[ropar-nawanshahar] - ‘ਮੇਰਾ ਘਰ ਭਾਜਪਾ ਦਾ ਘਰ’ ਮੁਹਿੰਮ ਤਹਿਤ ਵਰਕਰਾਂ ਦੇ ਘਰ ਲਾਏ ਝੰਡੇ

  |   Ropar-Nawanshaharnews

ਰੋਪੜ (ਗੁਰਭਾਗ)-ਭਾਜਪਾ ਮੰਡਲ ਪ੍ਰਧਾਨ ਨੰਗਲ ਅਤੇ ਕੌਂਸਲਰ ਰਾਜੇਸ਼ ਚੌਧਰੀ ਵਲੋਂ ਸੂਬਾ ਸਕੱਤਰ ਡਾ. ਪਰਮਿੰਦਰ ਸ਼ਰਮਾ ਅਤੇ ਜ਼ਿਲਾ ਭਾਜਪਾ ਪ੍ਰਧਾਨ ਜਤਿੰਦਰ ਸਿੰਘ ਅਠਵਾਲ ਦੀ ਅਗਵਾਈ ਵਿਚ ਪਾਰਟੀ ਵਲੋਂ 2019 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਸ਼ੁਰੂ ਕੀਤੀ ਗਈ ਮੁਹਿੰਮ ‘ਮੇਰਾ ਘਰ ਭਾਜਪਾ ਦਾ ਘਰ’ ਤਹਿਤ ਵਰਕਰਾਂ ਦੇ ਘਰ-ਘਰ ਝੰਡੇ ਲਾਏ ਗਏ। ਨੰਗਲ ਭਾਜਪਾ ਵਲੋਂ ਸੀਨੀਅਰ ਆਗੂ ਭੁਪਿੰਦਰ ਭਿੰਦਾ ਦੇ ਘਰ ਤੋਂ ਇਸ ਮੁਹਿੰਮ ਦੀ ਰਸਮੀ ਸ਼ੁਰੂਆਤ ਕੀਤੀ ਗਈ। ਸੂਬਾ ਸਕੱਤਰ ਡਾ. ਪਰਮਿੰਦਰ ਸ਼ਰਮਾ, ਜ਼ਿਲਾ ਭਾਜਪਾ ਪ੍ਰਧਾਨ ਜਤਿੰਦਰ ਸਿੰਘ ਅਠਵਾਲ ਅਤੇ ਨੰਗਲ ਮੰਡਲ ਪ੍ਰਧਾਨ ਰਜੇਸ਼ ਚੌਧਰੀ ਨੇ ਕਿਹਾ ਕਿ ਦੇਸ਼ ਵਿਚ ਹੋ ਰਹੇ ਵਿਕਾਸ ਨੂੰ ਦੇਖਦਿਆਂ ਹੋਏ ਜਨਤਾ ਨੇ ਫਿਰ ਤੋਂ ਨਰਿੰਦਰ ਮੋਦੀ ਨੂੰ ਦੇਸ਼ ਦੀ ਵਾਗਡੋਰ ਸੰਭਾਲਣ ਦਾ ਮਨ ਬਣਾ ਲਿਆ ਹੈ। ਇਸ ਮੌਕੇ ਜਨਰਲ ਸਕੱਤਰ ਉਂਕਾਰ ਸਿੰਘ ਬੇਦੀ, ਕੌਸਲਰ ਵਿਕਰਾਂਤ ਪਰਮਾਰ, ਹਰੀਸ਼ ਕਪਿਲਾ, ਡਾ. ਰਜਿੰਦਰ, ਵਿਪਨ ਸ਼ਰਮਾ, ਸੁਸ਼ੀਲ ਚੋਪਡ਼ਾ, ਮਨੂ ਸ਼ਹਿਜ਼ਾਦਾ, ਮਹੇਸ਼ ਕਾਲੀਆ, ਤਿਲਕ ਰਾਜ ਲੱਕੀ, ਰਣਜੀਤ ਸਿੰਘ ਲੱਕੀ, ਐਡਵੋਕੇਟ ਰਾਕੇਸ਼ ਮਡ਼ਕਨ, ਵਿਨੋਦ ਸ਼ਰਮਾ, ਬਲਵੀਰ ਸੈਣੀ, ਈਸ਼ਵਰ ਚੰਦਰ ਸਰਦਾਨਾ, ਅਮਿਤ ਸ਼ਰਮਾ, ਕੇ. ਕੇ. ਬੇਦੀ ਮੌਜੂਦ ਸਨ।

ਫੋਟੋ - http://v.duta.us/H_kLQwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/q-vprwAA

📲 Get Ropar-Nawanshahar News on Whatsapp 💬