[patiala] - ਕੋਰ ਕਮੇਟੀ ਮੈਂਬਰ ਬਣਨ ’ਤੇ ਗੁਰਮੀਤ ਚੀਮਾ ਨੂੰ ਕੀਤਾ ਸਨਮਾਨਤ

  |   Patialanews

ਫਤਿਹਗੜ੍ਹ ਸਾਹਿਬ (ਬਖਸ਼ੀ)-ਘੱਟ ਗਿਣਤੀ ਦਲਿਤ ਵਿੰਗ ਵਲੋਂ ਜ਼ਿਲਾ ਪ੍ਰਧਾਨ ਮਨਪ੍ਰੀਤ ਸਿੰਘ ਹੈਪੀ ਦੀ ਅਗਵਾਈ ਵਿਚ ਗੁਰਮੀਤ ਸਿੰਘ ਚੀਮਾ ਨੂੰ ਕੋਰ ਕਮੇਟੀ ਯੂਥ ਅਕਾਲੀ ਦਲ ਦਾ ਮੈਂਬਰ ਬਣਨ ’ਤੇ ਸਨਮਾਨਤ ਕੀਤਾ ਗਿਆ। ਇਸ ਮੌਕੇ ਮਨਪ੍ਰੀਤ ਹੈਪੀ ਨੇ ਕਿਹਾ ਕਿ ਦਲਿਤ ਵਰਗ ’ਤੇ ਵਧ ਰਹੇ ਅੱਤਿਆਚਾਰਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਰਾਜ ਵਿਚ ਕਾਨੂੰਨ ਵਿਵਸਥਾ ਵਿਗਡ਼ ਚੁੱਕੀ ਹੈ। ਇਸ ਮੌਕੇ ਨਵ-ਨਿਯੁਕਤ ਮੈਂਬਰ ਗੁਰਮੀਤ ਸਿੰਘ ਚੀਮਾ ਨੇ ਕਿਹਾ ਕਿ ਉਹ ਵੱਧ ਤੋਂ ਵੱਧ ਨੌਜਵਾਨਾਂ ਨੂੰ ਯੂਥ ਅਕਾਲੀ ਦਲ ਨਾਲ ਜੋਡ਼ ਰਹੇ ਹਨ ਅਤੇ ਅਕਾਲੀ ਦਲ ਦੀਆਂ ਨੀਤੀਆਂ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਹਰਨੇਕ ਸਿੰਘ ਬਡਾਲੀ, ਵਰਿੰਦਰ ਸਿੰਘ ਸੋਢੀ, ਮਨਦੀਪ ਕੁਮਾਰ, ਮਨੀ ਮਹਿਰਾ ਪ੍ਰੈੱਸ ਸਕੱਤਰ, ਸ਼ੰਕਰ ਕੁਮਾਰ, ਕਮਲਜੀਤ, ਤਰੁਨ ਕੁਮਾਰ, ਵਰਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।

ਫੋਟੋ - http://v.duta.us/CxaFLwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/ncsA8wAA

📲 Get Patiala News on Whatsapp 💬