[moga] - ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ

  |   Moganews

ਮੋਗਾ (ਬਿੰਦਾ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਿਆਹ ਪੂਰਬ ਨੂੰ ਸਮਰਪਿਤ ਅਤੇ ਸਰਬੱਤ ਦੇ ਭਲੇ ਲਈ ਵਾਰਡ ਨੰ. 21 ਨਾਨਕ ਨਗਰੀ ਨਿਵਾਸੀਆਂ ਵਲੋਂ ਸਰਬੱਤ ਦੇ ਭਲੇ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ। ਇਸ ਮੌਕੇ ਰਾਗੀ ਜੱਥੇ ਨੇ ਸੰਗਤਾਂ ਨੂੰ ਰਸਭਿੰਨਾ ਕੀਰਤਨ ਸਰਵਣ ਕਰਵਾਇਆ। ਉਨ੍ਹਾਂ ਸੰਗਤਾਂ ਨੂੰ ਗੁਰੂਆਂ ਦੁਆਰਾ ਦਿਖਾਏ ਹੋਏ ਮਾਰਗ ਤੇ ਚੱਲਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਰਛਪਾਲ ਸਿੰਘ, ਗੁਰਵਿੰਦਰ ਸਿੰਘ, ਜਗਜੀਤ ਸਿੰਘ, ਸਤਵਿੰਦਰ ਸਿੰਘ, ਹਰਦੀਪ ਸਿੰਘ, ਕੌਂਸਲਰ ਅਸ਼ੋਕ ਧਮੀਜਾ, ਜਤਿੰਦਰਜੀਤ ਸਿੰਘ ਬਾਜਵਾ, ਗਵਰਧਨ ਪੋਪਲੀ ਕੌਂਸਲਰ, ਹਰਜੀਤ ਕੋਲਕਤਾ, ਮਨੋਹਰ ਲਾਲ ਪੋਪਲੀ, ਯਾਦਵਿੰਦਰ ਸਿੰਘ, ਲਾਲੀ, ਲੱਕੀ, ਸੰਤੌਖ ਸਿੰਘ ਤੋਂ ਇਲਾਵਾ ਸ੍ਰੀ ਸੁਖਮਨੀ ਸਾਹਿਬ ਸੇਵਾ ਸੋਸਾਇਟੀ ਨਿਊ ਗੁਲਾਬੀ ਬਾਗ ਦੇ ਮੈਂਬਰ ਸਾਹਿਬਾਨ ਹਾਜ਼ਰ ਸਨ।

ਫੋਟੋ - http://v.duta.us/h70LOQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/i1zpbQAA

📲 Get Moga News on Whatsapp 💬