[ropar-nawanshahar] - ਬੱਚਿਆਂ ਨੂੰ ਸਿਹਤ ਸਬੰਧੀ ਦਿੱਤੀ ਜਾਣਕਾਰੀ

  |   Ropar-Nawanshaharnews

ਰੋਪੜ (ਰਾਜੇਸ਼)- ਸਿਵਲ ਸਰਜਨ ਡਾ. ਗੁਰਿੰਦਰ ਕੌਰ ਚਾਵਲਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕਾਠਗਡ਼੍ਹ ਨਜ਼ਦੀਕ ਪੈਂਦੇ ਪਿੰਡ ਬਾਗੋਵਾਲ ਵਿਖੇ ਸਿਹਤ ਵਿਭਾਗ ਵਲੋਂ ਡਾ. ਪੁਸ਼ਪਿੰਦਰ ਅਤੇ ਡਾ. ਵਿਵੇਕ ਦੀ ਅਗਵਾਈ ਵਿਚ ਪਹੁੰਚੀ ਜਾਗਰੂਕਤਾ ਵੈਨ ਰਾਹੀਂ ਪਿੰਡ ਵਾਸੀਆਂ ਅਤੇ ਸਕੂਲੀ ਬੱਚਿਆਂ ਨੂੰ ਸਿਹਤ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਕਿਸੇ ਵੀ ਬੀਮਾਰੀ ਦੀ ਸਹੀ ਜਾਂਚ ਅਤੇ ਇਲਾਜ ਲਈ ਕਿਹਾ ਗਿਆ ਤਾਂ ਜੋ ਸਹੀ ਸਮੇਂ ’ਤੇ ਕਿਸੇ ਵੀ ਬੀਮਾਰੀ ’ਤੇ ਕਾਬੂ ਪਾਇਆ ਜਾ ਸਕੇ। ਇਸ ਮੌਕੇ ਸਿਹਤ ਵਿਭਾਗ ਤੋਂ ਦੀਦਾਰ ਸਿੰਘ ਐੱਮ. ਐੱਲ. ਟੀ., ਅਨੁਰਾਧਾ ਫਾਰਮਾਸਿਸਟ, ਜਸਵਿੰਦਰ ਕੌਰ ਏ. ਐੱਨ. ਐੱਮ. ਤੋਂ ਇਲਾਵਾ ਸਰਪੰਚ ਬਾਲ ਕਿਸ਼ਨ, ਬਲਵਿੰਦਰ ਕੌਰ ਆਸ਼ਾ ਵਰਕਰ ਤੇ ਪਿੰਡ ਦੇ ਪਤਵੰਤੇ ਹਾਜ਼ਰ ਸਨ।

ਫੋਟੋ - http://v.duta.us/EbS5ggAA

ਇਥੇ ਪਡ੍ਹੋ ਪੁਰੀ ਖਬਰ — - http://v.duta.us/wposYQAA

📲 Get Ropar-Nawanshahar News on Whatsapp 💬