[ropar-nawanshahar] - ਐੱਨ.ਐੱਫ.ਐੱਲ. ਵਲੋਂ ਨੰਗਲ ’ਚ ਵੱਖਰਾ ਪ੍ਰੋਜੈਕਟ ਲਾਉਣ ਦੀ ਮੰਗ

  |   Ropar-Nawanshaharnews

ਰੋਪੜ (ਗੁਰਭਾਗ)- ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਦੇ ਯਤਨਾਂ ਸਦਕਾ ਫਰਟੀਲਾਈਜ਼ਰ ਅਤੇ ਕੈਮੀਕਲ ਮੰਤਰੀ ਨੂੰ ਨੈਸ਼ਨਲ ਫਰਟੀਲਾਈਜ਼ਰ ਲਿਮਟਿਡ ਨਵਾਂ ਨੰਗਲ ਦੇ ਸਬੰਧ ਵਿਚ ਇਕ ਮੰਗ ਪੱਤਰ ਦਿੱਤਾ ਗਿਆ। ਇਸ ਪੱਤਰ ’ਚ ਨੰਗਲ ’ਚ ਵੱਖਰਾ ਪ੍ਰੋਜੈਕਟ ਲਾਉਣ ਦੀ ਮੰਗ ਕੀਤੀ ਗਈ। ਜਿਵੇਂ ਕਿ ਅਮੋਨੀਆ ਅਤੇ ਯੂਰੀਆ ਦਾ ਨਵਾਂ ਪਲਾਂਟ, ਸੀਮੈਂਟ ਪਲਾਂਟ, ਮਿਨਰਲ ਵਾਟਰ ਪਲਾਂਟ, ਐੱਚ. ਡੀ .ਪੀ. ਈ. ਵੈਗ ਪਲਾਂਟ ਅਤੇ ਇਸ ਤੋਂ ਇਲਾਵਾ ਨੈਸ਼ਨਲ ਫਰਟੀਲਾਈਜ਼ਰ ਲਿਮਟਿਡ ਦੀਆਂ ਸਮੱਸਿਆਵਾਂ ’ਤੇ ਵੀ ਵਿਚਾਰ ਚਰਚਾ ਹੋਈ। ਉਨ੍ਹਾਂ ਕਿਹਾ ਕਿ ਨੰਗਲ ਯੂਨਿਟ ਤੋਂ ਕਰਮਚਾਰੀਆਂ ਦੇ ਤਬਾਦਲੇ ਪੂਰੀ ਤਰ੍ਹਾਂ ਬੰਦ ਹੋਣ ਅਤੇ ਸਾਡੇ ਰਹਿੰਦੇ ਮੁੱਦਿਆਂ ਦਾ ਜਲਦੀ ਹੱਲ ਕਰਵਾਇਆ ਜਾਵੇ। ਨੰਗਲ ਖ਼ਾਦ ਫੈਕਟਰੀ ਮਜ਼ਦੂਰ ਦਲ ਦੇ ਪ੍ਰਧਾਨ ਹਰਪ੍ਰੀਤ ਸਿੰਘ ਹੈਪੀ ਅੱਜ ਸ਼ਾਸਤਰੀ ਭਵਨ ਨਵੀਂ ਦਿੱਲੀ ਵਿਚ ਮੰਤਰੀ ਨੂੰ ਮਿਲ ਕੇ ਆਏ। ਉਨ੍ਹਾਂ ਨੇ ਦੱਸਿਆ ਕਿ ਦੀ ‘ਵੇਜ’ ਫਾਈਲ ਵੀ ਮੰਤਰੀ ਕੋਲ ਪਹੁੰਚ ਚੁੱਕੀ ਹੈ ਅਤੇ ਜਲਦ ਹੀ ‘ਵੇਜ’ ਫਾਈਨਲ ਹੋ ਜਾਵੇਗਾ। ਸਾਡੀ ਸਮੱਸਿਆਵਾਂ ਨੂੰ ਲੈ ਕੇ ਮੰਤਰੀ ਜੀ ਨਾਲ ਮੁਲਾਕਾਤ ਕਰਵਾਉਣ ਲਈ, ਪ੍ਰੇਮ ਸਿੰਘ ਚੰਦੂਮਾਜਰਾ ਦਾ ਫਰਟੀਲਾਈਜ਼ਰ ਕਰਮਚਾਰੀ ਸੰਘ, ਨੰਗਲ ਖ਼ਾਦ ਫੈਕਟਰੀ ਮਜ਼ਦੂਰ ਦਲ ਅਤੇ ਐੱਨ. ਐੱਫ. ਐੱਲ. ਵਰਕਰਜ਼ ਯੂਨੀਅਨ ਦੇ ਅਹੁਦੇਦਾਰਾਂ ਵਲੋਂ ਧੰਨਵਾਦ ਕੀਤਾ ਗਿਆ।

ਫੋਟੋ - http://v.duta.us/ehFZ_QAA

ਇਥੇ ਪਡ੍ਹੋ ਪੁਰੀ ਖਬਰ — - http://v.duta.us/tZ0c9wAA

📲 Get Ropar-Nawanshahar News on Whatsapp 💬