[ropar-nawanshahar] - ਕੇ. ਸੀ. ਗਰੁੱਪ ਓਪਨ ਟੂਰਨਾਮੈਂਟ ਦੇ ਦੂਸਰੇ ਦਿਨ ਹੋਏ 3 ਮੈਚ

  |   Ropar-Nawanshaharnews

ਰੋਪੜ (ਤ੍ਰਿਪਾਠੀ) - ਕੇ.ਸੀ. ਗਰੁੱਪ ਆਫ ਇੰਸਟੀਚਿਊਸ਼ਨ ਵਲੋਂ ਕਰਿਆਮ ਰੋਡ ’ਤੇ ਸਥਿਤ ਕੇ.ਸੀ. ਕਾਲਜ ’ਚ ਕਰਵਾਏ ਜਾ ਰਹੇ ਓਪਨ ਕ੍ਰਿਕੇਟ ਟੂਰਨਾਮੈਂਟ ’ਚ ਦੂਸਰੇ ਦਿਨ 3 ਮੈਚ ਹੋਏ। ਖਿਡਾਰੀਆਂ ਨਾਲ ਮਿਲਣ ਦੀ ਰਸਮ ਪ੍ਰਿੰ. ਰਾਜਿੰਦਰ , ਵਿਕਾਸ ਕੁਮਾਰ, ਸਰੂਪ ਲਾਲ ਵਲੋਂ ਕੀਤੀ ਗਈ। ਸਰੂਪ ਲਾਲ ਨੇ ਦੱਸਿਆ ਕਿ ਪਹਿਲਾ ਮੈਚ ਕੇ.ਸੀ. ਪੋਲੀਟੇਕਨੀਕ ਕਾਲਜ ਤੇ ਕੇ.ਸੀ. ਐਗਰੀਕਲਚਰ ਵਿਭਾਗ ਵਿਚਕਾਰ ਖੇਡਿਆ ਗਿਆ ਜਿਸ ’ਚ ਕੇ.ਸੀ. ਪੋਲੀਟੇਕਨੀਕ ਕਾਲਜ ਦੀ ਟੀਮ ਜੇਤੂ ਰਹੀ। ਦੂਸਰਾ ਮੈਚ ਸੁਖੀ ਕਮਾਨ ਕਲੱਬ ਤੇ ਸਟਾਰ ਕਲੱਬ ਵਿਚਕਾਰ ਖੇਡਿਆ ਗਿਆ ਜਿਸ ਵਿਚ ਸੁਖੀ ਕਮਾਮ ਕਲੱਬ ਜੇਤੂ ਰਿਹਾ। ਤੀਜਾ ਮੈਚ ਔਡ਼ ਇਲੈਵਨ ਕਲੱਬ ਤੇ ਗਲੇਡੀਏਟਰ ਕਲੱਬ ਨਵਾਂਸ਼ਹਿਰ ਵਿਚਕਾਰ ਹੋਇਆ ਜਿਸ ਵਿਚ ਗਲੇਡੀਏਟਰ ਕਲੱਬ ਨਵਾਂਸ਼ਹਿਰ ਦੀ ਟੀਮ ਜੇਤੂ ਰਹੀ। ਇਸ ਮੌਕੇ ਵਿਕਾਸ ਕੁਮਾਰ, ਵਰਿੰਦਰ ਸਿੰਘ, ਸੁਮਿਤ ਚੋਪਡ਼ਾ, ਗੀਤੇਸ਼ ਗੋਗਾ, ਹਰੀਸ਼ ਗੌਤਮ, ਰਾਮਰਾਜ, ਏ.ਓ. ਕੁਲਵਿੰਦਰ ਸਿੰਘ, ਦਵਿੰਦਰ ਸ਼ਰਮਾ, ਇੰਜੀ. ਅਵਤਾਰ ਸਿੰਘ ਢਿੱਲੋਂ, ਵਿਪਨ ਕੁਮਾਰ, ਅਮਨਦੀਰ ਸਿੰਘ, ਜਫਤਾਰ ਆਦਿ ਹਾਜ਼ਰ ਸਨ।

ਫੋਟੋ - http://v.duta.us/cSjJIgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/QohMmgAA

📲 Get Ropar-Nawanshahar News on Whatsapp 💬