[patiala] - ਡੇਅਰੀ ਵਿਕਾਸ ਵਿਭਾਗ ਨੇ ਲਾਇਆ ਦੁੱਧ ਉਤਪਾਦਕ ਜਾਗਰੂਕਤਾ ਕੈਂਪ

  |   Patialanews

ਫਤਿਹਗੜ੍ਹ ਸਾਹਿਬ (ਜਗਦੇਵ)-ਕਿਸਾਨਾਂ ਨੂੰ ਰਵਾਇਤੀ ਫ਼ਸਲੀ ਚੱਕਰ ’ਚੋਂ ਨਿਕਲ ਕੇ ਖੇਤੀ ਦੇ ਨਾਲ-ਨਾਲ ਸਹਾਇਕ ਧੰਦੇ ਅਪਣਾਉਣ ਲਈ ਉਤਸ਼ਾਹਿਤ ਕਰਨ ਵਾਸਤੇ ਤੇ ਦੁੱਧ ਉਤਪਾਦਕਾਂ ਨੂੰ ਡੇਅਰੀ ਫਾਰਮਿੰਗ ਦਾ ਕਿੱਤਾ ਵਿਗਿਆਨਕ ਲੀਹਾਂ ’ਤੇ ਚਲਾਉਣ ਸਬੰਧੀ ਜਾਣਕਾਰੀ ਦੇਣ ਲਈ ਮਿਸ਼ਨ ‘ਤੰਦਰੁਸਤ ਪੰਜਾਬ’ ਤਹਿਤ ਡੇਅਰੀ ਵਿਕਾਸ ਵਿਭਾਗ ਵੱਲੋਂ ਖਮਾਣੋਂ ਬਲਾਕ ਦੇ ਪਿੰਡ ਸੰਘੋਲ ਵਿਖੇ ਇਕ ਰੋਜ਼ਾ ਡੇਅਰੀ ਵਿਸਥਾਰ, ਸਿਖਲਾਈ ਤੇ ਜਾਗਰੂਕਤਾ ਕੈਂਪ ਲਾਇਆ ਗਿਆ। ਇਸ ਦੌਰਾਨ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਹਰਪਾਲ ਸਿੰਘ ਨੇ ਦੁੱਧ ਉਤਪਾਦਕਾਂ ਨੂੰ ਵਿਭਾਗ ਦੀਆਂ ਵੱਖ-ਵੱਖ ਸਕੀਮਾਂ ਤੇ ਦਿੱਤੀਆਂ ਜਾਂਦੀਆਂ ਸਬਸਿਡੀਆਂ ਸਬੰਧੀ ਜਾਣਕਾਰੀ ਦਿੱਤੀ। ਮਲਕੀਤ ਸਿੰਘ ਟੈਕਨੀਕਲ ਅਫਸਰ ਨੇ ਦੁਧਾਰੂ ਪਸ਼ੂਆਂ ’ਤੇ ਉਨ੍ਹਾਂ ਦੀ ਨਸਲ ਸੁਧਾਰ ਸਬੰਧੀ ਜਾਣਕਾਰੀ ਦਿੱਤੀ, ਜਦਕਿ ਡੇਅਰੀ ਵਿਕਾਸ ਇੰਸਪੈਕਟਰ ਚਰਨਜੀਤ ਸਿੰਘ ਨੇ ਦੁਧਾਰੂ ਪਸ਼ੂਆਂ ਲਈ ਸੰਤੁਲਿਤ ਖੁਰਾਕ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਡੇਅਰੀ ਵਿਕਾਸ ਇੰਸਪੈਕਟਰ ਹਰਵੰਤ ਸਿੰਘ ਨੇ ਦੁੱਧ ਦੀ ਬਣਤਰ ਤੇ ਮਾਰਕੀਟਿੰਗ ਬਾਰੇ ਵੀ ਦੁੱਧ ਉਤਪਾਦਕਾਂ ਨੂੰ ਦੱਸਿਆ। ਬਲਵਿੰਦਰ ਸਿੰਘ ਕਾਰਜਕਾਰੀ ਅਫਸਰ ਬੀਜਾ ਨੇ ਹਰੇ ਚਾਰੇ ਦਾ ਸਾਈਲੇਜ ਬਣਾਉਣ ਸਬੰਧੀ ਜਾਣਕਾਰੀ ਵੀ ਦਿੱਤੀ। ਵੈਟਰਨਰੀ ਅਫਸਰ ਮਨਦੀਪ ਸਿੰਘ ਨੀਵਾਂ ਜਟਾਣਾ ਵੱਲੋਂ ਪਸ਼ੂਆਂ ਦੀਆਂ ਬੀਮਾਰੀਆਂ ਤੇ ਉਨ੍ਹਾਂ ਦੀ ਰੋਕਥਾਮ ਬਾਰੇ ਜਾਣਕਾਰੀ ਦਿੱਤੀ ਗਈ। ਡਾ. ਦਮਨ ਝਾਂਜੀ ਖੇਤੀਬਾਡ਼ੀ ਵਿਕਾਸ ਅਫਸਰ ਖਮਾਣੋਂ ਵੱਲੋਂ ਖੇਤੀਬਾਡ਼ੀ ਵਿਭਾਗ ਵੱਲੋਂ ਚਲਾਈਆਂ ਗਈਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸੁਖਦੇਵ ਸਿੰਘ, ਸਰਪੰਚ ਹਰਕੇਸ਼ ਸ਼ਰਮਾ, ਪੰਚ ਮੰਗਾ ਸਿੰਘ, ਜਸਵੀਰ ਸਿੰਘ, ਕਪਲ ਰਾਣਾ, ਮਮਤਾ ਦੇਵੀ ਤੇ ਜਸਪ੍ਰੀਤ ਕੌਰ ਸਮੇਤ ਵੱਡੀ ਗਿਣਤੀ ’ਚ ਇਲਾਕੇ ਦੇ ਡੇਅਰੀ ਉਤਪਾਦਕ ਹਾਜ਼ਰ ਸਨ।

ਫੋਟੋ - http://v.duta.us/S7gxXgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/6swwZQAA

📲 Get Patiala News on Whatsapp 💬