[patiala] - ਸੀਵਰੇਜ ਵਿਭਾਗ ਦੀ ਲਾਪ੍ਰਵਾਹੀ

  |   Patialanews

ਫਤਿਹਗੜ੍ਹ ਸਾਹਿਬ (ਰਾਜਕਮਲ)-ਬੱਸੀ ਪਠਾਣਾਂ ਦੇ ਵਾਰਡ ਨੰ. 1 ਧੋਬੀਆਂ ਮੁਹੱਲਾ ਦੇ ਵਸਨੀਕ ਸੀਵਰੇਜ ਵਿਭਾਗ ਦੀ ਲਾਪ੍ਰਵਾਹੀ ਕਾਰਨ ਨਰਕ ਭਰਿਆ ਜੀਵਨ ਜਿਊਣ ਲਈ ਮਜਬੂਰ ਹੋ ਰਹੇ ਹਨ। ਬੇਸ਼ੱਕ ਵਿਭਾਗ ਆਪਣਾ ਕੰਮ ਤਸੱਲੀਬਖਸ਼ ਕੀਤੇ ਜਾਣ ਦੇ ਦਾਅਵੇ ਕਰ ਰਿਹਾ ਹੈ ਪਰ ਉਸਦੇ ਬਾਵਜੂਦ ਅੱਜ ਜਿਥੇ ਇਕ ਸਕੂਲੀ ਬੱਚਿਆਂ ਦੀ ਵੈਨ ਧਰਤੀ ਵਿਚ ਧਸ ਗਈ ਅਤੇ ਗੱਡੀ ਵਿਚ ਬੈਠੇ ਸਕੂਲੀ ਬੱਚੇ ਵਾਲ-ਵਾਲ ਬਚ ਗਏ ਉਥੇ ਇਕ ਟਰੈਕਟਰ ਵੀ ਧਰਤੀ ਵਿਚ ਪੂਰੀ ਤਰ੍ਹਾਂ ਧਸ ਜਾਣ ਕਾਰਨ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ, ਜਿਸਨੂੰ ਲੈ ਕੇ ਵਾਰਡ ਦੇ ਵਸਨੀਕਾਂ ਵਿਚ ਭਾਰੀ ਰੋਹ ਪਾਇਆ ਜਾ ਰਿਹਾ ਹੈ। ਕੀ ਕਹਿਣਾ ਹੈ ਵਾਰਡ ਦੇ ਵਸਨੀਕਾਂ ਦਾ? ਇਸ ਸਬੰਧੀ ਵਾਰਡ ਦੇ ਵਸਨੀਕਾਂ ਪਰਮਜੀਤ ਸਿੰਘ, ਸ਼ੇਰ ਸਿੰਘ, ਮੁਹੱਬਤਪਾਲ ਸਿੰਘ, ਗਗਨਦੀਪ ਸਿੰਘ, ਰੁਪਿੰਦਰ ਸਿੰਘ, ਹਰਜਿੰਦਰ ਸਿੰਘ ਆਦਿ ਨੇ ਦੱਸਿਆ ਕਿ ਸੀਵਰੇਜ ਵਿਭਾਗ ਦੀ ਲਾਪ੍ਰਵਾਹੀ ਕਾਰਨ ਸਮੂਹ ਵਾਰਡ ਵਾਸੀ ਨਰਕ ਭਰਿਆ ਜੀਵਨ ਜਿਊਣ ਲਈ ਮਜਬੂਰ ਹੋ ਰਹੇ ਹਨ ਕਿਉਂਕਿ ਵਿਭਾਗ ਵਲੋਂ ਸੀਵਰੇਜ ਦੀਆਂ ਪਾਈਪਾਂ ਪਾਉਣ ਤੋਂ ਬਾਅਦ ਮਿੱਟੀ ਪਾ ਕੇ ਖੱਡੇ ਤਾਂ ਭਰ ਦਿੱਤੇ ਗਏ ਹਨ ਪਰ ਉਸਦੇ ਬਾਵਜੂਦ ਮਿੱਟੀ ਇੰਨੀ ਘੱਟ ਅਤੇ ਕੰਮ ਇੰਨਾ ਲਾਪ੍ਰਵਾਹੀ ਨਾਲ ਕੀਤਾ ਗਿਆ ਹੈ ਕਿ ਕਿਸੇ ਵੀ ਵਾਹਨ ਦਾ ਸਡ਼ਕਾਂ ’ਤੇ ਨਿਕਲਣਾ ਕਿਸੇ ਜੰਗ ਜਿੱਤਣ ਦੇ ਬਰਾਬਰ ਹੈ ਅਤੇ ਜਿਸ ਥਾਂ ਤੋਂ ਵੀ ਵਾਹਨ ਗੁਜ਼ਰਦੇ ਹਨ, ਸਡ਼ਕ ਧਸ ਜਾਂਦੀ ਹੈ। ਉਕਤ ਲੋਕਾਂ ਨੇ ਦੱਸਿਆ ਕਿ ਵਿਭਾਗ ਵਲੋਂ ਪਾਈਪਾਂ ਨੂੰ ਢਕਣ ਦੇ ਨਾਂ ’ਤੇ ਸਿਰਫ਼ ਲਿੱਪਾਪੋਚੀ ਹੀ ਕੀਤੀ ਗਈ ਹੈ। ਅੱਜ ਇਕ ਸਕੂਲੀ ਵੈਨ ਵੀ ਧਸ ਗਈ। ਗੱਡੀ ਚਲਾ ਰਹੇ ਅਮਰਦੀਪ ਸਿੰਘ ਦੀ ਸੂਝ-ਬੂਝ ਨਾਲ ਬੱਚੇ ਵਾਲ-ਵਾਲ ਬਚ ਗਏ। ਉਕਤ ਲੋਕਾਂ ਨੇ ਵਿਭਾਗੀ ਕਰਮਚਾਰੀਆਂ ’ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਉਨ੍ਹਾਂ ਦੀ ਮਿਲੀਭੁਗਤ ਨਾਲ ਮਿੱਟੀ ਵੇਚੀ ਜਾ ਰਹੀ ਹੈ ਅਤੇ ਕਈ ਰਸੂਖਦਾਰਾ ਵਲੋਂ ਆਪਣੀ ਪਹੁੰਚ ਦਾ ਇਸਤੇਮਾਲ ਕਰਦਿਆਂ ਇਹ ਮਿੱਟੀ ਆਪਣੇ ਖੇਤਾਂ ਅਤੇ ਪਲਾਟਾਂ ਵਿਚ ਪੁਆਈ ਜਾ ਰਹੀ ਹੈ। ਉਕਤ ਲੋਕਾਂ ਨੇ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਅਧਿਕਾਰੀ ਵਾਰਡ ਦਾ ਦੌਰਾ ਕਰ ਕੇ ਲੋਕਾਂ ਦੀ ਸਾਰ ਲੈਣ ਅਤੇ ਜਿਨ੍ਹਾਂ ਲੋਕਾਂ ਨੇ ਵਿਭਾਗੀ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਮਿੱਟੀ ਨੂੰ ਚੁੱਕਿਆ ਹੈ ਉਨ੍ਹਾਂ ਲੋਕਾਂ ਅਤੇ ਕਰਮਚਾਰੀਆਂ ’ਤੇ ਕਾਰਵਾਈ ਕੀਤੀ ਜਾਵੇ । ਵਿਭਾਗ ਵਲੋਂ ਕੰਮ ਪੂਰੀ ਤਰ੍ਹਾਂ ਤਸੱਲੀਬਖਸ਼ ਕੀਤਾ ਜਾ ਰਿਹੈ : ਕੁਲਦੀਪ ਸਿੰਘ ਇਸ ਸਬੰਧੀ ਕੁਲਦੀਪ ਸਿੰਘ ਨੇ ਦੱਸਿਆ ਕਿ ਇਕ ਸੀਵਰੇਜ ਦੀ ਪਾਈਪ ਟੁੱਟਣ ਕਾਰਨ ਮਿੱਟੀ ਦੱਬ ਗਈ ਹੈ। ਵਿਭਾਗ ਵਲੋਂ ਕੰਮ ਪੂਰੀ ਤਰ੍ਹਾਂ ਤਸੱਲੀਬਖਸ਼ ਕੀਤਾ ਜਾ ਰਿਹਾ ਹੈ। ਕੁਲਦੀਪ ਸਿੰਘ ਨੇ ਮਿੱਟੀ ਵੇਚੇ ਜਾਣ ਸਬੰਧੀ ਵਾਰਡ ਵਾਸੀਆਂ ਵਲੋਂ ਲਗਾਏ ਗਏ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਕੋਈ ਵੀ ਅਧਿਕਾਰੀ ਜਦੋਂ ਚਾਹੇ ਜਾਂਚ ਕਰ ਸਕਦਾ ਹੈ, ਕੰਮ ਪੂਰੀ ਈਮਾਨਦਾਰੀ ਨਾਲ ਕੀਤਾ ਜਾ ਰਿਹਾ ਹੇ। ਮਿੱਟੀ ਵੇਚੇ ਜਾਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਵਾਰਡ ਵਾਸੀਆਂ ਨੂੰ ਗਲਤਫਹਿਮੀਆਂ ਹਨ। ਜਿਥੇ ਮਿੱਟੀ ਜ਼ਿਆਦਾ ਹੁੰਦੀ ਹੈ ਉਸ ਥਾਂ ਤੋਂ ਮਿੱਟੀ ਦੀ ਟਰਾਲੀ ਜ਼ਰੂਰ ਭਰਵਾਉਂਦੇ ਹਾਂ ਅਤੇ ਉਹ ਮਿੱਟੀ ਉਥੇ ਸੁਟਵਾ ਦਿੱਤੀ ਜਾਂਦੀ ਹੈ, ਜਿਥੇ ਮਿੱਟੀ ਦੀ ਲੋਡ਼ ਹੋਵੇ।

ਫੋਟੋ - http://v.duta.us/QdwblQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/hNAxsgAA

📲 Get Patiala News on Whatsapp 💬