ਮੂੰਹਤੋੜ ਜਵਾਬ ਦਿੱਤਾ ਜਾਵੇ ਤਾਂਕਿ ਪਾਕਿਸਤਾਨ ਫਿਰ ਇਸ ਤਰ੍ਹਾਂ ਦੀ ਹਰਕਤ ਕਰਨ ਤੋਂ ਗੁਰੇਜ ਕਰੇ।

ਫੋਟੋ - http://v.duta.us/4_b1VgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/sGleYQAA

📲 Get Moga News on Whatsapp 💬