[moga] - ਹਰਿਆਣਾ ਤੋਂ ਸ਼ਰਾਬ ਲੈ ਕੇ ਆ ਰਹੀ ਸਮੱਗਲਰਾਂ ਦੀ ਗੱਡੀ ਪਲਟੀ, ਇਕ ਦੀ ਮੌਤ

  |   Moganews

ਮੋਗਾ (ਅਜ਼ਾਦ)-ਮੋਗਾ ਦੇ ਨੇਡ਼ਲੇ ਪਿੰਡ ਸਿੰਘਾਂਵਾਲਾ-ਤਾਰੇਵਾਲਾ ਰੋਡ ’ਤੇ ਐਕਸਾਈਜ਼ ਵਿਭਾਗ ਵਲੋਂ ਕੀਤੀ ਗਈ ਨਾਕਾਬੰਦੀ ਤੋਡ਼ ਕੇ ਭੱਜੀ ਸ਼ਰਾਬ ਸਮੱਗਲਰਾਂ ਦੀ ਬਲੈਰੋ ਕੈਂਪਰ ਦੇ ਪਲਟਣ ਨਾਲ ਜ਼ਖਮੀ ਤਸਕਰ ਕੁਲਵਿੰਦਰ ਸਿੰਘ ਨਿਵਾਸੀ ਪਿੰਡ ਮੱਲੀਆਂ ਵਾਲਾ ਦੀ ਮੌਤ ਹੋ ਗਈ, ਜਦਕਿ ਪੁਲਸ ਨੇ ਉਸਦੇ ਦੂਜੇ ਸਾਥੀ ਰਮਨਦੀਪ ਸਿੰਘ ਉਰਫ ਰਮਨਾ ਨਿਵਾਸੀ ਪਿੰਡ ਤਲਵੰਡੀ ਭੰਗੇਰੀਆ ਨੂੰ ਕਾਬੂ ਕਰ ਕੇ ਗੱਡੀ ’ਚੋਂ 170 ਪੇਟੀਆਂ ਸ਼ਰਾਬ ਜੋ ਹਰਿਆਣਾ ਦੀ ਬਣੀ ਹੋਈ ਸੀ, ਬਰਾਮਦ ਕੀਤੀ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਐਕਸਾਈਜ਼ ਵਿਭਾਗ ਦੇ ਸਹਾਇਕ ਥਾਣੇਦਾਰ ਤਾਰਾ ਸਿੰਘ ਨੇ ਦੱਸਿਆ ਕਿ ਜਦ ਉਹ ਸਹਾਇਕ ਥਾਣੇਦਾਰ ਗੁਰਦਰਸ਼ਨ ਸਿੰਘ ਘਾਲੀ, ਹੌਲਦਾਰ ਗੋਬਿੰਦ ਰਾਮ ਤੇ ਹੌਲਦਾਰ ਜਰਨੈਲ ਸਿੰਘ ਦੇ ਨਾਲ ਇਲਾਕੇ ’ਚ ਸ਼ਰਾਬ ਤਸਕਰਾਂ ਨੂੰ ਕਾਬੂ ਕਰਨ ਲਈ ਗਸ਼ਤ ਕਰ ਰਹੇ ਸੀ ਤਾਂ ਉਨ੍ਹਾਂ ਨੂੰ ਗੁਪਤ ਸੂਤਰਾਂ ਤੋਂ ਜਾਣਕਾਰੀ ਮਿਲੀ ਸੀ ਕਿ ਰਾਜਵੀਰ ਸਿੰਘ, ਕੁਲਵਿੰਦਰ ਸਿੰਘ ਦੋਵੇਂ ਨਿਵਾਸੀ ਪਿੰਡ ਮੱਲੀਆਂ ਵਾਲਾ ਤੇ ਰਮਨਦੀਪ ਸਿੰਘ ਰਮਨਾ ਨਿਵਾਸੀ ਤਲਵੰਡੀ ਭੰਗੇਰੀਆ ਸਾਰੇ ਮਿਲ ਕੇ ਸ਼ਰਾਬ ਤਸਕਰੀ ਦਾ ਧੰਦਾ ਕਰਦੇ ਹਨ ਤੇ ਬਾਹਰੀ ਰਾਜਾਂ ਤੋਂ ਗੱਡੀ ’ਚ ਸ਼ਰਾਬ ਲੈ ਕੇ ਆਉਂਦੇ ਹਨ ਤੇ ਵਿਕਰੀ ਕਰਦੇ ਹਨ, ਜਿਸ ’ਤੇ ਅਸੀਂ ਗੁਪਤ ਸੂਚਨਾ ਦੇ ਆਧਾਰ ’ਤੇ ਮਾਮਲਾ ਦਰਜ ਕੀਤਾ ਤੇ ਅੱਜ ਸਵੇਰੇ ਪਿੰਡ ਸਿੰਘਾਂਵਾਲਾ-ਤਾਰੇਵਾਲਾ ਰੋਡ ’ਤੇ ਨਾਕਾਬੰਦੀ ਕੀਤੀ। ਜਦ ਪੁਲਸ ਪਾਰਟੀ ਨੇ ਇਕ ਬਿਨਾਂ ਨੰਬਰੀ ਨਵੀਂ ਬਲੈਰੋ ਕੈਂਪਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਗੱਡੀ ’ਚ ਸਵਾਰ ਕਥਿਤ ਤਸਕਰਾਂ ਕੁਲਵਿੰਦਰ ਸਿੰਘ ਤੇ ਰਮਨਦੀਪ ਸਿੰਘ ਰਮਨਾ ਨੇ ਪੁਲਸ ਪਾਰਟੀ ਵਲੋਂ ਕੀਤੀ ਗਈ ਨਾਕਾਬੰਦੀ ਤੋਡ਼ ਕੇ ਗੱਡੀ ਭਜਾ ਲਈ। ਤੇਜ਼ ਰਫਤਾਰ ਹੋਣ ਕਾਰਨ ਗੱਡੀ ਪਲਟ ਗਈ, ਜਿਸ ’ਤੇ ਕੁਲਵਿੰਦਰ ਸਿੰਘ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ, ਜਦਕਿ ਰਮਨਦੀਪ ਸਿੰਘ ਰਮਨਾ ਨੂੰ ਪੁਲਸ ਨੇ ਕਾਬੂ ਕਰ ਲਿਆ। ਕੁਲਵਿੰਦਰ ਸਿੰਘ ਨੂੰ ਪੁਲਸ ਪਾਰਟੀ ਵਲੋਂ ਜ਼ਖ਼ਮੀ ਹਾਲਤ ’ਚ ਮੋਗਾ ਪਹੁੰਚਾਇਆ ਗਿਆ ਪਰ ਉਥੇ ਉਸਨੇ ਦਮ ਤੋਡ਼ ਦਿੱਤਾ। ਸਹਾਇਕ ਥਾਣੇਦਾਰ ਤਾਰਾ ਸਿੰਘ ਨੇ ਕਿਹਾ ਕਿ ਪੁੱਛਗਿੱਛ ਕਰਨ ’ਤੇ ਪਤਾ ਲੱਗਾ ਕਿ ਕਥਿਤ ਤਸਕਰ ਬਲੈਰੋ ਕੈਂਪਰ ਗੱਡੀ ’ਚੋਂ 200 ਪੇਟੀਆਂ ਸ਼ਰਾਬ ਅੰਬਾਲਾ (ਹਰਿਆਣਾ) ਤੋਂ ਲੈ ਕੇ ਆਏ ਸਨ, ਜਿਸ ’ਚੋਂ ਉਨ੍ਹਾਂ ਨੇ 30 ਪੇਟੀਆਂ ਮੋਗਾ ਕਿਸੇ ਨੂੰ ਦੇ ਦਿੱਤੀਆਂ ਸੀ ਤੇ ਬਾਕੀ 170 ਪੇਟੀਆਂ ਦੇਣ ਦੇ ਲਈ ਜਾ ਰਹੇ ਸਨ। ਉਨ੍ਹਾਂ ਇਹ ਵੀ ਕਿਹਾ ਕਿ ਉਕਤ ਮਾਮਲੇ ’ਚ ਰਾਜਵੀਰ ਸਿੰਘ ਦੀ ਗ੍ਰਿਫਤਾਰੀ ਬਾਕੀ ਹੈ, ਜਿਨ੍ਹਾਂ ਨੂੰ ਕਾਬੂ ਕਰਨ ਦੇ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ, ਜਿਸ ਦੇ ਜਲਦ ਕਾਬੁੂ ਆ ਜਾਣ ਦੀ ਸੰਭਾਵਨਾ ਹੈ। ਜਾਂਚ ਅਧਿਕਾਰੀ ਨੇ ਕਿਹਾ ਕਿ ਮ੍ਰਿਤਕ ਦੇ ਪਰਿਵਾਰ ਵਾਲਿਆਂ ਦੇ ਆਉਣ ’ਤੇ ਉਨਾਂ ਦੇ ਬਿਆਨ ਕਲਮਬੰਦ ਕਰ ਕੇ ਅਗਲੇਰੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ ਅਤੇ ਲਾਸ਼ ਨੂੰ ਸਿਵਲ ਹਸਪਤਾਲ ਮੋਗਾ ਤੋਂ ਪੋਸਟਮਾਰਟਮ ਕਰਵਾਉਣ ਦੇ ਬਾਅਦ ਵਾਰਿਸਾਂ ਨੂੰ ਸੌਂਪ ਦਿੱਤਾ ਜਾਵੇਗਾ। ਐਕਸਾਈਜ਼ ਵਿਭਾਗ ਦੇ ਸਹਾਇਕ ਥਾਣੇਦਾਰ ਤਾਰਾ ਸਿੰਘ ਨੇ ਦੱਸਿਆ...

ਫੋਟੋ - http://v.duta.us/mZzJZAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/bAN8RwAA

📲 Get Moga News on Whatsapp 💬