[patiala] - ਆਯੂਸ਼ ਕੈਂਪ ’ਚ ਮਰੀਜ਼ਾਂ ਦਾ ਕੀਤਾ ਚੈੱਕਅਪ ਤੇ ਦਵਾਈਆਂ ਦਿੱਤੀਆਂ ਮੁਫਤ

  |   Patialanews

ਫਤਿਹਗੜ੍ਹ ਸਾਹਿਬ (ਜਗਦੇਵ)-ਸਿਹਤ ਵਿਭਾਗ ਫਤਿਹਗਡ਼੍ਹ ਵੱਲੋਂ ਵੱਖ-ਵੱਖ ਥਾਵਾਂ ਤੇ ਆਯੂਸ਼ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ’ਚ ਆਯੂਰਵੈਦਿਕ, ਯੂਨਾਨੀ ਤੇ ਹੋਮੀਓਪੈਥਿਕ ਪੈਥੀਆਂ ਰਾਹੀਂ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਡਾਇਰੈਕਟਰ ਆਯੂਰਵੇਦਾ ਪੰਜਾਬ ਡਾ. ਰਾਕੇਸ਼ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਤੇ ਜ਼ਿਲਾ ਆਯੂਰਵੈਦਿਕ ਤੇ ਯੂਨਾਨੀ ਅਫਸਰ ਡਾ. ਪੂਨਮ ਵਸ਼ਿਸ਼ਟ ਦੀ ਅਗਵਾਈ ਹੇਠ ਅੱਜ ਡੇਰਾ ਬਾਬਾ ਸੰਤੋਖ ਸਿੰਘ, ਬਾਬਾ ਦਰਸ਼ਨ ਸਿੰਘ ਫਤਿਹਗੜ੍ਹ ਸਾਹਿਬ ਵਿਖੇ ਆਯੂਸ਼ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਜ਼ਿਲਾ ਆਯੂਰਵੈਦਿਕ ਅਫਸਰ ਡਾ. ਪੂਨਮ ਵਸ਼ਿਸ਼ਟ । ਇਸ ਮੌਕੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਜ਼ਿਲੇ ’ਚ ਆਯੂਸ਼ ਦੇ ਕੁੱਲ ਪੰਜ ਕੈਂਪ ਲਗਾਏ ਜਾਣਗੇ, ਜਿਸ ਦੌਰਾਨ ਮਰੀਜ਼ਾਂ ਦਾ ਚੈੱਕਅਪ ਤੇ ਇਲਾਜ ਫਰੀ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਕੈਂਪ ਦਾ ਉਦੇਸ਼ ਆਮ ਲੋਕਾਂ ਨੂੰ ਆਯੂਰਵੈਦਿਕ ਪੱਦਤੀ ਰਾਹੀਂ ਇਲਾਜ ਕਰਨ ਲਈ ਪ੍ਰੇਰਿਤ ਕਰਨਾ ਹੈ। ਇਸ ਕੈਂਪ ’ਚ 378 ਮਰੀਜ਼ਾਂ ਨੇ ਆਯੂਰਵੈਦਿਕ ਤੇ 294 ਮਰੀਜ਼ਾਂ ਨੇ ਹੋਮੀਓਪੈਥਿਕ ਪੱਦਤੀ ਰਾਹੀਂ ਇਲਾਜ ਕਰਵਾਇਆ। ਇਸ ਕੈਂਪ ਦੇ ਕੋਆਰਡੀਨੇਟਰ ਡਾ. ਜਸਵੰਤ ਸਿੰਘ, ਡਾ. ਰਜਿੰਦਰ ਸਿੰਘ ਤੇ ਡਾ. ਦੀਵਾਨ ਚੰਦ ਧੀਰ ਨੇ ਆਪਣਾ ਵਡਮੁੱਲਾ ਯੋਗਦਾਨ ਪਾਇਆ। ਇਸ ਕੈਂਪ ’ਚ ਜ਼ਿਲਾ ਹੋਮੀਓਪੈਥਿਕ ਅਫਸਰ ਡਾ. ਪ੍ਰਤਿਭਾ ਸ਼ਰਮਾ ਡਾ. ਕੁਲਵਿੰਦਰ ਸ਼ਰਮਾ, ਡਾ. ਦੀਪਿਕਾ ਪਰਮਾਰ, ਉਪ ਵੈਦ ਚਮਕੌਰ ਸਿੰਘ, ਗੁਰਸੇਵਕ ਸਿੰਘ, ਕਰਨਦੀਪ ਸਿੰਘ, ਗੁਰਮੀਤ ਸਿੰਘ, ਭਾਰਤ ਭੂਸ਼ਣ, ਡਾ. ਰੁਪਿੰਦਰ ਕੌਰ, ਐੱਸ. ਐੱਮ. ਓ. ਡਾ. ਮਨਵਿੰਦਰ ਕੌਰ, ਡਾ. ਦਲਜੀਤ ਸਿੰਘ, ਹੋਮੀਓਪੈਥਿਕ ਡਿਸਪੈਂਸਰ ਨੀਲਕਮਲ ਤੇ ਪਰਮਜੀਤ ਕੌਰ ਹਾਜ਼ਰ ਸਨ।

ਫੋਟੋ - http://v.duta.us/j08paAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/c8Vh3wAA

📲 Get Patiala News on Whatsapp 💬