[patiala] - ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਸਕੀਮ ਦੀ ਪ੍ਰਕਿਰਿਆ ਸ਼ੁਰੂ : ਰਾਜਾ, ਸਲਾਣਾ

  |   Patialanews

ਫਤਿਹਗੜ੍ਹ ਸਾਹਿਬ (ਜੋਗਿੰਦਰਪਾਲ)-ਕਿਸਾਨਾਂ ਦੀ ਮਾਲੀ ਸਹਾਇਤਾ ਤੇ ਆਮਦਨ ’ਚ ਵਾਧਾ ਕਰਨ ਲਈ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਸਕੀਮ ਤਹਿਤ ਕਿਸਾਨਾਂ ਨੂੰ ਦਿੱਤੀ ਜਾਣ ਵਾਲੀ ਸਾਲਾਨਾ ਸਹਾਇਤਾ ਰਾਸ਼ੀ ਦੇ ਫਾਰਮ ਭਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਜੋ ਕਿਸਾਨ ਇਸ ਯੋਜਨਾ ਅਧੀਨ ਆਉਂਦੇ ਹਨ ਉਹ ਆਪਣੇ ਫਾਰਮ ਹਲਕਾ ਵਿਧਾਇਕ ਕਾਕਾ ਰਣਦੀਪ ਸਿੰਘ ਦੇ ਦਫਤਰ ’ਚੋਂ ਪ੍ਰਾਪਤ ਕਰ ਕੇ ਇਥੇ ਭਰ ਕੇ ਦੇ ਸਕਦੇ ਹਨ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਜਸਮੀਤ ਸਿੰਘ ਰਾਜਾ ਤੇ ਬਲਾਕ ਕਾਂਗਰਸ ਪਾਰਟੀ ਦੇ ਪ੍ਰਧਾਨ ਜਗਵੀਰ ਸਿੰਘ ਸਰਪੰਚ ਸਲਾਣਾ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਨੇ ਕਿਹਾ ਕਿ ਜਿਹਡ਼ੇ ਪਰਿਵਾਰਾਂ ਦੀ ਜ਼ਮੀਨ 5 ਏਕਡ਼ ਜਾਂ ਇਸ ਤੋਂ ਘੱਟ ਹੈ ਉਹ ‘ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਸਕੀਮ’ ਤਹਿਤ 6000 ਰੁਪਏ ਸਾਲਾਨਾ ਸਹਾਇਤਾ ਰਾਸ਼ੀ ਦੇ ਫਾਰਮ ਭਰ ਸਕਦੇ ਹਨ। ਇਹ ਰਕਮ ਸਾਲ ਵਿਚ ਤਿੰਨ ਕਿਸ਼ਤਾਂ ’ਚ ਦਿੱਤੀ ਜਾਣੀ ਹੈ। ਕਿਸਾਨਾਂ ਲਈ ਆਧਾਰ ਕਾਰਡ ਤੇ ਬੈਂਕ ਖਾਤੇ ਦੀ ਕਾਪੀ ਲੋਡ਼ੀਂਦੀ ਹੈ। ਵਿਧਾਇਕ ਰਣਦੀਪ ਸਿੰਘ ਨਾਭਾ ਦੇ ਮੁੱਖ ਦਫਤਰ ਨਾਭਾ ਰੋਡ ਅਮਲੋਹ ਤੋਂ ਪ੍ਰਾਪਤ ਕਰ ਕੇ ਕਿਸਾਨ ਦੋ ਦਿਨਾਂ ਵਿਚ ਭਰ ਕੇ ਇਸੇ ਦਫਤਰ ’ਚ ਜਮ੍ਹਾ ਕਰਵਾਉਣ।

ਫੋਟੋ - http://v.duta.us/QdwblQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/89cBJAAA

📲 Get Patiala News on Whatsapp 💬