[ropar-nawanshahar] - ਔਰਤਾਂ ਆਪਣੀ ਸੁਰੱਖਿਆ ਲਈ ‘ਸ਼ਕਤੀ’ ਐਪ ਦੀ ਵਰਤੋਂ ਕਰਨ

  |   Ropar-Nawanshaharnews

ਰੋਪੜ (ਵਿਜੇ)-ਪੰਜਾਬ ਪੁਲਸ ਵਲੋਂ ਔਰਤਾਂ ਦੀ ਸੁਰੱਖਿਆ ਲਈ ਤਿਆਰ ਕੀਤੀ ਗਈ ‘ਸ਼ਕਤੀ’ ਨਾਂ ਦੀ ਐਪ ਦਾ ਔਰਤਾਂ ਨੂੰ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ। ਇਹ ਜਾਣਕਾਰੀ ਜ਼ਿਲਾ ਸਾਂਝ ਕੇਂਦਰ ਦੇ ਇੰਚਾਰਜ ਰਣਜੀਤ ਸਿੰਘ ਨੇ ਅੱਜ ਇੱਥੇ ਪੁਲਸ ਲਾਈਨ ਵਿਖੇ ਜ਼ਿਲਾ ਸਾਂਝ ਕਮੇਟੀ ਦੀ ਮੀਟਿੰਗ ਦੌਰਾਨ ਦਿੱਤੀ। ਉਨ੍ਹਾਂ ਦੱਸਿਆ ਕਿ ਕਿਸੇ ਵੀ ਸੰਕਟ ਦੇ ਸਮੇਂ ਔਰਤਾਂ ਇਸ ਐਪ ਦੀ ਵਰਤੋਂ ਕਰ ਕੇ ਜਿੱਥੇ ਪੁਲਸ ਤੋਂ ਫੌਰੀ ਮਦਦ ਲੈ ਸਕਦੀਆਂ ਹਨ ਉੱਥੇ ਉਹ ਆਪਣੇ ਵਾਰਸਾਂ ਤੇ ਹਮਦਰਦਾਂ ਨੂੰ ਵੀ ਸੂਚਨਾ ਭੇਜ ਸਕਦੀਆਂ ਹਨ। ਔਰਤਾਂ ਖਾਸ ਕਰ ਕੇ ਨੌਜਵਾਨ ਲਡ਼ਕੀਆਂ ਇਹ ਐਪ ਆਪਣੇ ਸਮਾਟਰ ਫੋਨ ’ਤੇ ਆਸਾਨੀ ਨਾਲ ਪਲੇਅਸਟੋਰ ਤੋਂ ਡਾਊਨਲੋਡ ਕਰ ਸਕਦੀਆਂ ਹਨ। ਇਸ ਐਪ ’ਤੇ ਹੈਲਪ ਨੂੰ ਟੱਚ ਕਰਨ ’ਤੇ ਸਬੰਧਤ ਮਹਿਲਾ ਦੇ ਸੰਕਟ ਵਾਲੇ ਸਥਾਨ ਦੀ ਸੂਚਨਾ ਫੌਰੀ ਪੁਲਸ ਅਤੇ ਉਸ ਦੇ ਵਾਰਿਸਾਂ ਜਾਂ ਮਦਦਗਾਰਾਂ ਨੂੰ ਮਿਲ ਜਾਂਦੀ ਹੈ। ਇਸ ਬਾਰੇ ਵਧੇਰੇ ਜਾਣਕਾਰੀ ਆਪਣੇ ਲਾਗਲੇ ਸਾਂਝ ਕੇਂਦਰ ਤੋਂ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ। ਜ਼ਿਲਾ ਸਾਂਝ ਕਮੇਟੀ ਦੇ ਸਕੱਤਰ ਰਾਜਿੰਦਰ ਸੈਣੀ ਨੇ ਕਿਹਾ ਕਿ ਪੰਜਾਬ ਪੁਲਸ ਵਲੋਂ ਔਰਤਾਂ ਦੀ ਫੌਰੀ ਮਦਦ ਕਰਨ ਲਈ ਤਿਆਰ ਕੀਤੀ ਸ਼ਕਤੀ ਐਪ ਨੌਜਵਾਨ ਲਡ਼ਕੀਆਂ ਲਈ ਬਹੁਤ ਹੀ ਮਦਦਗਾਰ ਸਾਬਤ ਹੋਵੇਗੀ। ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਡਾ. ਅਜਮੇਰ ਸਿੰਘ ਵੱਖ-ਵੱਖ ਸਾਂਝ ਕੇਂਦਰਾਂ ਦੇ ਮੁਖੀ ਆਦਿ ਹਾਜ਼ਰ ਸਨ।

ਫੋਟੋ - http://v.duta.us/NydJOwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/ReWIgwAA

📲 Get Ropar-Nawanshahar News on Whatsapp 💬