[ropar-nawanshahar] - ਰੋਡ ਸੇਫ਼ਟੀ ਪ੍ਰੋਗਰਾਮ ਤਹਿਤ ਬੱਚਿਆਂ ਨੂੰ ਦਿੱਤੀ ਜਾਣਕਾਰੀ

  |   Ropar-Nawanshaharnews

ਰੋਪੜ (ਰਾਜੇਸ਼) - ਦੁਨੀਆਂ ਦੀ ਨੰਬਰ ਵਨ ਟੂ ਵੀਲ੍ਹਰ ਕੰਪਨੀ ਹੀਰੋ ਦੇ ਡੀਲਰ ਬੀ. ਐੱਸ. ਆਟੋਜ਼ ਬਲਾਚੌਰ ਦੇ ਐੱਮ. ਡੀ. ਬਲਵਿੰਦਰ ਸਿੰਘ ਦੀ ਅਗਵਾਈ ਵਿਚ ਬੀ. ਏ. ਵੀ ਸੀਨੀਅਰ ਸੈਕੰਡਰੀ ਸਕੂਲ ਬਲਾਚੌਰ ਵਿਚ ਰੋਡ ਸੇਫ਼ਟੀ ਸਬੰਧੀ ਇਕ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿਚ ਬੀ. ਐੱਸ. ਆਟੋਜ਼ ਦੀ ਟੀਮ ਦੇ ਮੈਂਬਰਾਂ ਨੇ ਬੱਚਿਆਂ ਨੂੰ ਰੋਡ ’ਤੇ ਚੱਲਣ ਦੇ ਨਿਯਮਾਂ ਬਾਰੇ ਜਾਣਕਾਰੀ ਦਿੱਤੀ। ਇਸ ਦੌਰਾਨ ਬੱਚਿਆਂ ਨੂੰ ਹੈਲਮੇਟ ਪਹਿਨਣ ਦੇ ਲਾਭ, ਰੋਡ ਤੇ ਚਲਦੇ ਸਮੇਂ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਆਦਿ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਰੋਡ ਸੇਫਟੀ ਨੂੰ ਦਰਸਾਉਂਦੇ ਬੱਚਿਆਂ ਦੇ ਪੇਟਿੰਗ ਮੁਕਾਬਲੇ ਵੀ ਕਰਵਾਏ ਗਏ। ਇਨ੍ਹਾਂ ਪੇਟਿੰਗ ਮੁਕਾਬਲਿਆਂ ਵਿਚ ਫਸਟ, ਸੈਕਿੰਡ ਤੇ ਥਰਡ ਆੳਣ ਵਾਲੇ ਬੱਚਿਆਂ ਨੂੰ ਇਨਾਮ ਦੇ ਕੇ ਸਨਮਾਨਤ ਵੀ ਕੀਤਾ ਗਿਆ। ਐੱਮ. ਡੀ. ਬਲਵਿੰਦਰ ਸਿੰਘ ਨੇ ਟੀਮ ਦਾ ਧੰਨਵਾਦ ਕੀਤਾ। ਇਸ ਮੌਕੇ ਜਗਤਾਰ ਸਿੰਘ, ਸਤਨਾਮ ਸਿੰਘ, ਨਿਰਮਲ ਕੁਮਾਰ, ਜਸਵਿੰਦਰ ਸਿੰਘ, ਸੁਰਿੰਦਰ ਸਿੰਘ, ਸੁਖਾ ਆਦਿ ਮੁੱਖ ਤੌਰ ’ਤੇ ਮੌਜਦ ਸਨ।

ਫੋਟੋ - http://v.duta.us/yoy_xAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/yyxgSgAA

📲 Get Ropar-Nawanshahar News on Whatsapp 💬