[ropar-nawanshahar] - ਕੇਂਦਰ ਸਰਕਾਰ ਆਪਣੇ ਕਾਰਜਕਾਲ ’ਚ ਗਰੀਬਾਂ ਅਤੇ ਮਜ਼ਦੂਰਾਂ ਦਾ ਭਲਾ ਕਰਨ ’ਚ ਅਸਫਲ : ਕਾ. ਮੁਕੰਦ ਲਾਲ

  |   Ropar-Nawanshaharnews

ਰੋਪੜ (ਤ੍ਰਿਪਾਠੀ)- ਭਾਰਤੀ ਕਮਿਊਨਿਸਟ ਪਾਰਟੀ ਅਤੇ ਸੀ.ਪੀ.ਆਈ. ਨਿਊ ਡੈਮੋਕ੍ਰੇਸੀ ਦੀ ਇਕ ਸਾਂਝੀ ਮੀਟਿੰਗ ਬੰਗਾ ਰੋਡ ਸਥਿਤ ਸ਼ਹੀਦ ਮਲਕੀਤ ਚੰਦ ਮੇਹਲੀ ਭਵਨ ਵਿਖੇ ਕਾਮਰੇਡ ਕੁਲਦੀਪ ਸਿੰਘ ਦੀ ਅਗਵਾਈ ’ਚ ਹੋਈ। ਇਸ ਮੌਕੇ ਦੇਸ਼ ਦੇ ਵਰਤਮਾਨ ਹਾਲਾਤ ’ਤੇ ਗੰਭੀਰਤਾ ਨਾਲ ਵਿਚਾਰ ਕਰਦੇ ਹੋਏ ਕਾ. ਬਲਰਾਮ ਸਿੰਘ ਮੱਲਪੁਰ, ਮੁਕੰਦ ਲਾਲ, ਸਤਨਾਮ ਸਿੰਘ, ਕਾ. ਬਲਵੀਰ ਸਿੰਘ ਜਾਡਲਾ, ਜਸਵੀਰ ਦੀਪ ਅਤੇ ਸਤਨਾਮ ਸਿੰਘ ਸੁੱਜੋਂ ਨੇ ਕਿਹਾ ਕਿ ਕੇਂਦਰ ਦੀ ਨਰਿੰਦਰ ਮੋਦੀ ਦੀ ਸਰਕਾਰ ਆਪਣੇ ਕਾਰਜਕਾਲ ’ਚ ਗਰੀਬਾਂ ਅਤੇ ਮਜ਼ਦੂਰਾਂ ਦਾ ਭਲਾ ਕਰਨ ’ਚ ਪੂਰੀ ਤਰ੍ਹਾਂ ਨਾਲ ਅਸਫਲ ਹੈ ਜਦੋਂਕਿ ਮੋਦੀ ਰਾਜ ’ਚ ਕਾਰਪੋਰੇਟ ਘਰਾਣਿਆਂ ਦੀ ਚਾਂਦੀ ਰਹੀ ਹੈ। ਸਰਕਾਰ ਨੇ ਆਪਣੇ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ। ਭਾਜਪਾ ਸਰਕਾਰ ਨੇ ਹਮੇਸ਼ਾ ਤੋਂ ਹੀ ਚੋਣਾਂ ’ਚ ਮੰਦਰ ਨਿਰਮਾਣ ਵਰਗੇ ਮੁੱਦਿਆਂ ਨੂੰ ਹਵਾ ਦੇ ਕੇ ਇਸ ਦਾ ਰਾਜਨੀਤਕ ਲਾਭ ਲੈਣ ਦੀ ਕੋਸ਼ਿਸ਼ ਕੀਤੀ ਹੈ ਜਿਸ ਨੂੰ ਹੁਣ ਦੇਸ਼ ਦੀ ਜਾਗਰੂਕ ਜਨਤਾ ਸਭ ਸਮਝ ਚੁੱਕੀ ਹੈ। ਕਾ. ਮੁਕੰਦ ਲਾਲ ਨੇ ਦੱਸਿਆ ਕਿ ਭਾਰਤੀ ਕਮਿਊਨਿਸਟ ਪਾਰਟੀ ਦੇ ਆਜ਼ਾਦੀ ਗੁਲਾਟੀਏ ਕਾ. ਨਿਰੰਜਣ ਸਿੰਘ ਸੁੱਜੋਂ ਦੀ ਪਹਿਲੀ ਬਰਸੀ ਨੂੰ ਪਾਰਟੀ ਪੱਧਰ ’ਤੇ ਮਨਾਏ ਜਾਣ ਦੀਆਂ ਤਿਆਰੀਆਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਬਲਜੀਤ ਸਿੰਘ ਧਰਮਕੋਟ, ਮਨਦੀਪ ਸਿੰਘ ਅਤੇ ਕਮਲਜੀਤ ਸਿੰਘ ਆਦਿ ਹਾਜ਼ਰ ਸਨ।

ਫੋਟੋ - http://v.duta.us/AWmulgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/XP65wgAA

📲 Get Ropar-Nawanshahar News on Whatsapp 💬