[patiala] - ਲੱਭਿਆ ਪਰਸ ਵਾਪਸ ਕਰ ਕੇ ਦਿਖਾਈ ਈਮਾਨਦਾਰੀ

  |   Patialanews

ਫਤਿਹਗੜ੍ਹ ਸਾਹਿਬ (ਗਰਗ)- ਅੱਜ ਜਿੱਥੇ ਸਮਾਜ ’ਚ ਚਾਰੇ ਪਾਸੇ ਠੱਗੀਆਂ ਤੇ ਚੋਰੀਆਂ ਦਾ ਬੋਲਬਾਲਾ ਹੈ, ਉੱਥੇ ਹੀ ਕਈ ਲੋਕਾ ’ਚ ਈਮਾਨਦਾਰੀ ਅਜੇ ਵੀ ਜਿੰਦਾ ਹੈ, ਜਿਨ੍ਹਾਂ ਨੂੰ ਚੰਗੇ ਕੰਮ ਕਰ ਕੇ ਮਨ ਨੂੰ ਸਕੂਨ ਮਿਲਦਾ ਹੈ ਅਜਿਹੀ ਹੀ ਈਮਾਨਦਾਰੀ ਦੀ ਮਿਸਾਲ ਅਮਲੋਹ ਦੇ ਸਮਾਜ ਸੇਵਕ ਬੱਬੀ ਡੰਗ ਤੇ ਉਨ੍ਹਾਂ ਦੀ ਧਰਮ ਪਤਨੀ ਈਸ਼ਾ ਡੰਗ ਨੇ ਲੱਭਿਆ ਪਰਸ ਵਾਪਸ ਦੇ ਕੇ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਮਲੋਹ ਬੱਬੀ ਡੰਗ ਤੇ ਉਸ ਦੀ ਪਤਨੀ ਈਸ਼ਾ ਡੰਗ ਆਪਣੇ ਪਰਿਵਾਰ ਸਮੇਤ ਵੈਸ਼ਨੋ ਦੇਵੀ ਮਾਤਾ ਜੀ ਦੇ ਦਰਸ਼ਨ ਕਰਨ ਗਏ ਸਨ ਤੇ ਵਾਪਸੀ ਦੌਰਾਨ ਰਸਤੇ ’ਚ ਉਨ੍ਹਾਂ ਨੂੰ ਇਕ ਪਰਸ ਲੱਭਿਆ ਜਿਸ ’ਚ ਪੈਸਿਆਂ ਤੋਂ ਇਲਾਵਾ ਬਹੁਤ ਜ਼ਿਆਦਾ ਕੀਮਤੀ ਕਾਗਜ਼ਾਤ ਸਨ। ਇਸ ਲਈ ਬੱਬੀ ਡੰਗ ਤੇ ਈਸ਼ਾ ਡੰਗ ਨੇ ਅਮਲੋਹ ਪਹੁੰਚ ਕੇ ਉਕਤ ਵਿਅਕਤੀ ਨਾਲ ਸੰਪਰਕ ਕੀਤਾ, ਜਿਸ ਦਾ ਪਰਸ ਗੁੰਮ ਹੋਇਆ ਸੀ ਤੇ ਜੋ ਕਿ ਜੈਪੁਰ ਦਾ ਵਾਸੀ ਸੀ ਤੇੇ ਉਸ ਵਿਅਕਤੀ ਵੱਲੋਂ ਪਰਸ ਲੈਣ ਲਈ ਆਪਣੇ ਨਜ਼ਦੀਕੀ ਰਿਸ਼ਤੇਦਾਰ ਨੂੰ ਅਮਲੋਹ ਭੇਜਿਆ ਗਿਆ, ਜਿਸ ਨੂੰ ਬੱਬੀ ਡੰਗ ਤੇ ਈਸ਼ਾ ਡੰਗ ਵੱਲੋਂ ਲੱਭਿਆ ਪਰਸ ਸੌਪ ਦਿੱਤਾ ਗਿਆ ਤੇ ਇਸ ਈਮਾਨਦਾਰੀ ਦੀ ਵਿਅਕਤੀ ਵੱਲੋਂ ਸ਼ਲਾਘਾ ਵੀ ਕੀਤੀ ਗਈ।

ਫੋਟੋ - http://v.duta.us/FfK-nwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/dKilxgAA

📲 Get Patiala News on Whatsapp 💬