[ropar-nawanshahar] - ਮਨੁੱਖੀ ਅਧਿਕਾਰ ਮੰਚ ਨੇ ਅਹੁਦੇਦਾਰਾਂ ਨੂੰ ਕੀਤਾ ਸਨਮਾਨਤ

  |   Ropar-Nawanshaharnews

ਰੋਪੜ (ਤ੍ਰਿਪਾਠੀ)-ਮਨੁੱਖੀ ਅਧਿਕਾਰ ਮੰਚ ਨੇ ਸਮਾਜ ਸੇਵਾ ਦੇ ਖੇਤਰ ਵਿਚ ਵਧੀਆ ਕਾਰਗੁਜਾਰੀ ਦਿਖਾਉਣ ਅਤੇ ਮੰਚ ਨੂੰ ਪ੍ਰਫੂਲਿਤ ਕਰਨ ਵਾਲੀ 20 ਸ਼ਖਸੀਅਤਾਂ ਨੂੰ ਐੱਚ.ਆਰ.ਐੱਮ.2019 ਦੇ ਐਵਾਰਡ ਨਾਲ ਸਨਮਾਨਤ ਕੀਤਾ ਹੈ। ਉਕਤ ਜਾਣਕਾਰੀ ਦਿੰਦੇ ਹੋਏ ਮੰਚ ਦੇ ਕੌਮੀ ਪ੍ਰਧਾਨ ਜਸਵੰਤ ਸਿੰਘ ਖੇਡ਼ਾ ਨੇ ਦੱਸਿਆ ਕਿ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ 5 ਸਮਾਜ ਸੇਵੀ ਜਿਨ੍ਹਾਂ ’ਚ ਉਂਕਾਰ ਸਿੰਘ, ਗੁਰਬਚਨ ਸਿੰਘ ਬੰਗਾ, ਡਾ.ਦੀਪਕ ਕੁਮਾਰ, ਚੇਤਰਾਮ ਰਤਨ ਤੇ ਬਾਲੂ ਰਾਮ ਮਾਹੀ ਮੰਚ ਦੇ ਅਧਿਕਾਰੀਆਂ ਨੂੰ ਮੰਚ ਨੂੰ ਪ੍ਰਫੂਲਿਤ ਕਰਨ ਲਈ ਸਨਮਾਨਿਆ ਗਿਆ। ਇਸ ਤਰ੍ਹਾ ਚਮਕੌਰ ਸਾਹਿਬ ਦੀ ਧਰਤੀ ’ਤੇ ਸਮਾਜ ਹਿਤ ਕੰਮ ਕਰਨ ਵਾਲੀ ਨਾਮਵਾਰ ਉੱਘੀਆਂ ਸ਼ਖਸੀਅਤਾਂ ਸਮੇਤ 20 ਪਤਵੰਤੇ ਸਨਮਾਨਤ ਕੀਤੇ ਗਏ ਹਨ। ਪ੍ਰਧਾਨ ਖੇਡ਼ਾ ਨੇ ਕਿਹਾ ਕਿ ਮੰਚ ਵਲੋਂ ਪੰਜਾਬ ’ਚ ਸਰਕਾਰੀ ਸਕੂਲ ’ਚ ਪਡ਼੍ਹਦੇ ਵਿਦਿਆਰਥੀਆਂ, ਜਿਨ੍ਹਾਂ ਪਡ਼ਾਈ ਜਾਂ ਖੇਡਾਂ ’ਚ ਵਧੀਆ ਕਾਰਗੁਜਾਰੀ ਦਿਖਾਈ ਹੈ, ਨੂੰ ਵੀ ਸਨਮਾਨਤ ਕੀਤਾ ਜਾਵੇਗਾ। ਇਸ ਮੌਕੇ ਗੁਰਦੀਪ ਸਿੰਘ, ਕੁਲਵੰਤ ਸਿੰਘ, ਪਰਮਿੰਦਰ ਕੌਰ, ਦਲਜੀਤ ਕੌਰ ਪ੍ਰਧਾਨ, ਪ੍ਰਿਤਪਾਲ ਕੌਰ, ਪੂਰਨ ਸਿੰਘ ਮਲ, ਗੁਰਮੇਲ ਸਿੰਘ ਕਾਹਮਾ, ਹੁਸਨ ਲਾਲ, ਸੰਜੀਵ ਕੈਥ, ਮਨਜਿੰਦਰ ਸਿੰਘ , ਰਣਵੀਰ ਸਿੰਘ, ਗੁਰਦੀਪ ਸਿੰਘ ਸੈਣੀ , ੳਂਕਾਰ ਸਿੰਘ ਰਾਏ ਜਾਫਰਪੁਰ, ਕੁਲਦੀਪ ਭਸਨ ਅਤੇ ਧਰਮਪਾਲ ਪਾਲ ਕਮਾਮ ਆਦਿ ਹਾਜ਼ਰ ਸਨ।

ਫੋਟੋ - http://v.duta.us/ZPU_CQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/W5N92wAA

📲 Get Ropar-Nawanshahar News on Whatsapp 💬