[patiala] - ਗੁਰੂ ਰਵਿਦਾਸ ਜੀ ਦੇ 642ਵੇਂ ਪ੍ਰਕਾਸ਼ ਪੁਰਬ ਮੌਕੇ 16 ਨੂੰ ਸਜਾਈ ਜਾਵੇਗੀ ਸ਼ੋਭਾ ਯਾਤਰਾ : ਕ੍ਰਿਸ਼ਨ ਕੁਮਾਰ

  |   Patialanews

ਫਤਿਹਗੜ੍ਹ ਸਾਹਿਬ (ਜਗਦੇਵ)-ਗੁਰੂ ਰਵਿਦਾਸ ਪ੍ਰਬੰਧਕ ਕਮੇਟੀ, ਸਰਹਿੰਦ ਫਤਿਹਗਡ਼੍ਹ ਸਾਹਿਬ ਵਲੋਂ ਗੁਰੂ ਰਵਿਦਾਸ ਜੀ ਦੇ 642ਵੇਂ ਪ੍ਰਕਾਸ਼ ਪੁਰਬ ਦੀ ਖੁਸ਼ੀ ’ਚ 16 ਫਰਵਰੀ ਨੂੰ ਧਾਰਮਿਕ ਸਮਾਗਮ ਤੇ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਮੇਟੀ ਦੇ ਸਕੱਤਰ ਜਨਰਲ ਕ੍ਰਿਸ਼ਨ ਸਿੰਘ, ਪ੍ਰਧਾਨ ਆਤਮਾ ਰਾਮ, ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਨਿਆਮੂ ਮਾਜਰਾ, ਚੇਅਰਮੈਨ ਗੁਲਜ਼ਾਰ ਸਿੰਘ ਧੀਰਪੁਰ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਉਤਸਵ ਦੀ ਖੁਸ਼ੀ ’ਚ 16 ਫਰਵਰੀ ਨੂੰ ਗੁਰੂ ਰਵਿਦਾਸ ਧਰਮਸ਼ਾਲਾ ਨੇਡ਼ੇ ਰੇਲਵੇ ਫਾਟਕ ਬ੍ਰਾਹਮਣ ਮਾਜਰਾ ਵਿਖੇ ਬਡ਼ੀ ਸ਼ਰਧਾ ਤੇ ਧੂਮਧਾਮ ਨਾਲ ਪ੍ਰਕਾਸ਼ ਉਤਸਵ ਮਨਾਇਆ ਜਾ ਰਿਹਾ ਹੈ। ਸਮਾਗਮ ਅਤੇ ਸ਼ੋਭਾ ਯਾਤਰਾ ਦੀਆਂ ਤਿਆਰੀਆਂ ਨੂੰ ਲੈ ਕੇ ਕਮੇਟੀ ਦੀ ਇਕ ਵਿਸ਼ੇਸ਼ ਮੀਟਿੰਗ ਹੋਈ, ਜਿਸ ’ਚ ਸਮਾਗਮ ਤੇ ਸ਼ੋਭਾ ਯਾਤਰਾ ਦੇ ਪ੍ਰੋਗਰਾਮ ਨੂੰ ਅੰਤਿਮ ਛੋਹਾਂ ਦਿੱਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਸ਼ੋਭਾ ਯਾਤਰਾ ਦੁਪਹਿਰ 2 ਵਜੇ ਸ਼ੁਰੂ ਹੋ ਕੇ ਰੇਲਵੇ ਰੋਡ, ਹਮਾਂਯੂੰਪੁਰ, ਲਿਬਡ਼ਾ ਕੋਠੀ, ਪਾਰਸ ਸਵੀਟਸ, ਓਵਰਬਰਿਜ ਤੋਂ ਹੁੰਦੀ ਹੋਈ ਸ਼ਿਵ ਸ਼ਕਤੀ ਸਵੀਟਸ, ਫੁਹਾਰਾ ਚੌਕ, ਸਬਜ਼ੀ ਬਾਜ਼ਾਰ, ਰੇਲਵੇ ਰੋਡ ਤੋਂ ਹੁੰਦੀ ਹੋਈ ਰੇਲਵੇ ਸਟੇਸ਼ਨ, ਸਰਹਿੰਦ ਵਿਖੇ ਸਮਾਪਤ ਹੋਵੇਗੀ। ਇਸ ਸਮਾਗਮ ’ਚ ਹਜ਼ਾਰਾਂ ਦੀ ਗਿਣਤੀ ’ਚ ਸੰਗਤਾਂ ਤੇ ਇਲਾਕੇ ਦੇ ਧਾਰਮਕ ਤੇ ਰਾਜਨੀਤਕ ਆਗੂ ਭਾਗ ਲੈਣਗੇ। ਇਸ ਮੋਕੇ ਜੋਤੀ ਪ੍ਰਚੰਡ ਬਾਬਾ ਪਰਮਜੀਤ ਸਿੰਘ ਜੀ ਹੰਸਾਲੀ ਵਾਲੇ, ਝੰਡੀ ਦੀ ਰਸਮ ਹਲਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਤੇ ਸਮਾਗਮ ਦੀ ਪ੍ਰਧਾਨਗੀ ਉੱਘੇ ਸਮਾਜ ਸੇਵਕ ਰਾਜਵਿੰਦਰ ਸਿੰਘ ਭੱਟੀ ਕਰਨਗੇ। ਇਸ ਮੌਕੇ ਸੰਤ ਬਲਵਿੰਦਰ ਦਾਸ ਜੀ ਮੁੱਲਾਂਪੁਰ ਵਾਲੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਐੱਸ. ਸੀ. ਬੀ. ਸੀ. ਇੰਪਲਾਈਜ਼ ਫੈੱਡਰੇਸ਼ਨ ਦੇ ਜ਼ਿਲਾ ਪ੍ਰਧਾਨ ਹਰਵਿੰਦਰ ਸਿੰਘ ਰੌਣੀ, ਘੱਟ ਗਿਣਤੀ ਦਲਿਤ ਦਲ ਦੇ ਸ਼ਹਿਰੀ ਪ੍ਰਧਾਨ ਰਾਮ ਸਿੰਘ ਚੌਹਾਨ, ਪੰਜਾਬ ਸਟੇਟ ਕਰਮਚਾਰੀ ਦਲ ਦੇ ਜ਼ਿਲਾ ਪ੍ਰਧਾਨ ਸੁੱਚਾ ਸਿੰਘ ਰੈਲੋਂ, ਖਜ਼ਾਨਚੀ ਮੇਜਰ ਂਢਾ, ਬਾਵਾ ਸਿੰਘ, ਮਸਤ ਰਾਮ, ਪ੍ਰੀਤਮ ਸਿੰਘ ਦੇਵ ਸਿੰਘ, ਦਰਸ਼ਨ ਸਿੰਘ , ਬਲਬੀਰ ਸਿੰਘ, ਉੱਪ ਚੇਅਰਮੈਨ ਮਾਸਟਰ ਮੇਲ ਸਿੰਘ ਟੌਹਡ਼ਾ, ਆਡਿਟਰ ਗੁਰਮੀਤ ਸਿੰਘ ਲਟੌਰ, ਬਹਾਲ ਸਿੰਘ ਝੰਜੇਡ਼ੀ, ਜਗਤਾਰ ਸਿੰਘ ਸਰੋਏ ਆਦਿ ਤੇ ਇਲਾਕੇ ਦੀਆਂ ਵੱਡੀ ਗਿਣਤੀ ’ਚ ਸੰਗਤਾਂ ਸ਼ਾਮਲ ਹੋਈਆਂ।

ਫੋਟੋ - http://v.duta.us/Uu-NzAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/BMJRSQAA

📲 Get Patiala News on Whatsapp 💬