[patiala] - ਪੰਜਾਬ ਕਾਲਜ ਆਫ ਐਜੂਕੇਸ਼ਨ ’ਚ ਰਾਸ਼ਟਰੀ ਮਹਿਲਾ ਦਿਵਸ ਦਾ ਆਯੋਜਨ

  |   Patialanews

ਫਤਿਹਗੜ੍ਹ ਸਾਹਿਬ (ਜਗਦੇਵ)-ਪੰਜਾਬ ਕਾਲਜ ਆਫ ਐਜੂਕੇਸ਼ਨ, ਪਿੰਡ ਸਰਕੱਪਡ਼ਾ, ਚੂੰਨੀ ਕਲ੍ਹਾਂ ਫਤਿਹਗਡ਼੍ਹ ਸਾਹਿਬ ਵਿਖੇ ਰਾਸ਼ਟਰੀ ਮਹਿਲਾ ਦਿਵਸ ਮੌਕੇ ਭਾਸ਼ਣ ਤੇ ਕਵਿਤਾ ਉਚਾਰਨ ਪ੍ਰਤੀਯੋਗਤਾ ਕਰਵਾਈ ਗਈ, ਜਿਸ ’ਚ ਕਾਲਜ ਦੇ ਸਾਰੇ ਹੀ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਵਿਦਿਆਰਥੀਆਂ ਨੇ ਆਪਣੇ ਵਿਚਾਰਾਂ ’ਚ ਅੱਜ ਦੀ ਔਰਤ ਦੀ ਦਸ਼ਾ ਤੇ ਸਥਿਤੀ ਨੂੰ ਪੇਸ਼ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ‘ਔਰਤਾਂ ਦਾ ਵੱਖ-ਵੱਖ ਖੇਤਰਾਂ ’ਚ ਯੋਗਦਾਨ’, ‘ਔਰਤਾਂ ਦੀ ਸ਼ਕਤੀ’, ‘ਅਸੀਂ ਮਹਿਲਾ ਦਿਵਸ ਕਿਉਂ ਮਨਾਉਂਦੇ ਹਾਂ’, ‘ਲਿੰਗ ਅਸਮਾਨਤਾ’ ਆਦਿ ਨਾਲ ਸਬੰਧਤ ਵਿਸ਼ਿਆਂ ’ਤੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਪ੍ਰਤੀਯੋਗਤਾ ਦੇ ਆਧਾਰ ’ਤੇ ਕਵਿਤਾ ਰਾਣਾ ਨੂੰ ਪਹਿਲਾ ਤੇ ਰਾਜਦੀਪ ਕੌਰ ਨੂੰ ਦੂਜਾ ਸਥਾਨ ਮਿਲਿਆ। ਅੰਤ ’ਚ ਕਾਲਜ ਦੀ ਪ੍ਰਿੰਸੀਪਲ ਡਾ. ਬੇਅੰਤਜੀਤ ਕੌਰ ਨੇ ਇਸ ਦਿਵਸ ਮੌਕੇ ਸੰਬੋਧਨ ਕਰਦੇ ਹੋਏ ਕਿਹਾ ਕਿ ਜ਼ਿੰਦਗੀ ਦੇ ਹਰ ਇਕ ਕਦਮ ’ਤੇ ਔਰਤ ਦੀ ਬਹੁਤ ਹੀ ਮਹੱਤਵਪੂਰਨ ਭੂਮਿਕਾ ਹੈ ਤੇ ਸਾਨੂੰ ਇਸ ਗੱਲ ਨੂੰ ਉਜਾਗਰ ਕਰਨਾ ਤੇ ਉਸ ਦੀ ਸਰਾਹਨਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਆਪਣੇ ਜੀਵਨ ਨੂੰ ਮਹੱਤਵਪੂਰਨ ਬਣਾਉਣ ਲਈ ਦੁਨੀਆਂ ’ਚ ਹੋਈਆਂ ਪ੍ਰਸਿੱਧ ਤੇ ਮਹੱਤਵਪੂਰਨ ਔਰਤਾਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ।

ਫੋਟੋ - http://v.duta.us/ds7q5AAA

ਇਥੇ ਪਡ੍ਹੋ ਪੁਰੀ ਖਬਰ — - http://v.duta.us/ITSKuAAA

📲 Get Patiala News on Whatsapp 💬