[patiala] - ਰਵਿੰਦਰ ਖਾਲਸਾ ਨੇ ਮਛਰਾਂਈ ਖੁਰਦ ਦੇ ਗੁਰੂ ਘਰ ਨੂੰ ਦਿੱਤਾ ਕੀਮਤੀ ਚੰਦੋਆ ਸਾਹਿਬ

  |   Patialanews

ਫਤਿਹਗੜ੍ਹ ਸਾਹਿਬ (ਗਰਗ)- ਅੱਜ ਹਲਕਾ ਅਮਲੋਹ ਤੋਂ ਐੱਸ. ਜੀ. ਪੀ. ਸੀ. ਮੈਂਬਰ ਭਾਈ ਰਵਿੰਦਰ ਸਿੰਘ ਖਾਲਸਾ ਨੇ ਨਜ਼ਦੀਕੀ ਪਿੰਡ ਮਛਰਾਂਈ ਖੁਰਦ ਦੇ ਗੁਰੂ ਘਰ ਨੂੰ ਕੀਮਤੀ ਚੰਦੋਆ ਸਾਹਿਬ ਦੇਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਜਿੱਥੇ ਹਲਕੇ ਦੇ ਲੋਕਾਂ ਨੂੰ ਸਿੱਖ ਇਤਿਹਾਸ ਬਾਰੇ ਜਾਣੂ ਕਰਵਾਉਣ ਲਈ ਸਮੇਂ-ਸਮੇਂ ’ਤੇ ਧਾਰਮਕ ਸਮਾਗਮ ਕਰਵਾਏ ਜਾਂਦੇ ਹਨ ਉੱਥੇ ਹੀ ਗਰੀਬ ਘਰ ਦੀਆਂ ਲਡ਼ਕੀਆਂ ਨੂੰ ਆਪਣੀ ਪਡ਼੍ਹਾਈ ਪੂਰੀ ਕਰਨ ਲਈ ਵੀੇ ਸਹਾਇਤਾ ਰਾਸ਼ੀ ਵੀ ਦਿਵਾਈ ਜਾਂਦੀ ਹੈ ਤਾਂ ਕਿ ਉਹ ਆਪਣੀ ਪਡ਼੍ਹਾਈ ਪੂਰੀ ਕਰ ਕੇ ਆਪਣੇ ਮੁਕਾਮ ’ਤੇ ਪਹੁੰਚ ਸਕਣ। ਉਨ੍ਹਾਂ ਕਿਹਾ ਕਿ ਲੋਡ਼ਵੰਦ ਵਿਅਕਤੀ ਜਿਹਡ਼ੇ ਕਿ ਗਰੀਬੀ ਕਾਰਨ ਆਪਣੀ ਬੀਮਾਰੀ ਦਾ ਇਲਾਜ ਕਰਵਾਉਣ ’ਚ ਅਸਮਰੱਥ ਹਨ ਉਨ੍ਹਾਂ ਨੂੰ ਵੀ ਕਮੇਟੀ ਵੱਲੋਂ ਬਣਦੀ ਸਹਾਇਤਾ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਸਿੱਖੀ ਨੂੰ ਪ੍ਰਫੁੱਲਤ ਕਰਨ ਲਈ ਹਰ ਯਤਨ ਜਾਰੀ ਰਹੇਗਾ ਤੇ ਹਲਕਾ ਵਾਸੀਆਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਤੀ ਜਾਂਦੀ ਹਰ ਸਹਾਇਤਾ ਹਲਕਾ ਵਾਸੀਆਂ ਨੂੰ ਦਿਵਾਈ ਜਾਵੇਗੀ। ਇਸ ਮੌਕੇ ਪਿੰਡ ਮਛਰਾਂਈ ਖੁਰਦ ਦੇ ਵਸਨੀਕਾਂ ਵੱਲੋਂ ਭਾਈ ਰਵਿੰਦਰ ਸਿੰਘ ਖਾਲਸਾ ਦਾ ਪਿੰਡ ਦੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਕੁਲਦੀਪ ਸਿੰਘ ਵੱਲੋਂ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਕੁਲਦੀਪ ਸਿੰਘ ਮਛਰਾਂਈ, ਚੇਅਰਮੈਨ ਜਗਜੀਤ ਸਿੰਘ, ਜਸਦੇਵ ਸਿੰਘ ਜੱਸੀ ਖਜ਼ਾਨਚੀ, ਕੁਲਵੀਰ ਸਿੰਘ ਜਰਨਲ ਸਕੱਤਰ, ਸਰਪੰਚ ਅਰਸ਼ਪ੍ਰੀਤ ਸਿੰਘ, ਇੰਦਰਜੀਤ ਲਾਡੀ, ਗੁਰਦੇਵ ਸਿੰਘ ਨੰਬਰਦਾਰ, ਪਵਿੱਤਰ ਸਿੰਘ, ਜੰਗ ਸਿੰਘ, ਗੁਰਨਾਮ ਸਿੰਘ, ਅਮਰ ਸਿੰਘ ਫੌਜੀ ਤੇ ਛਿੰਦਾ ਆਦਿ ਮੌਜੂਦ ਸਨ।

ਫੋਟੋ - http://v.duta.us/sAn8KQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/A6-VUAAA

📲 Get Patiala News on Whatsapp 💬